ਗੁਰੂਹਰਸਹਾਏ, 21 ਜੁਲਾਈ (ਪੰਜਾਬ ਦਾ ਖੁਲਾਸਾ) ਜਲੰਧਰ ਵਿਖੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਖਿਲਾਫ਼ ਵਿੱਢੇ ਸੰਘਰਸ਼ ਅਤੇ 7 ਅਗਸਤ ਦੀ ਚੰਡੀਗੜ੍ਹ ਮਹਾਂ ਰੈਲੀ ਦੀ ਰਣਨੀਤੀ ‘ਤੇ ਹੋਵੇਗੀ ਗੰਭੀਰ ਚਰਚਾ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਬਲਵੀਰ ਸਿੰਘ ਵੋਹਰਾ ਗੁਰੂਹਰਸਹਾਏ (ਮੀਡੀਆ ਸੈੱਲ) ਇੰਜੀਨੀਅਰਜ਼ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪੰਜਾਬ (ਰਜਿ.) ਦੀ ਸਟੇਟ ਵਰਕਿੰਗ ਕਮੇਟੀ ਦੇ ਸਮੂਹ ਸਟੇਟ ਅਤੇ ਜਿਲਾ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਅਤੇ ਅਹਿਮ ਮੀਟਿੰਗ ਮਿਤੀ 22 ਜੁਲਾਈ, 2026 (ਦਿਨ ਬੁੱਧਵਾਰ) ਨੂੰ ਸਵੇਰੇ 11:00 ਵਜੇ ਲੋਕ ਨਿਰਮਾਣ ਵਿਭਾਗ (B&R) ਦੇ ਰੈਸਟ ਹਾਊਸ, ਜਲੰਧਰ ਛਾਉਣੀ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ।ਬਲਬੀਰ ਸਿੰਘ ਵੋਹਰਾ (ਸਰਪ੍ਰਸਤ, ਜਿਲਾ ਫਿਰੋਜ਼ਪੁਰ) ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਸਰਕਾਰ ਦੀਆਂ ਇਨ੍ਹਾਂ ਮੁਲਾਜ਼ਮ-ਮਾਰੂ ਨੀਤੀਆਂ ਵਿਰੋਧ ਜਥੇਬੰਦੀ ਵੱਲੋਂ ਵਿੱਢੇ ਗਏ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਇਹ ਮੀਟਿੰਗ ਬਹੁਤ ਹੀ ਮਹੱਤਵਪੂਰਨ ਸਾਬਤ ਹੋਵੇਗੀ। ਇੰਜ: ਬਲਬੀਰ ਸਿੰਘ ਵੋਹਰਾ ਨੇ ਸਮੂਹ ਸਟੇਟ ਅਹੁਦੇਦਾਰਾਂ, ਜਿਲਾ ਪਦ ਅਧਿਕਾਰੀਆਂ ਅਤੇ ਜੋਨਲ ਆਗੂਆਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਉਹ ਆਪਣੇ-ਆਪਣੇ ਖੇਤਰਾਂ ਦੇ ਸਾਥੀਆਂ ਨੂੰ ਨਾਲ ਲੈ ਕੇ ਠੀਕ ਸਮੇਂ ਸਿਰ ਇਸ ਮੀਟਿੰਗ ਵਿੱਚ ਸ਼ਾਮਲ ਹੋਣਾ ਯਕੀਨੀ ਬਣਾਉਣ,ਤਾਂ ਜੋ ਪੈਨਸ਼ਨਰ ਭਾਈਚਾਰੇ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇ।






