ਇੰਦਰਾ ਕਲੋਨੀ ‘ਚ ਗਰਮੀ ਤੋਂ ਪਰੇਸ਼ਾਨ ਬੀਬੀਆਂ ਨੇ ਮੀਂਹ ਪਵਾਉਣ ਲਈ ਫੂਕੀ ਗੁੱਡੀ   ਸਾਵਣ ਲੱਗਣ ਦੇ ਬਾਵਜੂਦ ਨਹੀਂ ਵਰ੍ਹਿਆ ਮੀਂਹ, ਬੀਬੀਆਂ ਨੇ ਕੀਤੀ ਇੰਦਰ ਦੇਵਤਾ ਅੱਗੇ ਅਰਦਾਸ  

Spread the love

ਮਾਛੀਵਾੜਾ ਸਾਹਿਬ, 19 ਜੁਲਾਈ (ਸੁੱਚਾ ਬੰਗੜ)ਪੰਜਾਬ ‘ਚ ਪੈ ਰਹੀ ਭਿਆਨਕ ਗਰਮੀ ਅਤੇ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਆਮ ਲੋਕਾਂ ਦਾ ਜੀਵਨ ਦੁੱਭਰ ਹੋ ਗਿਆ ਹੈ। ਸਾਵਣ ਦਾ ਮਹੀਨਾ ਸ਼ੁਰੂ ਹੋਣ ਦੇ ਬਾਵਜੂਦ ਸੂਬੇ ‘ਚ ਅਜੇ ਤੱਕ ਮੀਂਹ ਨਾ ਪੈਣ ਕਾਰਨ ਲੋਕਾਂ ਦੇ ਨਾਲ-ਨਾਲ ਕਿਸਾਨ ਵੀ ਚਿੰਤਤ ਹਨ। ਗਰਮੀ ਦੇ ਪ੍ਰਕੋਪ ਤੋਂ ਛੁਟਕਾਰਾ ਪਾਉਣ ਲਈ ਲੋਕ ਹੁਣ ਰਵਾਇਤੀ ਤਰੀਕੇ ਅਪਣਾਉਣ ਲੱਗ ਪਏ ਹਨ।  ਅੱਜ ਇੰਦਰਾ ਕਲੋਨੀ ‘ਚ ਵੀ ਅਜਿਹਾ ਹੀ ਦ੍ਰਿਸ਼ ਦੇਖਣ ਨੂੰ ਮਿਲਿਆ ਜਦੋਂ ਵੱਡੀ ਗਿਣਤੀ ‘ਚ ਔਰਤਾਂ ਅਤੇ ਬੱਚਿਆਂ ਨੇ ਇਕੱਠੇ ਹੋ ਕੇ “ਗੁੱਡੀ ਫੂਕਣ” ਦੀ ਰਸਮ ਅਦਾ ਕੀਤੀ। ਪੁਰਾਣੇ ਸਮਿਆਂ ‘ਚ ਮੀਂਹ ਨਾ ਪੈਣ ‘ਤੇ ਪਿੰਡਾਂ ਦੀਆਂ ਔਰਤਾਂ ਗੁੱਡੀਆਂ ਫੂਕ ਕੇ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਅਰਦਾਸ ਕਰਦੀਆਂ ਸਨ। ਇਸੇ ਪਰੰਪਰਾ ਨੂੰ ਜਿਉਂਦਾ ਰੱਖਦੇ ਹੋਏ ਇੰਦਰਾ ਕਲੋਨੀ ਦੀਆਂ ਬੀਬੀਆਂ ਨੇ ਗੁੱਡੀ ਫੂਕ ਕੇ ਭਗਵਾਨ ਅੱਗੇ ਮੀਂਹ ਪਾਉਣ ਦੀ ਅਰਦਾਸ ਕੀਤੀ।  ਬੀਬੀਆਂ ਦਾ ਕਹਿਣਾ ਸੀ ਕਿ “ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਬਿਜਲੀ ਵੀ ਠੀਕ ਨਹੀਂ ਆ ਰਹੀ। ਖੇਤਾਂ ਨੂੰ ਪਾਣੀ ਦੀ ਲੋੜ ਹੈ। ਇਸ ਲਈ ਅਸੀਂ ਰੱਬ ਅੱਗੇ ਅਰਦਾਸ ਕੀਤੀ ਹੈ ਕਿ ਉਹ ਮੀਂਹ ਵਰਸਾ ਕੇ ਸਾਨੂੰ ਇਸ ਗਰਮੀ ਤੋਂ ਰਾਹਤ ਦਵੇ।”  ਇਸ ਮੌਕੇ ਜਸਪ੍ਰੀਤ ਕੌਰ, ਜਸਵਿੰਦਰ ਕੌਰ, ਸੀਤਾ, ਬਾਬੂ, ਕੁਲਦੀਪ ਕੌਰ, ਲੱਕੀ, ਜਸਵੀਰ ਕੌਰ, ਰਾਜ ਕੌਰ, ਪਰਮਜੀਤ ਕੌਰ, ਸੁਰਿੰਦਰ ਕੌਰ, ਪ੍ਰੀਤਮ ਕੌਰ, ਕਮਲਜੀਤ ਕੌਰ, ਅਮਰਜੀਤ ਕੌਰ ਸਮੇਤ ਕਈ ਬੀਬੀਆਂ ਸ਼ਾਮਲ ਹੋਈਆਂ।  ਇਸ ਦੇ ਨਾਲ ਹੀ ਜਗਦੀਪ ਸਿੰਘ, ਸੰਦੀਪ ਸਿੰਘ ਸੀਪਾ, ਮਿੰਟੂ, ਕਰਨੈਲ ਸਿੰਘ ਅਤੇ ਰਾਮਦਾਸ ਆਦਿ ਨੇ ਵੀ ਇਸ ਰਸਮ ‘ਚ ਹਿੱਸਾ ਲਿਆ।  ਲੋਕਾਂ ਨੇ ਸਰਕਾਰ ਤੋਂ ਵੀ ਮੰਗ ਕੀਤੀ ਕਿ ਗਰਮੀ ਦੇ ਮੱਦੇਨਜ਼ਰ ਬਿਜਲੀ ਦੀ ਸਪਲਾਈ ਠੀਕ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।  

  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *