ਏ.ਡੀ.ਸੀ. ਵੱਲੋਂ ਅੱਠ ਟਰੈਵਲ ਏਜੰਸੀਆਂ ਦੇ ਲਾਇਸੰਸ ਰੱਦ ਲਾਇਸੰਸ ਦੀ ਮਿਆਦ ਪੁੱਗਣ ਅਤੇ ਨਵੀਨੀਕਰਨ ਨਾ ਕਰਵਾਉਣ ਕਾਰਨ ਕੀਤੀ ਗਈ ਕਾਰਵਾਈ

Spread the love
ਕੁਰਾਲੀ  20 ਜੁਲਾਈ, (ਜਗਦੇਵ ਸਿੰਘ )ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਗੀਤਿਕਾ ਸਿੰਘ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ- 2012 ਦੇ ਤਹਿਤ ਮਿਲੀਆਂ ਸ਼ਕਤਾਂ ਦੀ ਵਰਤੋਂ ਕਰਦਿਆਂ ਅੱਠ ਟਰੈਵਲ ਏਜੰਸੀਆਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ। ਏ.ਡੀ.ਸੀ. ਨੇ ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਤਹਿਤ ਇਨ੍ਹਾਂ ਟਰੈਵਲ ਫਰਮਾਂ ਨੂੰ ਪਹਿਲਾਂ ਲਾਇਸੰਸ ਜਾਰੀ ਕੀਤੇ ਗਏ ਸਨ। ਸਬੰਧਤ ਮਾਲਕਾਂ ਅਤੇ ਪਾਰਟਨਰਸ਼ਿਪ ਫਰਮਾਂ ਵੱਲੋਂ ਪੇਸ਼ ਕੀਤੀਆਂ ਅਰਜ਼ੀਆਂ, ਸਹਾਇਕ ਦਸਤਾਵੇਜ਼ਾਂ ਅਤੇ ਪੁਲਿਸ ਵਿਭਾਗ ਤੋਂ ਪ੍ਰਾਪਤ ਰਿਪੋਰਟਾਂ ਦੇ ਆਧਾਰ ‘ਤੇ ਇਹ ਲਾਇਸੰਸ ਜਾਰੀ ਕੀਤੇ ਗਏ ਸਨ ਪਰੰਤੂ ਲਾਇਸੰਸਾਂ ਦੀ ਮਿਆਦ ਸਮਾਪਤ ਹੋਣ ਤੋਂ ਬਾਅਦ ਇਨ੍ਹਾਂ ਫਰਮਾਂ ਵੱਲੋਂ ਨਿਰਧਾਰਿਤ ਸਮੇਂ ਅੰਦਰ ਲਾਇਸੰਸਾਂ ਦਾ ਨਵੀਨੀਕਰਨ ਨਹੀਂ ਕਰਵਾਇਆ ਗਿਆ।ਉਨ੍ਹਾਂ ਦੱਸਿਆ ਕਿ ਐਕਟ ਦੇ ਰੂਲਾਂ ਅਨੁਸਾਰ ਲਾਇਸੰਸ ਦੀ ਮਿਆਦ ਖਤਮ ਹੋਣ ਉਪਰੰਤ ਬਿਨਾਂ ਨਵੀਨੀਕਰਨ ਟਰੈਵਲ ਕਾਰੋਬਾਰ ਕਰਨਾ ਕਾਨੂੰਨ ਦੀ ਉਲੰਘਣਾ ਹੈ। ਇਸ ਲਈ ਕਾਨੂੰਨੀ ਪ੍ਰਕਿਰਿਆ ਅਪਣਾਉਂਦਿਆਂ ਇਨ੍ਹਾਂ ਲਾਇਸੰਸਾਂ ਨੂੰ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।ਵਧੇਰੇ ਜਾਣਕਾਰੀ ਦਿੰਦੇ ਹੋਏ ਏ.ਡੀ.ਸੀ. ਵੱਲੋਂ ਦੱਸਿਆ ਗਿਆ ਕਿ ਰੱਦ ਕੀਤੇ ਗਏ ਲਾਇਸੰਸਾਂ ਵਿੱਚ ਫਰਮ ਸਪੈਕਟਰਮ ਸਟੱਡੀ (ਫੇਜ਼-2, ਮੋਹਾਲੀ), ਫਰਮ ਰਾਈਟ ਵੀਜ਼ਾ ਟਿਪ ਐਲ.ਐਲ.ਪੀ. (ਸੈਕਟਰ-70, ਮੋਹਾਲੀ), ਮੈਸਰਜ਼ ਐਸ.ਬੀ.ਐਮ.ਸੀ. ਓਵਰਸੀਜ਼ (ਫੇਜ਼-3ਬੀ2, ਮੋਹਾਲੀ), ਫਰਮ ਰੋਬਿਨਜ਼ ਇੰਟਰਨੈਸ਼ਨਲ ਲੀਗਲ ਸਰਵਿਸਿਜ਼ (ਜ਼ੀਰਕਪੁਰ), ਫਰਮ ਮਾਈਂਡਰੋਇਡ ਕਨਸਲਟੈਂਸੀ ਐਲ.ਐਲ.ਪੀ. (ਦੇਸੂ ਮਾਜਰਾ, ਖਰੜ), ਫਰਮ ਦਿ ਫਿਊਜ਼ਨ ਵਰਲਡ ਵੀਜ਼ਾ ਕਨਸਲਟੈਂਸੀ (ਦੇਸੂ ਮਾਜਰਾ, ਖਰੜ), ਫਰਮ ਆਸਟਨ ਇੰਸਟੀਚਿਊਟ, (ਖਰੜ) ਅਤੇ ਦਇਆ ਆਇਲਟਸ ਸਟੱਡੀ ਪੁਆਇੰਟ (ਪਿੰਡ ਮਾਜਰੀ ਤਹਿ. ਖਰੜ) ਸ਼ਾਮਲ ਹਨ।ਉਪਰੋਕਤ ਨੂੰ ਮੁੱਖ ਰੱਖਦੇ ਹੋਏ ਏ.ਡੀ.ਸੀ. ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ -2012 ਦੀ ਧਾਰਾ 6 (1) (ਈ) ਤੇ ਉਪਬੰਧਾਂ ਤਹਿਤ ਅੱਠ ਫਰਮਾਂ ਦੇ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤੇ ਗਏ ਹਨ।ਇਸ ਤੋਂ ਇਲਾਵਾ ਐਕਟ/ਰੂਲਾਂ ਵਿੱਚ ਦਰਸਾਏ ਅਨੁਸਾਰ  ਉਕਤ ਪ੍ਰਾਰਥੀ/ਪ੍ਰਾਰਥਣ/ਫਰਮਾਂ/ਮਾਲਕਾਂ/ਪਾਰਟਰਨਰਜ਼ ਦੇ ਖਿਲਾਫ ਭਵਿੱਖ ਵਿੱਚ ਜੇਕਰ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਪ੍ਰਾਰਥੀ/ਪ੍ਰਾਰਥਣ/ਫਰਮਾਂ/ਫਰਮਾਂ ਦੇ ਮਾਲਕ/ਪਾਰਟਰਨਰਜ਼ ਹਰ ਪੱਖੋਂ ਉਸ ਦੀ ਭਰਪਾਈ ਕਰਨ ਲਈ ਜ਼ਿੰਮੇਵਾਰ ਹੋਣਗੇ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *