ਆਦਰਸ਼ ਸਕੂਲ ਚੌਕੇ ਦੇ ਮਸਲੇ ‘ਤੇ 24 ਅਪ੍ਰੈਲ ਮਾਨਸਾ ਦੀ ਪੁਰਾਣੀ ਦਾਣਾ ਮੰਡੀ ਵਿੱਚ ਇਕੱਠੇ ਹੋ ਕੇ ਸ਼ਹਿਰ ਚ ਮੁਜ਼ਾਹਰਾ ਕਰਨ ਦਾ ਕੀਤਾ ਐਲਾਨ

Spread the love
ਬਠਿੰਡਾ 19 ਅਪ੍ਰੈਲ(ਐੱਸ ਐੱਸ ਰਾਹੀ): 17 ਅਪ੍ਰੈਲ ਨੂੰ ਪਿੰਡ ਚਾਉਕੇ ਵਿੱਚਮੈਨਜਮੈਂਟ ਖ਼ਿਲਾਫ਼ ਰੋਸ ਰੈਲੀ ਕੱਢੀ ਗਈ ।  18 ਅਪ੍ਰੈਲ ਨੂੰ ਸਵੇਰੇ ਟੀਚਰਾਂ ਅਤੇ ਮਾਪਿਆ ਨੇ ਆਦਰਸ਼ ਸਕੂਲ ਗੇਟ ਦੇ ਨਜ਼ਦੀਕ ਫਿਰ ਤੋਂ ਧਰਨਾ ਸ਼ੁਰੂ ਕਰ ਦਿੱਤਾ ਹੈ । ਅਧਿਆਪਕ ਪਵਨਦੀਪ ਕੌਰ ਮਨਪ੍ਰੀਤ ਸਿੰਘ ਕਮਲਜੀਤ ਕੌਰ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀ ਬੱਚਿਆਂ ਦੇ ਹਿੱਤਾ ਨੂੰ ਵੇਖਦੇ ਹੋਏ ਸਕੂਲ ਗੇਟ ਤੋਂ ਪਾਸੇ ਹੋ ਕੇ ਧਰਨਾ ਮੁੜ ਸੁਰੂ ਕੀਤਾ ਹੈ ,ਕਿਓ ਕਿ ਅਜੇ ਤੱਕ ਨਾ ਸਾਡੇ ਸਾਥੀ ਬਿਨਾ ਸ਼ਰਤ ਰਿਹਾਅ ਕੀਤੇ ਹਨ, ਡੀ ਸੀ ਸਾਹਬ ਦੀ ਰਿਪੋਰਟ ਵਿੱਚ ਦੋਸ਼ੀ ਪਾਈ ਗਈ ਮੈਨਜਮੈਂਟ ਉੱਪਰ ਕੋਈ ਕਾਰਵਾਈ ਨਹੀ ਹੋਈ ਅਤੇ ਨਾ ਟਰਮੀਨੇਟ ਕੀਤੇ ਟੀਚਰ ਬਹਾਲ ਕੀਤੇ ਹਨ । ਹੁਣ ਬੇਸੱਕ ਮੈਨਜਮੈਂਟ ਨੇ ਸਕੂਲ ਛੱਡਣ ਵਾਲਾ ਸਿਆਸੀ ਪੈਂਤੜਾ ਖੇਡਿਆ ਪਰ ਇਸਦੀ ਅਜੇ ਤੱਕ ਸਾਨੂੰ ਕੋਈ ਵੀ ਜਿਲਾ ਅਧਿਕਾਰੀ ਵਲੋ ਜਾਣਕਾਰੀ ਨਹੀ ਦਿੱਤੀ ਗਈ । ਇਸਦੇ ਦੌਰਾਨ ਅੱਜ ਮਾਨਸਾ ਵਿਖੇ ਭਰਾਤਰੀ ਜਥੇਬੰਦੀਆਂ ਦੀ ਆਦਰਸ਼ ਸਕੂਲ ਦੇ ਮਸਲੇ ਨੂੰ ਸਾਂਝੀ ਮੀਟਿੰਗ ਬੁਲਾਈ ਗਈ ਜਿਸ ਵਿੱਚ
ਪਿਛਲੇ ਤਿੰਨ ਮਹੀਨਿਆਂ ਤੋਂ ਆਦਰਸ਼ ਸਕੂਲ ਚੌਕੇ ਤੇ ਅਧਿਆਪਕ ਕਰਮਚਾਰੀਆਂ ਮਾਪਿਆਂ ਵੱਲੋਂ ਆਪਣੀਆਂ ਤਨਖਾਹਾਂ ਅਤੇ ਜਬਰੀ ਕੱਢੇ ਗਏ ਅਧਿਆਪਕਾਂ ਨੂੰ ਬਹਾਲ ਕਰਨ ਸਬੰਧੀ ਹੱਕੀ ਜਾਇਜ਼ ਮੰਗਾਂ ਲਈ ਸੰਘਰਸ਼ ਚੱਲ ਰਿਹਾ ਸੀ ਜਿਸ ਦੇ ਵਿੱਚ ਮਾਨਸਾਂ ਦੀ ਮੈਨੇਜਮੈਂਟ ਸ੍ਰੀ ਰਾਧੇ ਕ੍ਰਿਸ਼ਨਾ ਸੇਵਾ ਸੰਮਤੀ ਮੈਨੇਜਮੈਂਟ ਵੱਲੋਂ ਆਪਣਾ ਹੰਕਾਰੀ ਰਵਈਆ ਵਰਤ ਕੇ ਪ੍ਰਸ਼ਾਸਨ ਤੋਂ ਪਹਿਲਾਂ 26 ਮਾਰਚ ਨੂੰ ਲਾਠੀ ਚਾਰਜ ਕਰਵਾਇਆ ਗਿਆ ਉਸ ਤੋਂ ਬਾਅਦ ਪੰਜ ਅਪ੍ਰੈਲ ਨੂੰ ਦੁਬਾਰਾ ਫਿਰ ਮਹਿਲਾ ਕਰਮਚਾਰੀਆਂ ਉੱਤੇ ਜਬਰ ਢਾਇਆ ਗਿਆ ਤੇ ਮਹਿਲਾ ਅਧਿਆਪਕਾਂ ਨੂੰ ਜੇਲਾਂ ਦੇ ਵਿੱਚ ਡੱਕਿਆ ਗਿਆ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਆਗੂ ਹਰਿੰਦਰ ਕੌਰ ਬਿੰਦੂ ਅਤੇ ਪਿੰਡ ਚੌਕੇ ਦੇ ਵਾਸੀ ਮਾਪੇ ਜੋ ਹੁਣ ਤੱਕ ਜੇਲ ਦੇ ਵਿੱਚ ਨਜ਼ਰਬੰਦ ਹਨ। 12 ਅਪ੍ਰੈਲ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡੀ ਰੈਲੀ ਵੀ ਕੀਤੀ ਗਈ ਸੀ ਅੱਜ  18 ਅਪ੍ਰੈਲ 2025 ਨੂੰ ਮਾਨਸਾ ਬਾਲ ਭਵਨ ਪਾਰਕ ਵਿੱਚ ਭਰਾਤਰੀ ਕਿਸਾਨ ਜਥੇਬੰਦੀਆਂ ਮਾਨਸਾ ਵੱਲੋਂ ਮੀਟਿੰਗ ਕੀਤੀ ਗਈ ਜਿਸਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਜੋ ਸ਼੍ਰੀ ਕ੍ਰਿਸ਼ਨਾ ਸੇਵਾ ਸੰਮਤੀ ਮੈਨੇਜਮੈਂਟ ਨੂੰ ਚਲਾਉਣ ਵਾਲੇ ਪਵਨ ਕੁਮਾਰ ਅਤੇ ਗੁਰਮੇਲ ਸਿੰਘ ਠੇਕੇਦਾਰ ਦੀਆਂ ਕਰਤੂਤਾਂ ਮਾਨਸਾ ਵਾਸੀਆਂ ਨੂੰ ਦੱਸੀਆਂ ਜਾਣਗੀਆਂ ਕਿ ਕਿਵੇਂ ਉਹ ਇੱਕ ਵਿਦਿਆਕ ਅਦਾਰਿਆਂ ਦੇ ਵਿੱਚ ਵਪਾਰ ਕਰ ਰਹੇ ਹਨ ਅਤੇ ਅਧਿਆਪਕਾਂ ਕਰਮਚਾਰੀਆਂ ਬੱਚਿਆਂ ਦੀ ਆਰਥਿਕ ਮਾਨਸਿਕ ਸ਼ੋਸ਼ਣ ਕਰ ਰਹੇ ਹਨ ਇਸ ਮੀਟਿੰਗ ਦੇ ਵਿੱਚ ਲਗਭਗ 13 ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਅਤੇ ਪੁਰਾਣੀ ਦਾਣਾ ਮੰਡੀ ਤੋਂ ਇਕੱਠੇ ਹੋ ਕੇ ਸ਼ਹਿਰ ਦੇ ਵਿੱਚ ਮੁਜ਼ਾਰਾ ਕਰਨ ਦਾ ਮਤਾ ਪਾਸ ਕੀਤਾ ਗਿਆ।ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਸੂਬਾ ਆਗੂ ਝੰਡਾ ਸਿੰਘ ਜੇਠੂਕੇ ਅਤੇ ਰਾਮ ਸਿੰਘ ਭੈਣੀ ਬਾਘਾ,  ਬੀਕੇਯੂ ਲੱਖੋਵਾਲ ਦੇ ਨਿਰਮਲ ਸਿੰਘ ਝੰਡੂਕੇ, ਬੀਕੇਯੂ ਮਾਨਸਾ ਦੇ ਬੋਘ ਸਿੰਘ, ਬੀਕੇਯੂ ਡਕੌਂਦਾ ਧਨੇਰ ਦੇ ਬਲਵਿੰਦਰ ਸ਼ਰਮਾ ਖਿਆਲਾ, ਬੀਕੇਯੂ ਕ੍ਰਾਂਤੀ ਪੰਜਾਬ ਦੇ ਭਜਨ ਸਿੰਘ ਘੁੰਮਣ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ, ਪੰਜਾਬ ਕਿਸਾਨ ਯੂਨੀਅਨ ਦੇ ਕਰਨੈਲ ਸਿੰਘ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦਲਜੀਤ ਸਿੰਘ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਡਾ.ਧੰਨਾ ਮੱਲ ਗੋਇਲ, ਡੀਟੀਐਫ ਦੇ ਰਾਜਵਿੰਦਰ ਸਿੰਘ, ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ ਦੇ ਦਰਸ਼ਨ ਸਿੰਘ ਅਲੀਸ਼ੇਰ , ਕੁਲ ਹਿੰਦ ਕਿਸਾਨ ਸਭਾ ਅਜੈ ਭਵਨ ਦੇ ਦਰਸ਼ਨ ਸਿੰਘ ਮਾਨਸ਼ਾਹੀਆ, ਅਦਰਸ਼ ਸਕੂਲ ਸੰਘਰਸ਼ ਕਮੇਟੀ ਚਾਉਕੇ ਦੇ ਬਲਵਿੰਦਰ ਸਿੰਘ , ਬੀਕੇਯੂ ਡਕੌਂਦਾ ਬੁਰਜ਼ ਗਿੱਲ ਅਤੇ ਬਿਜਲੀ ਬੋਰਡ ਯੂਨੀਅਨ ਆਦਿ ਹਾਜ਼ਰ ਸਨ।
  • Related Posts

    ਮਿਸ਼ਨ 2027 ਤਹਿਤ 10ਵਾਂ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ, ਲਗਭਗ 100 ਲੋੜਵੰਦਾਂ ਤੱਕ ਪਹੁੰਚੀ ਸਹਾਇਤਾ : ਅਰਸ਼ ਸੱਚਰ ਹਰ ਪਿੰਡ, ਹਰ ਵਾਰਡ ਅਤੇ ਹਰ ਲੋੜਵੰਦ ਪਰਿਵਾਰ ਤੱਕ ਸੇਵਾ ਪਹੁੰਚਾਉਣ ਦਾ ਸੰਕਲਪ

    Spread the love

    Spread the loveਫਰੀਦਕੋਟ, 17 ਸਤੰਬਰ (ਮਨਜੀਤ ਸਿੰਘ ਢੱਲਾ)- “ਲੋਕਾਂ ਦੀ ਸੇਵਾ, ਲੋਕਾਂ ਦਾ ਵਿਸ਼ਵਾਸ-ਮਿਸ਼ਨ 2027” ਦੇ ਸੰਕਲਪ ਤਹਿਤ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਫਰੀਦਕੋਟ ਦੇ ਸੀਨੀਅਰ ਆਗੂ ਅਰਸ਼ ਸੱਚਰ…

    21 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ, ਪਿੰਡ ‘ਚ ਸੋਗ ਦੀ ਲਹਿਰ

    Spread the love

    Spread the love ਮਾਛੀਵਾੜਾ ਸਾਹਿਬ, 17 ਸਤੰਬਰ (ਸੁੱਚਾ ਬੰਗੜ) – ਸਥਾਨਕ ਪਿੰਡ ਸ਼ੇਰਪੁਰ ਬੇਟ ਦੇ ਇੱਕ 21 ਸਾਲਾ ਗਰੀਬ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ…

    Leave a Reply

    Your email address will not be published. Required fields are marked *