ਆਉਂਦੇ ਦਿਨਾਂ ਅੰਦਰ ਦਫ਼ਤਰੀ ਤੇ ਸਫਾਈ ਦਾ ਕੰਮ ਹੋਵੇਗਾ ਮੁਕੰਮਲ ਤੌਰ ਤੇ ਬੰਦ:: ਪ੍ਰਧਾਨ ਅਰੁਣ ਗਿੱਲ

Spread the love
ਜਗਰਾਉਂ 18 ਅਪ੍ਰੈਲ (ਜਸਵਿੰਦਰ ਸਿੰਘ ਡਾਂਗੀਆ ) ਨਗਰ ਕੌਂਸਲ ਜਗਰਾਉਂ ਦੇ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਕੱਚੇ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਠੇਕੇਦਾਰਾਂ ਦੀ ਆਪਸੀ ਖਿਚੋਤਾਣ ਦੀ ਭੇਟ ਚੜਦੇ ਆ ਰਹੇ ਹਨ। ਸ਼ਹਿਰ ਦਾ ਬੁਰਾ ਹਾਲ ਹੈ । ਕੂੜੇ ਦੇ ਡੰਪ ਦਾ ਪੱਕਾ ਨਹੀਂ ਹੋ ਰਿਹਾ ਹੱਲ ਸ਼ਹਿਰ ਨਿਵਾਸੀਆਂ ਨੂੰ ਕਰਨਾ ਪੈ ਰਿਹਾ ਹੈ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ। ਹੁਣ ਨਗਰ ਕੌਂਸਲ ਜਗਰਾਉਂ ਅੰਦਰ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਕਲੈਰੀਕਲ ਸਟਾਫ,ਪੰਪ ਅਪਰੇਟਰ, ਬੇਲਦਾਰ ਮਾਲੀ, ਚੌਂਕੀਦਾਰ, ਇਲੈਕਟਰੀਸ਼ਨ, ਫਾਇਰ ਬ੍ਰਿਗੇਡ ਕਰਮਚਾਰੀ, ਸੀਵਰਮੈਨ, 100 ਦੇ ਕਰੀਬ ਕਰਮਚਾਰੀ ਠੇਕੇਦਾਰਾਂ ਦੀ ਆਪਸੀ ਰੰਜਿਸ਼ ਦੀ ਚੱਕੀ ਵਿੱਚ ਪਿਸ ਰਹੇ ਹਨ ਦੂਜੇ ਪਾਸੇ ਇੱਕ ਠੇਕੇਦਾਰ ਸਾਰੀਆਂ ਸ਼ਰਤਾਂ ਪੂਰੀਆਂ ਕਰ ਚੁੱਕਿਆ ਹੈ ਜਦੋਂ ਇਸ ਸਬੰਧੀ ਸੁਪਰਡੈਂਟ ਇੰਜੀਨੀਅਰ ਰਜੀਵ ਕੁਮਾਰ ਅਤੇ ਜੇ ਈ ਨਿਖਿਲ ਕੌਂਸਲ ਨਾਲ ਪ੍ਰਧਾਨ ਅਰੁਣ ਗਿੱਲ ਵੱਲੋਂ ਫ਼ੋਨ ਰਾਹੀਂ ਇਨ੍ਹਾਂ ਦੌਹਾ ਅਧਿਕਾਰੀਆਂ ਨਾਲ਼ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਜੋ ਸਰਟੀਫਿਕੇਟ ਕਾਰਜ ਸਾਧਕ ਅਫਸਰ ਦੁਆਰਾ ਜਾਰੀ ਕਰਨਾ ਹੁੰਦਾ ਹੈ ਉਹ ਨਹੀਂ ਕੀਤਾ ਜਾ ਰਿਹਾ। ਜਿਸ ਕਾਰਨ ਨਗਰ ਕੌਂਸਲ ਦੇ 100 ਦੇ ਕਰੀਬ ਕਰਮਚਾਰੀਆਂ ਦੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦਾ ਭਵਿੱਖ ਵੀ ਦਾਅ ਤੇ ਲੱਗਾ ਹੋਇਆ ਹੈ। ਕਿਉਂਕਿ ਨਵੇਂ ਸੈਸ਼ਨ ਦੌਰਾਨ ਕਿਤਾਬਾਂ, ਕਾਪੀਆਂ, ਦਾਖਲੇ ਹੋਣੇ ਹਨ। ਕਈ ਕਰਮਚਾਰੀਆਂ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਘਰੇ ਬੈਠਣ ਲਈ ਮਜਬੂਰ ਹਨ। ਇਸ ਖਿੱਚੋਤਾਣ ਤੇ ਨਗਰ ਕੌਂਸਲ ਜਗਰਾਉਂ ਦੇ ਸਫਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਵੱਲੋਂ ਕਾਰਜ ਸਾਧਕ ਅਫਸਰ ਤੇ ਚੀਫ ਸੈਂਨਟਰੀ ਇੰਸਪੈਕਟਰ ਨਾਲ ਮੀਟਿੰਗ ਕੀਤੀ ਗਈ। ਜਿਸ ਦੇ ਵਿੱਚ ਉਹਨਾਂ ਦੇ ਸਾਹਮਣੇ ਕਾਰਜ ਸਾਧਕ ਅਫਸਰ ਵੱਲੋਂ ਚੀਫ ਸੁਪਰਡੈਂਟ ਇੰਜੀਨੀਅਰ ਅਤੇ ਜੇਈ ਨਾਲ ਫੋਨ ਰਾਹੀਂ ਗੱਲਬਾਤ ਕਰਕੇ ਇਸ ਦਾ ਹੱਲ ਕਰਨ ਦੇ ਜ਼ੁਬਾਨੀ ਹੁਕਮ ਸੁਣਾ ਭਰੋਸਾ ਦਿੱਤਾ ਗਿਆ ਕਿ ਕੱਚੇ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਦੇ ਕਰਮਚਾਰੀਆਂ ਦੀ ਤਨਖਾਹ ਦਾ ਮਾਮਲਾ ਜ਼ਲਦੀ ਹੱਲ ਹੋ ਜਾਵੇਗਾ।ਅਰੁਣ ਗਿੱਲ ਨੇ ਦੱਸਿਆ ਕਿ ਇਸ ਤਰ੍ਹਾਂ ਪਹਿਲਾਂ ਵੀ ਬਹੁਤ ਵਾਰ ਹੋਇਆ ਹੈ ਭਰੋਸਾ ਦਿੱਤਾ ਜਾਂਦਾ ਹੈ। ਪ੍ਰੰਤੂ ਇਸ ਦਾ ਪੱਕਾ ਹੱਲ ਨਹੀਂ ਕੀਤਾ ਜਾਂਦਾ। ਸਖਤ ਸਟੈਂਡ ਲੈਂਦਿਆਂ ਪ੍ਰਧਾਨ ਅਰੁਣ ਗਿੱਲ ਨੇ ਕਿਹਾ ਹੈ ਕਿ ਜੇਕਰ ਕਰਮਚਾਰੀਆਂ ਦੀ ਤਨਖਾਹ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਉਹ ਪੱਕੇ ਤੌਰ ਤੇ ਦਫ਼ਤਰੀ ਤੇ ਸਫਾਈ ਦਾ ਕੰਮ ਬੰਦ ਕਰ ਦੇਣਗੇ ਜਿਸ ਦੀ ਜਿੰਮੇਵਾਰੀ ਸਿੱਧੇ ਤੌਰ ਤੇ ਸੰਬੰਧਿਤ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਕਲੈਰੀਕਲ ਸਟਾਫ ਪ੍ਰਧਾਨ ਅਮਰਪਾਲ ਸਿੰਘ, ਕਲਰਕ ਦਵਿੰਦਰ ਸਿੰਘ,ਗਗਨ ਖੁੱਲਰ, ਹਰਦੀਪ ਸਿੰਘ, ਮਨੀ ਧਾਲੀਵਾਲ, ਸ਼ਾਮ ਲਾਲ ਚਿੰਡਾਲਿਆ, ਰਾਜ਼ ਕੁਮਾਰ, ਲਖਵੀਰ ਸਿੰਘ, ਫਾਇਰ ਬ੍ਰਿਗੇਡ ਵੱਲੋਂ ਭਗਤ ਸਿੰਘ, ਪ੍ਰਧਾਨ ਰਜਿੰਦਰ ਕੁਮਾਰ, ਸ਼ਨੀ ਸੁੰਦਰ, ਸਨਦੀਪ ਕੁਮਾਰ ਅਤੇ ਸਮੂਹ ਕਰਮਚਾਰੀ ਹਾਜ਼ਰ ਰਹੇ
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *