ਮਾਛੀਵਾੜਾ ਸਾਹਿਬ 2 ਅਗਸਤ (ਸੁੱਚਾ ਬੰਗੜ)=ਬਲਾਕ ਮਾਛੀਵਾੜਾ ਦੇ ਪਿੰਡ ਈਸਾਪੁਰ ਵਿਖੇ ਵੱਡੀ ਸਰਕਾਰ ਖਵਾਜਾ ਪੀਰ ਸਲਾਨਾ ਮੇਲਾ ਅਤੇ ਭੰਡਾਰਾ ਕਰਵਾਇਆ ਗਿਆ ਜਿਸ ਵਿੱਚ ਸੂਫੀ ਸੰਤ ਸਮਾਜ ਦੁਆਬਾ ਜੋਨ ਦੇ ਸਹਿਯੋਗ ਨਾਲ ਵੱਡੀ ਗਿਣਤੀ ਵਿੱਚ ਧਾਰਮਿਕ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ।ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਈਸਾਪੁਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਈਸਾਪੁਰ ਵਿਖੇ ਵੱਡੀ ਸਰਕਾਰ ਖਵਾਜਾ ਪੀਰ ਦਾ ਸਲਾਨਾ ਮੇਲਾ ਤੇ ਭੰਡਾਰਾ ਕਰਵਾਇਆ ਗਿਆ।ਇਸ ਉਪਰੰਤ ਇਸ਼ਰਤ ਅਲੀ ਨੇ ਧਾਰਮਿਕ ਗੀਤਕਾਰੀ ਨਾਲ ਮਹਿਫਲ ਦੀ ਸ਼ੁਰੂਆਤ ਕੀਤੀ।, ਜਿਸ ਤੋਂ ਬਾਅਦ ਇੰਟਰਨੈਸ਼ਨਲ ਕਲਾਕਾਰ ਪਰਵੇਜ਼ ਆਲਮ, ਨੇ ਸੂਫੀਆਨਾ ਰੰਗ ਬਖੇਰਦਿਆਂ ਆਪਣੀ ਮਹਿਫ਼ਿਲ ਸਜਾਈ। ਇਸ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਮਹਿੰਦੀ ਦੀ ਰਸਮ ਰਾਤ 8 ਵਜੇ ਨਿਵਾਈ ਗਈ।ਸਵੇਰ ਸਮੇਂ ਤੋਂ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਚਿਰਾਗ ਦੀ ਰਸਮ ਸਵੇਰੇ 9 ਵਜੇ ਅਤੇ ਝੰਡੇ ਦੀ ਰਸਮ ਸਵੇਰੇ 10 ਵਜੇ ਨਿਭਾਈ ਗਈ। ਇਸ ਉਪਰੰਤ ਸੂਫੀਆਨਾ ਰੰਗ ਵਖੇਰਦਿਆਂ ਪਰਵੇਜ ਆਲਮ ਨੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਜੀਵਨ ਦੇ ਵੱਖ-ਵੱਖ ਰੰਗਾਂ ਨੂੰ ਦਰਸਾਉਂਦੇ ਲੋਕ ਤੱਥ ਅਤੇ ਸ਼ਹਿਰੋ ਸ਼ਾਇਰੀ ਸੰਗਤਾਂ ਨੂੰ ਖੂਬ ਪਸੰਦ ਆਈ। ਉਪਰੰਤ ਸ਼ਾਮ ਕਰੀਬ 5 ਵਜੇ ਸਤਲੁਜ ਦਰਿਆ ਵਿੱਚ ਬੇੜਾ ਤਾਰਨ ਦੀ ਰਸਮ ਅਦਾ ਕੀਤੀ ਗਈ। ਬਾਬਾ ਸੁਖਦੇਵ ਸਿੰਘ ਵੱਲੋਂ ਪੁੱਜੀਆਂ ਸਾਰੀਆਂ ਧਾਰਮਿਕ ਸ਼ਖਸ਼ੀਅਤਾਂ, ਮਹਿਮਾਨਾਂ ਅਤੇ ਸਹਿਯੋਗੀ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ।ਸਾਰਾ ਦਿਨ ਲੰਗਰ ਅਟੁੱਟ ਵਰਤਾਇਆ ਜਾਵੇਗਾ। ਸਟੇਜ ਸਕੱਤਰ ਦੀ ਭੂਮਿਕਾ ਦੀਪਾ ਬਲਾ ਗੋਲਡ ਮੈਡਲਿਸਟ ਨੇ ਬਾਖੂਬੀ ਨਿਭਾਈ।। ਇਸ ਸਮਾਗਮ ਵਿੱਚ ਮਹਾ ਮੰਡਲੇਸ਼ਵਰ ਸ੍ਰੀ ਬਾਮਦੇਵ ਮੁਨੀ ਜੀ (ਪ੍ਰੀਤੀ ਮਾਈ), ਵਿਸ਼ਵ ਸੂਫੀ ਸੰਤ ਸਮਾਜ ਪੰਜਾਬ ਬੋਰਡ ਦੇ ਚੇਅਰਮੈਨ ਬਾਬਾ ਦੀਪਕ ਸ਼ਾਹ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਜਿਨ੍ਹਾਂ ਬਾਬਾ ਸੁਖਦੇਵ ਸਿੰਘ ਈਸਾਪੁਰ ਨੂੰ ਹਲਕਾ ਸਮਰਾਲਾ ਤੋਂ ਸੂਫੀ ਸੰਤ ਸਮਾਜ ਦਾ ਇੰਚਾਰਜ ਘੋਸ਼ਿਤ ਕਰਦਿਆਂ ਕਿਹਾ ਕਿ ਸੰਤ ਸਮਾਜ ਦੇ ਡੇਰੇਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਅਤੇ ਉਹ ਆਪਣੇ ਜਿਲ੍ਹਾ ਇੰਚਾਰਜ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾ ਸਕਦੇ ਹਨ। ਇਸ ਸਮਾਗਮ ਵਿੱਚ ਪੰਜ ਪੀਰ ਦਰਬਾਰ ਸ਼ੇਰਗੜ੍ਹ ਫਲਾਹੀ ਮੁੱਖ ਸੇਵਾਦਾਰ ਦੀਪਾ ਬਾਬਾ ਜੀ ,ਸਾਈ ਸੌਕਤ ਅਲੀ, ਬਾਬਾ ਰਜੇਸ਼ ਦਾਸ, ਬੀਬਾ ਰੀਨਾ ਦੇਵਾ, ਕ੍ਰਿਸ਼ਨ ਲਾਲ, ਸਰਪੰਚ ਜਸਪ੍ਰੀਤ ਸਿੰਘ, ਸਾਂਈਂ ਵਾਹਿਦ ਸ਼ਾਹ ਕਾਦਰੀ, ਸੰਜੀਵ ਸ਼ਾਹ ਕਾਦਰੀ, ਡਾਕਟਰ ਪਰਮਜੀਤ ਸਿੰਘ ਤਾਜੋਵਾਲ, ਗੁਰਦੀਪ ਸਿੰਘ, ਰਣਜੀਤ ਸਿੰਘ ਮੰਡ ਜੋਧਵਾਲ, ਬਾਬਾ ਗੁਰਜੰਟ ਸਿੰਘ, ਕਰਨਪ੍ਰੀਤ ਸਿੰਘ, ਸੇਵਾਦਾਰ ਦਿਲਪ੍ਰੀਤ, ਜਪਨਾਪ ਸਿੰਘ, ਹਰਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।