ਅੱਖਰਾਂ ਦੀ ਲੋਅ ‘ਚ ਅਦਬ ਦੀ ਮਹਿਫ਼ਲ ਦੀਪਕ ਜੈਤੋਈ ਮੰਚ ਦੀ ਮਹੀਨਾਵਾਰ ਬੈਠਕ 12 ਜੁਲਾਈ ਨੂੰ, ਸਾਹਿਤਕਾਰ ਪੇਸ਼ ਕਰਨਗੇ ਆਪਣੀਆਂ ਰਚਨਾਵਾਂ

Spread the love
ਜੈਤੋ, 10 ਜੁਲਾਈ (ਮਨਜੀਤ ਸਿੰਘ ਢੱਲਾ): ਇਲਾਕੇ ਦੀ ਪ੍ਰਸਿੱਧ ਸਾਹਿਤਕ ਸੰਸਥਾ ਦੀਪਕ ਜੈਤੋਈ ਮੰਚ (ਰਜਿ.) ਜੈਤੋ ਦੀ ਮਹੀਨਾਵਾਰ ਅਦਬੀ ਬੈਠਕ 12 ਜੁਲਾਈ 2026 (ਐਤਵਾਰ) ਨੂੰ ਸਵੇਰੇ 10 ਵਜੇ ਸਥਾਨਕ ਪੈਨਸ਼ਨਰਜ਼ ਭਵਨ, ਜੈਤੋ ਵਿਖੇ ਹੋਵੇਗੀ।
ਮੰਚ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਝੱਖੜਵਾਲਾ ਅਤੇ ਜਨਰਲ ਸਕੱਤਰ ਸੁੰਦਰ ਸਿੰਘ ਬਾਜਾਖਾਨਾ ਨੇ ਦੱਸਿਆ ਕਿ ਬੈਠਕ ਦੌਰਾਨ ਮੰਚ ਦੀਆਂ ਅਗਾਮੀ ਸਾਹਿਤਕ ਗਤੀਵਿਧੀਆਂ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਇਸ ਮੌਕੇ ਹਾਜ਼ਰ ਕਵੀ, ਲੇਖਕ ਅਤੇ ਸਾਹਿਤਕਾਰ ਆਪਣੀਆਂ ਨਵੀਆਂ ਰਚਨਾਵਾਂ ਪੇਸ਼ ਕਰਨਗੇ ਅਤੇ ਸਾਹਿਤਕ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਵੇਗਾ। ਉਨ੍ਹਾਂ ਇਲਾਕੇ ਦੇ ਸਮੂਹ ਸਾਹਿਤਕਾਰਾਂ, ਕਵੀਆਂ, ਲੇਖਕਾਂ ਅਤੇ ਸਾਹਿਤ-ਪ੍ਰੇਮੀਆਂ ਨੂੰ ਇਸ ਅਦਬੀ ਇਕੱਠ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਹਿਤਕ ਬੈਠਕਾਂ ਸਮਾਜ ਵਿੱਚ ਸਿਰਜਣਾਤਮਕ ਸੋਚ, ਭਾਸ਼ਾ ਪ੍ਰਤੀ ਪਿਆਰ ਅਤੇ ਸੱਭਿਆਚਾਰਕ ਚੇਤਨਾ ਨੂੰ ਹੋਰ ਪ੍ਰਗਾੜ ਬਣਾਉਣ ਦਾ ਅਹਿਮ ਸਾਧਨ ਹਨ।
  • Related Posts

    ਛੁੱਟੀ ਵਾਲੇ ਦਿਨ ਸਮੂਹ ਸਕੂਲ ਸਟਾਫ ਨੂੰ ਸਕੂਲ ਬੁਲਾਉਣਾ ਗੈਰ ਵਾਜਬ : ਨਵਪ੍ਰੀਤ ਬੱਲੀ 

    Spread the love

    Spread the loveਸ੍ਰੀ ਮੁਕਤਸਰ ਸਾਹਿਬ, 10 ਜੁਲਾਈ ( ਮਨਪ੍ਰੀਤ ਮੋਨੂੰ )ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਨੇ ਸਿੱਖਿਆ ਵਿਭਾਗ ਵੱਲੋਂ ਛੁੱਟੀ ਵਾਲੇ ਦਿਨ ਮਿਤੀ 11 ਜੁਲਾਈ ਅਤੇ 12 ਜੁਲਾਈ ਨੂੰ ਸਾਰੇ…

    ਜਥੇਬੰਦੀ ਦੀ ਮਹੀਨਾਵਾਰ ਮੀਟਿੰਗ ਦੌਰਾਨ ਪ੍ਰਸਿੱਧ ਸਮਾਜਸੇਵੀ ਪ੍ਰਧਾਨ ਬਾਬਾ ਸ਼ਨੀ ਦੇਵ ਸੇਵਾ ਸੁਸਾਇਟੀ ਦਵਿੰਦਰ ਗਾਂਧੀ ਨੂੰ ਕੀਤਾ ਗਿਆ ਸਨਮਾਨਿਤ :ਚੇਅਰਮੈਨ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨਾ ਬਹੁਤ ਵੱਡੀ ਸੇਵਾ :ਸੋਨੀ ਬਾਬਾ ਜੀ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 10 ਜੁਲਾਈ ( ਮਨਪ੍ਰੀਤ ਮੋਨੂੰ ) ਪਰਾਈਵੇਟ ਡਰਾਈਵਰਾਂ ਦੀ ਜਥੇਬੰਦੀ ਦੀ ਖਿਦਰਾਣਾ ਪ੍ਰਾਈਵੇਟ ਕਾਰ ਚਾਲਕ ਲੋਕ ਸੇਵਾ ਸੋਸਾਇਟੀ ਰਜਿਸਟਰਡ 47 78 ਦੀ ਮਹੀਨਾ ਵਾਰ ਜਨਰਲ…

    Leave a Reply

    Your email address will not be published. Required fields are marked *