ਇਲੈਕਟ੍ਰਿਕ ਸਕੂਟੀ ਦੀ ਬੈਟਰੀ ਬਲਾਸਟ ਹੋਣ ਨਾਲ ਗੱਡੀ ਅਤੇ ਬਾਈਕ ਵੀ ਸੜੇ

Spread the love

ਕਪੂਰਥਲਾ, 17 ਅਪ੍ਰੈਲ (ਕੌੜਾ)- ਜਸਵਿੰਦਰ ਸਿੰਘ ਸੰਧਾ ਪੁੱਤਰ ਸਵ.ਸਵਰਨ ਸਿੰਘ ਸਾਬਕਾ ਸਰਪੰਚ ਡਡਵਿੰਡੀ ਨੇ  ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਸਵੇਰੇ 3 ਵੱਜ ਕੇ 5 ਮਿੰਟ ਤੇ ਅਚਾਨਕ ਬਲਾਸਟ ਹੋਣ ਦੀ ਅਵਾਜ ਆਉਣ ਨਾਲ ਸਾਰੇ ਪਰਿਵਾਰ ਦੀ ਅੱਖ ਖੁੱਲ ਗਈ ਅਤੇ ਜਲਦੀ ਨਾਲ ਜਦੋਂ ਜਾ ਕੇ  ਗੈਰਜ਼ ਵਿੱਚ ਵੇਖਿਆ ਤਾਂ ਉਥੇ  ਖੜ੍ਹੀ ਬੇਨਜ਼ਿੰਗ ਇਲੈਕਟ੍ਰੋਨਿਕ ਸਕੂਟੀ ਦੀ ਬੈਟਰੀ ਵਿੱਚ ਬਲਾਸਟ ਹੋਣ ਨਾਲ ਪੂਰੀ ਤਰਾਂ ਸੜ ਗਈ ਅਤੇ ਨਾਲ ਖੜੀ ਚਿੱਟੇ ਰੰਗ ਦੀ ਆਲਟੋ ਕਾਰ ਨੰਬਰ ਯੂ ਪੀ 32 ਈ ਡਬਲਯੂ 3446 ਅਤੇ ਇਕ ਟੀ ਵੀ ਐਸ ਸਕੂਟੀ ਜੂਪੀਟਰ ਨੰਬਰ ਪੀ ਬੀ ਜ਼ੀਰੋ ਨਾਇਨ ਏ ਕੇ 7615 ਵੀ ਪੂਰੀ ਤਰਾਂ ਸੜ ਕੇ ਸੁਆਹ ਹੋ ਗਈ। ਉਸਨੇ ਦੱਸਿਆ ਕਿ ਪਹਿਲਾ ਅਸੀਂ ਸੀ ਸੀ ਟੀ ਵੀ ਫੁਟੇਜ ਚੈਕ ਕੀਤੀ ਕਿ ਕੋਈ ਸ਼ਰਾਰਤ ਨਾਲ ਅੱਗ ਨਾ ਲਗਾ ਗਿਆ ਹੋਵੇ ਪਰ ਕੈਮਰੇ ਵੇਖਣ ਤੇ ਪਤਾ ਲੱਗਾ ਕਿ ਇਲੈਕਟ੍ਰਿਕ ਸਕੂਟੀ ਦੀ ਬੈਟਰੀ ਵਿੱਚ ਬਲਾਸਟ ਹੋਣ ਨਾਲ ਹੀ ਇਹ ਸਾਰਾ ਨੁਕਸਾਨ ਹੋਇਆ ਹੈ। ਉਸਨੇ ਦਸਿਆ ਕਿ ਅਸੀਂ ਸਾਰਿਆਂ ਨੇ ਜਲਦੀ ਨਾਲ ਗੈਰਿਜ ਦੇ ਵਿੱਚ ਖੜ੍ਹੇ ਦੋ ਟਰੈਕਟਰ, ਆਲਟੋ ਕਾਰ ਅਤੇ ਅੱਗ ਦੇ ਨਾਲ ਸੜੀਆਂ ਹੋਈਆਂ ਦੋ ਸਕੂਟੀ ਨੂੰ ਵੀ ਬਾਹਰ ਕੱਢਿਆ ਤੇ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਪਰ ਤਦ ਤੱਕ ਦੋਨੋ  ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਚੁੱਕੀ ਸੀ ਅਤੇ ਆਲਟੋ ਕਾਰ ਦਾ ਵੀ ਬਹੁਤ ਨੁਕਸਾਨ ਹੋ ਗਿਆ ਹੈ। ਜਸਵਿੰਦਰ ਸਿੰਘ ਸੰਧਾ ਨੇ ਭਰੇ ਮਨ ਨਾਲ ਦੱਸਿਆ ਕਿ ਬੇਨਲਿੰਗ ਇਲੈਕਟ੍ਰੋਨਿਕ ਸਕੂਟੀ ਜਿਸਦੀ ਕੀਮਤ 70,000 ਹਜ਼ਾਰ ਦੂਜੀ ਟੀ ਵੀ ਐਸ ਸਕੂਟੀ ਜਿਸਦੀ ਕੀਮਤ ਸਵਾ ਲੱਖ ਅਤੇ ਆਲਟੋ ਕਾਰ ਦਾ 50-70 ਹਜ਼ਾਰ ਦੇ ਕਰੀਬ ਨੁਕਸਾਨ ਹੋ ਗਿਆ ਹੈ।

  • Related Posts

    ਝਿੰਗੜਾ ਕਲਾਂ ਵਿਖੇ ਕਿਸਾਨ ਕ੍ਰੈਡਿਟ ਕਾਰਡ ਕੈਂਪ ਲਗਾਇਆ ਪਸ਼ੂ ਪਾਲਕਾਂ ਨੂੰ ਕੇਸੀਸੀ ਕਾਰਡ ਬਣਵਾ ਕੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਕੀਤਾ ਪ੍ਰੇਰਿਤ

    Spread the love

    Spread the loveਕੁਰਾਲੀ 25ਸਤੰਬਰ (ਜਗਦੇਵ ਸਿੰਘ ) ਪਿੰਡ ਝਿੰਗੜਾ ਕਲਾਂ ਵਿਖੇ ਕਿਸਾਨ ਕ੍ਰੈਡਿਟ ਕਾਰਡ (KCC) ਸਬੰਧੀ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਪਸ਼ੂ ਪਾਲਕਾਂ ਨੂੰ ਕਿਸਾਨ ਕ੍ਰੈਡਿਟ ਕਾਰਡ…

    ਥਾਣਾ ਕਾਠਗੜ੍ਹ ਪੁਲਿਸ ਵੱਲੋਂ ਦੜਾ ਸੱਟਾ ਲਗਵਾਉਂਦੇ 3 ਕਾਬੂ

    Spread the love

    Spread the love ਬਲਾਚੌਰ, 24 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਬਲਾਚੌਰ ਹੇਮੰਤ ਮਲਹੋਤਰਾ ਦੀ ਯੋਗ ਅਗਵਾਈ ਹੇਠ…

    Leave a Reply

    Your email address will not be published. Required fields are marked *