ਆਰ.ਟੀ.ਓ. ਦਫ਼ਤਰ ਫਿਰੋਜ਼ਪੁਰ ਦਾ ਡ੍ਰਾਈਵਿੰਗ ਟਰੈਕ ਦਾ ਆਲਾ ਦੁਆਲਾ ਬਣਿਆ ‘ਜੰਗਲ’ ਰਿਹਾਇਸ਼ੀ ਇਲਾਕੇ ਦੇ ਲੋਕਾਂ ਸਿਰ ਲਟਕੀ ਖਤਰੇ ਦੀ ਤਲਵਾਰ।

Spread the love
ਫਿਰੋਜ਼ਪੁਰ 26 ਜੁਲਾਈ (ਅਸ਼ੋਕ ਭਾਰਦਵਾਜ)=ਸਥਾਨਕ ਆਰ.ਟੀ.ਓ. (ਆਰ.ਟੀ.ਏ.) ਦਫ਼ਤਰ ਫ਼ਿਰੋਜ਼ਪੁਰ ਅਧੀਨ ਆਉਂਦਾ ਡ੍ਰਾਈਵਿੰਗ ਟੈਸਟ ਟਰੈਕ ਅੱਜ-ਕੱਲ੍ਹ ਸਰਕਾਰੀ ਲਾਪਰਵਾਹੀ ਅਤੇ ਨਿਕੰਮੇਪਣ ਦੀ ਜਿਉਂਦੀ-ਜਾਗਦੀ ਮਿਸਾਲ ਬਣਿਆ ਹੋਇਆ ਹੈ। ਜਿਸ ਜਗ੍ਹਾ ‘ਤੇ ਚਾਲਕਾਂ ਦੀ ਕੁਸ਼ਲਤਾ ਦਾ ਪਰਖ-ਪਰਖਾਅ ਹੋਣਾ ਚਾਹੀਦਾ ਸੀ, ਉੱਥੇ ਅੱਜ ਟਰੈਕ ਨਾਲੋਂ ਜ਼ਿਆਦਾ ਘਾਹ-ਫੂਸ, ਝਾੜੀਆਂ ਅਤੇ ਜੰਗਲ ਨਜ਼ਰ ਆ ਰਿਹਾ ਹੈ। ਲੋਕਾਂ ਦਾ ਦੋਸ਼ ਹੈ ਕਿ ਦਫ਼ਤਰੀ ਅਮਲਾ ਅਤੇ ਵਿਭਾਗ ਸਿਰਫ਼ ਆਮ ਜਨਤਾ ਕੋਲੋਂ ਮੋਟੀਆਂ ਫੀਸਾਂ ਟੈਕਸ ਦੇ ਰੂਪ ਵਿੱਚ ਵਸੂਲਣ ਤੱਕ ਹੀ ਸੀਮਤ ਹੈ। ਸੁਵਿਧਾਵਾਂ ਦੇ ਨਾਂ ‘ਤੇ ਇੱਥੇ ਲੋਕਾਂ ਨੂੰ ਸੁੱਕਾ ਜਵਾਬ ਅਤੇ ਪਰੇਸ਼ਾਨੀ ਹੀ ਮਿਲਦੀ ਹੈ। ਪਿਛਲੇ ਲੰਮੇ ਸਮੇਂ ਤੋਂ ਇਹ ਆਰ.ਟੀ.ਓ. ਦਫ਼ਤਰ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਵਾਦਾਂ ਵਿੱਚ ਚੱਲ ਰਿਹਾ ਹੈ, ਪਰ ਟਰਾਂਸਪੋਰਟ ਵਿਭਾਗ ਪੰਜਾਬ ਦੇ ਉੱਚ ਅਧਿਕਾਰੀ ਅੱਖਾਂ ‘ਤੇ ਪੱਟੀ ਬੰਨ੍ਹ ਕੇ ਬੈਠੇ ਹਨ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਹ ਟਰੈਕ ਪੂਰੀ ਤਰ੍ਹਾਂ ਰਿਹਾਇਸ਼ੀ ਇਲਾਕੇ ਦੇ ਵਿਚਕਾਰ ਸਥਿਤ ਹੈ। ਬਾਰਿਸ਼ਾਂ ਦੇ ਇਸ ਮੌਸਮ ਵਿੱਚ ਜੰਗਲ ਦਾ ਰੂਪ ਧਾਰਨ ਕਰ ਚੁੱਕੇ ਇਸ ਟਰੈਕ ਵਿੱਚ ਜ਼ਹਿਰੀਲੇ ਜੀਵ-ਜੰਤੂਆਂ (ਜਿਵੇਂ ਸੱਪ, ਗੋਹਾਂ ਆਦਿ) ਦਾ ਬਸੇਰਾ ਬਣ ਚੁੱਕਾ ਹੈ। ਇਲਾਕਾ ਨਿਵਾਸੀ ਦਹਿਸ਼ਤ ਦੇ ਮਾਹੌਲ ਵਿੱਚ ਜੀਅ ਰਹੇ ਹਨ ਕਿਉਂਕਿ ਇਹ ਜ਼ਹਿਰੀਲੇ ਕੀੜੇ-ਮਕੌੜੇ ਕਿਸੇ ਵੀ ਸਮੇਂ ਨੇੜਲੇ ਘਰਾਂ ਵਿੱਚ ਵੜ ਕੇ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਸਥਾਨਕ ਲੋਕਾਂ ਅਤੇ ਆਮ ਸ਼ਹਿਰੀਆਂ ਨੇ ਪ੍ਰਸ਼ਾਸਨ ਅਤੇ ਟਰਾਂਸਪੋਰਟ ਵਿਭਾਗ ਤੋਂ ਸਿੱਧਾ ਸਵਾਲ ਪੁੱਛਿਆ ਹੈ ਕਿ ਜੇਕਰ ਇਸ ਲਾਪਰਵਾਹੀ ਕਰਕੇ ਕਿਸੇ ਨਾਗਰਿਕ ਜਾਂ ਬੱਚੇ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਜਾਂ ਕੋਈ ਜ਼ਹਿਰੀਲਾ ਜੀਵ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਉਸ ਦਾ ਜਿੰਮੇਵਾਰ ਕੌਣ ਹੋਵੇਗਾ। ਕੀ ਸਰਕਾਰ ਅਤੇ ਵਿਭਾਗ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਹਨ? ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਜੰਗਲ ਬਣੇ ਟਰੈਕ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਅਤੇ ਲਾਪਰਵਾਹ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *