ਆਪ ਵਰਕਰ ਸੁਖਰਾਜ ਗੋਰੇ ਦੇ ‘ਭਲਵਾਨੀ ਗੇੜੇ’ ਬੇਕਾਰ, ਆਰ.ਟੀ.ਓ. ਤੇ ਬਿਜਲੀ ਬੋਰਡ ਦਾ ਅਮਲਾ ਨਾ ਹੋਇਆ ਟੱਸ ਤੋਂ ਮੱਸ ਅਜੇ ਤਾਂ ਵਿਧਾਇਕੀ ਦੇ ਦੇਖ ਰਹੇ ਨੇ ਸੁਪਨੇ, ਹੁਣੇ ਤੋਂ ਹੀ ਅਫ਼ਸਰਸ਼ਾਹੀ ਨੇ ਦਿਖਾਇਆ ਅੰਗੂਠਾ।

Spread the love
ਫਿਰੋਜ਼ਪੁਰ 24 ਜੁਲਾਈ (ਅਸ਼ੋਕ ਭਾਰਦਵਾਜ)=ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਅਤੇ ਵਰਕਰ ਸੁਖਰਾਜ ਗੋਰੇ ਵੱਲੋਂ ਸਰਕਾਰੀ ਦਫ਼ਤਰਾਂ ਦੀ ਕਾਰਜਪ੍ਰਣਾਲੀ ਨੂੰ ਸੁਧਾਰਨ ਅਤੇ ਲੋਕਾਂ ਦੇ ਮਸਲੇ ਹੱਲ ਕਰਵਾਉਣ ਦੇ ਦਾਅਵਿਆਂ ਦੀ ਹਵਾ ਉਸ ਵੇਲੇ ਨਿਕਲ ਗਈ, ਜਦੋਂ ਆਰ.ਟੀ.ਓ. (RTO) ਦਫ਼ਤਰ ਅਤੇ ਬਿਜਲੀ ਬੋਰਡ ਦੇ ਚੱਕਰ ਕੱਟਣ ਦੇ ਬਾਵਜੂਦ ਸਰਕਾਰੀ ਅਮਲਾ ਟੱਸ ਤੋਂ ਮੱਸ ਨਹੀਂ ਹੋਇਆ।ਜਾਣਕਾਰੀ ਮੁਤਾਬਕ ਸੁਖਰਾਜ ਗੋਰੇ ਵੱਲੋਂ ਬੀਤੇ ਦਿਨੀਂ ਆਰ.ਟੀ.ਓ. ਦਫ਼ਤਰ ਅਤੇ ਬਿਜਲੀ ਬੋਰਡ ਦਫ਼ਤਰ ਵਿੱਚ ਲਗਾਤਾਰ ‘ਭਲਵਾਨੀ ਗੇੜੇ’ ਮਾਰੇ ਗਏ। ਵੱਡੇ-ਵੱਡੇ ਦਾਅਵੇ ਕਰਕੇ ਦਫ਼ਤਰਾਂ ‘ਚ ਪਹੁੰਚੇ ਆਪ ਵਰਕਰ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ‘ਆਪ’ ਸਰਕਾਰ ਹੋਣ ਕਰਕੇ ਅਫ਼ਸਰ ਤੁਰੰਤ ਹਰਕਤ ਵਿੱਚ ਆਉਣਗੇ, ਪਰ ਸਥਿਤੀ ਬਿਲਕੁਲ ਉਲਟ ਨਜ਼ਰ ਆਈ। ਦਫ਼ਤਰੀ ਅਮਲੇ ਨੇ ਉਨ੍ਹਾਂ ਦੀਆਂ ਫੇਰੀਆਂ ਨੂੰ ਕੋਈ ਖ਼ਾਸ ਅਹਿਮੀਅਤ ਨਹੀਂ ਦਿੱਤੀ ਅਤੇ ਕੰਮ ਦੀ ਰਫ਼ਤਾਰ ਜਿਉਂ ਦੀ ਤਿਉਂ ਬਣੀ ਰਹੀ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਇਲਾਕੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਸੁਖਰਾਜ ਗੋਰੇ ਹੁਣ ਤੋਂ ਹੀ ਆਉਣ ਵਾਲੀਆਂ ਚੋਣਾਂ ਵਿੱਚ ਵਿਧਾਇਕੀ (MLA) ਦੇ ਸੁਪਨੇ ਲੈ ਰਹੇ ਹਨ, ਪਰ ਆਪਣੀ ਹੀ ਸਰਕਾਰ ਦੇ ਪ੍ਰਸ਼ਾਸਨ ‘ਤੇ ਉਨ੍ਹਾਂ ਦੀ ਕੋਈ ਪਕੜ ਨਜ਼ਰ ਨਹੀਂ ਆ ਰਹੀ। ਜਿਹੜਾ ਆਗੂ ਹੁਣੇ ਤੋਂ ਹੀ ਆਪਣੇ ਇਲਾਕੇ ਦੇ ਸਰਕਾਰੀ ਦਫ਼ਤਰਾਂ ‘ਚ ਆਪਣੀ ਗੱਲ ਨਹੀਂ ਮਨਵਾ ਸਕਦਾ, ਉਹ ਬਾਅਦ ਵਿੱਚ ਵਿਧਾਇਕ ਬਣ ਕੇ ਇਲਾਕੇ ਦਾ ਕੀ ਵਿਕਾਸ ਕਰਵਾਏਗਾ? ਇਹ ਤਾਂ ਸਿਰਫ਼ ਸਿਆਸੀ ਸਟੰਟ ਅਤੇ ਅਖ਼ਬਾਰਾਂ ਦੀਆਂ ਸੁਰਖੀਆਂ ਬਟੋਰਨ ਤੱਕ ਹੀ ਸੀਮਤ ਹੈ। ਇਸ ਘਟਨਾ ਨੇ ‘ਆਪ’ ਸਰਕਾਰ ਦੇ ਉਨ੍ਹਾਂ ਦਾਅਵਿਆਂ ‘ਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ, ਜਿਨ੍ਹਾਂ ‘ਚ ਅਫ਼ਸਰਸ਼ਾਹੀ ‘ਤੇ ਨਕੇਲ ਕੱਸਣ ਅਤੇ ਲੋਕਾਂ ਦੇ ਕੰਮ ਪਹਿਲ ਦੇ ਆਧਾਰ ‘ਤੇ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਜਦੋਂ ਪਾਰਟੀ ਦਾ ਆਪਣਾ ਵਰਕਰ ਹੀ ਦਫ਼ਤਰਾਂ ‘ਚ ਖੱਜਲ-ਖ਼ੁਆਰ ਹੋ ਰਿਹਾ ਹੈ, ਤਾਂ ਆਮ ਜਨਤਾ ਦੀ ਸੁਣਵਾਈ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਸੁਖਰਾਜ ਗੋਰੇ ਇਸ ਨਾਮੋਸ਼ੀ ਤੋਂ ਬਾਅਦ ਕੀ ਰਣਨੀਤੀ ਅਪਣਾਉਂਦੇ ਹਨ ਜਾਂ ਫਿਰ ਇਹ ‘ਭਲਵਾਨੀ ਗੇੜੇ’ ਸਿਰਫ਼ ਸੁਪਨਿਆਂ ਤੱਕ ਹੀ ਸੀਮਤ ਰਹਿ ਜਾਣਗੇ।
  • Related Posts

    ਵਿਦਿਆਰਥੀਆਂ ਦੀ ਆਵਾਜ਼ ਨੂੰ ਲਾਠੀਆਂ ਨਾਲ ਨਹੀਂ, ਸਗੋਂ ਗੱਲਬਾਤ ਨਾਲ ਹੱਲ ਕਰਨਾ ਚਾਹੀਦਾ ਹੈ—ਵਿਧਾਇਕ ਲਾਭ ਸਿੰਘ ਉਗੋਕੇ 

    Spread the love

    Spread the loveਤਪਾ ਮੰਡੀ 25 ਜੁਲਾਈ ( ਗੋਲਡੀ ਵਿਆਸ)ਦਿੱਲੀ ਦੇ ਜੰਤਰ-ਮੰਤਰ ਵਿਖੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਪ੍ਰਦਰਸ਼ਨ ਦੌਰਾਨ ਹੋਈ ਪੁਲਿਸ ਕਾਰਵਾਈ ਅਤੇ ਲਾਠੀਚਾਰਜ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ…

    ਨੌਜਵਾਨ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਹਨ —ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ

    Spread the love

    Spread the loveਤਪਾ ਮੰਡੀ 25 ਜੁਲਾਈ (ਗੋਲਡੀ ਵਿਆਸ) ਆਮ ਆਦਮੀ ਪਾਰਟੀ ਵੱਲੋਂ ਜੋ ਵਿਕਾਸ ਸੂਬੇ ਅੰਦਰ ਕਰਵਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਕਰਾਇਆ ਗਿਆ…

    Leave a Reply

    Your email address will not be published. Required fields are marked *