ਕਮਿਊਨਿਟੀ ਹੈਲਥ ਅਫ਼ਸਰਾਂ ਨੇ ਵਜਾਇਆ “ਸੰਘਰਸ਼ ਦਾ ਬਿਗੁਲ” – ਡਾ ਰਾਜ ਕੁਮਾਰ ਬਲਾਕ ਸੜੋਆ 

Spread the love
ਬਲਾਚੌਰ 9 ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਸੂਬਾ ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਪੇਂਡੂ ਖੇਤਰਾਂ ਵਿੱਚ ਕਮਿਊਨਿਟੀ ਹੈਲਥ ਅਫ਼ਸਰਾਂ ਵਲੋਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਰੋਜ਼ਾਨਾ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਂਵਾਂ ਦੇ ਨਾਲ-ਨਾਲ ਹੋਰ ਆਫ਼ਤਾਂ ਚਾਹੇ ਕਰੋਨਾ ਕਾਲ ਹੋਵੇ ਜਾਂ ਹੜਾਂ ਦੀ ਸਥਿਤੀ ਜਾਂ ਕਿਸੇ ਵੀ ਹੋਰ ਤਰ੍ਹਾਂ ਦੀ ਆਪਦਾ ਵਿੱਚ ਵੀ ਸੀ.ਐਚ.ਓ ਵੱਲੋਂ ਵੱਧ ਚੜ ਕੇ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ। ਇੰਨਾ ਕੰਮ ਕਰਨ ਦੇ ਬਾਵਜੂਦ ਵੀ ਸਿਹਤ ਵਿਭਾਗ ਪਿਛਲੇ ਲਗਭਗ 2 ਸਾਲਾਂ ਤੋਂ ਉਹਨਾਂ ਨੂੰ ਕੰਮ ਕਰਦੇ ਆ ਰਹੀਆਂ ਦਿੱਕਤਾਂ ਅਤੇ ਕੁਝ ਜਾਇਜ਼ ਮੰਗਾਂ ਨੂੰ ਅਣਗੌਲਿਆਂ ਕਰਦਿਆਂ ਹੋਇਆ, ਕੰਮ ਦਾ ਹੋਰ ਬੋਝ ਵਧਾ ਰਿਹਾ ਹੈ। ਗੱਲਬਾਤ ਕਰਦਿਆਂ ਸੂਬਾ ਕਮੇਟੀ ਮੇਂਬਰ ਡਾ ਰਾਜ ਨੇ ਦਸਿਆ ਕਿ ਉਨ੍ਹਾਂ ਨੂੰ ਬਾਕੀ ਰਾਜਾਂ ਦੇ ਮੁਤਾਬਿਕ 5000 ਘੱਟ ਤਨਖਾਹ ਮਿਲ ਰਹੀ ਹੈ। ਵਿਭਾਗ ਵੱਲੋਂ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਉਨ੍ਹਾਂ ਨੂੰ ਲੋਇਲਟੀ ਬੋਨਸ ਤੋਂ ਵੀ ਵਾਂਝਾ ਰੱਖਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ 2 ਸਾਲਾਂ ਤੋਂ ਬਹੁਤ ਵਾਰ ਵਿਭਾਗ ਅਤੇ ਸੂਬਾ ਸਰਕਾਰ ਨੂੰ ਇਸ ਬਾਰੇ ਜਾਣੂ ਕਰਵਾਇਆ ਗਿਆ, ਪਹਿਲਾਂ-ਪਹਿਲਾਂ ਬਹੁਤ ਮੀਟਿੰਗਾ ਹੋਈਆਂ ਅਤੇ ਆਸ਼ਵਾਸਨ ਦਿੱਤੇ ਗਏ ਕਿ ਜਲਦੀ ਹਲ ਕੀਤੇ ਜਾਣਗੇ ਪ੍ਰੰਤੂ ਹਲ਼ ਕਰਨ ਦੀ ਬਜ਼ਾਏ ਹੋਰ ਮਾਨਸਿਕ ਅਤੇ ਵਿੱਤੀ ਸੋਸ਼ਣ ਕੀਤਾ ਜਾ ਰਿਹਾ ਹੈ। ਪਿਛਲੇ ਲਮੇ ਸਮੇਂ ਤੋਂ ਕੋਈ ਮੀਟਿੰਗ ਵੀ ਨਹੀਂ ਦਿੱਤੀ ਜਾ ਰਹੀ ਬੱਸ ਨਿੱਤ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਕਿੰਨੇ-ਕਿੰਨੇ ਕਿਲੋਮੀਟਰ ਦਾ ਰਸਤਾ ਤਹਿ ਕਰਕੇ , ਖੁਦ ਦੇ ਖਰਚੇ ਉੱਤੇ ਮਰੀਜਾਂ ਲਈ ਦਵਾਈਆਂ ਲੈਕੇ ਆਉਣਾ, ਸੈਂਟਰ ਦੀ ਸਾਫ ਸਫ਼ਾਈ ਕਰਵਾਉਂਣਾ, ਵੱਖ ਵੱਖ ਤਰ੍ਹਾਂ ਦੇ ਆਫ਼ਲਾਈਨ ਅਤੇ ਆਨਲਾਈਨ ਕੰਮ ਕਰਨਾ, ਪਿੰਡਾ ਵਿੱਚ ਕੈਂਪ ਲਗਾਉਣੇ ਆਦਿ ਕੰਮ ਵੀ ਉਨ੍ਹਾਂ ਵਲੋਂ ਕੀਤੇ ਜਾ ਰਹੇ ਹਨ। *ਸੂਬੇ ਵਿੱਚ ਸੰਚਾਰੀ ਅਤੇ ਗੈਰ ਸੰਚਾਰੀ ਬੀਮਾਰੀਆਂ ਦੀ ਜਾਂਚ ਅਤੇ ਅਗੇਰਲੀ ਕਾਰਵਾਈ ਕਰਨ ਵਿੱਚ ਵੀ ਬਹੁਤ ਵੱਡਾ ਯੋਗਦਾਨ ਸੀ.ਐਚ.ਓ ਵੱਲੋਂ ਕੀਤਾ ਜਾ ਰਿਹਾ ਹੈ। ਕੇਂਦਰ ਦੀਆਂ ਹਦਾਇਤਾਂ ਅਨੁਸਾਰ 5000 ਦੀ ਜਨਸੰਖਿਆ ਉਤੇ 1 CHO ਤੈਨਾਤ ਹੁੰਦਾ ਹੈ ਪਰ ਸੂਬਾ ਪੰਜਾਬ ਵਿੱਚ ਬਹੁਤ ਜਗ੍ਹਾ 10000,15000 ਇਥੋਂ ਤਕ 20000 ਤੋਂ ਵੱਧ ਦੀ ਜਨਸੰਖਿਆ ਲਈ ਵੀ ਇਕ ਹੀ CHO ਹੈ, ਜਿਸ ਨਾਲ ਉਨ੍ਹਾਂ ਦੇ ਕੰਮ ਕਰਨ ਦੇ ਟੀਚਿਆਂ ਜਿਵੇਂ ਕਿ ਐਨ.ਸੀ.ਡੀ ਅਤੇ ਟੀ.ਬੀ ਦੀ ਜਾਂਚ, ਫਾਲੋ-ਅੱਪ ਆਦਿ ਵਿੱਚ ਦੋਗੁਣਾ – ਚੋਗੁਣਾ ਵਾਧਾ ਹੋ ਰਿਹਾ ਹੈ ਅਤੇ ਵਿਭਾਗ ਵਲੋਂ ਇਕੱਲੇ CHO ਉਤੇ ਇਸ ਨੂੰ ਕਰਨ ਲਈ ਮਾਨਸਿਕ ਦਬਾਅ ਪਾਇਆ ਜਾਂਦਾ ਹੈ। ਇੰਨਾ ਸਭ ਹੋਣ ਦੇ ਬਾਵਜੂਦ ਹੌਂਸਲਾ ਅਫ਼ਜਾਈ ਅਤੇ ਮੰਗਾਂ ਦੇ ਹੱਲ ਕਰਨ ਦੀ ਬਜ਼ਾਏ ਇਕੱਲੇ CHO ਦਾ ਸੋਸ਼ਣ ਕੀਤਾ ਜਾ ਰਿਹਾ ਹੈ* । ਬਿਨਾਂ ਕਿਸੀ ਵਿੱਤੀ ਲਾਭ ਅਤੇ ਮਦਦ ਦਿੱਤਿਆਂ ਬਾਰ-ਬਾਰ ਮਹੀਨਾਵਾਰ ਅਤੇ ਸਾਲਾਨਾ ਟੀਚੇ ਵਧਾਏ ਜਾ ਰਹੇ ਹਨ, ਜਿਹਨਾ ਨੂੰ 5000 ਦੀ ਜਨਸੰਖਿਆ ਅਨੁਸਾਰ ਹੀ ਇਕੱਲੇ ਸੀ ਐਚ ਓ ਵਲੋਂ ਪੂਰਾ ਕਰਨਾ ਮੁਸ਼ਕਿਲ ਹੈ। ਹੁਣ ਤਕ ਮਰੀਜਾਂ ਦੇ ਪੱਖ ਵੱਲ ਸੋਚ ਕੇ ਉਨ੍ਹਾਂ ਵਲੋਂ ਨਿਰਵਿਘਨ ਸਿਹਤ ਸੇਵਾਵਾਂ ਦੇਣ ਦਾ ਕੰਮ ਜਾਰੀ ਸੀ, ਪਰ ਹੁਣ ਜੇਕਰ ਇਸੇ ਤਰ੍ਹਾਂ ਚਲਦਾ ਰਿਹਾ, ਉਨ੍ਹਾਂ ਦੀਆਂ ਮੰਗਾਂ ਜਿਵੇਂ ਕਿ ਬਰਾਬਰ ਕੰਮ ਬਰਾਬਰ ਤਨਖਾਹ, ਲੋਇਲਟੀ ਬੋਨਸ, ਪੁਰਾਣੇ ਚਲਦੇ ਟੀਚਿਆਂ ਮੁਤਾਬਿਕ ਕੰਮ, ਦਵਾਈਆਂ ਸੈਂਟਰ ਤਕ ਪਹੁੰਚਦੀਆਂ ਕਰਨਾ ਆਦਿ ਦੇ ਹੱਲ ਨਾ ਕਿਤੇ ਗਏ ਤਾਂ ਆਉਣ ਵਾਲੇ ਦਿਨਾਂ ਵਿਚ ਸੂਬੇ ਦੇ ਸਾਰੇ ਕਮਿਊਨਿਟੀ ਹੈਲਥ ਅਫ਼ਸਰ ਹਰ ਤਰ੍ਹਾਂ ਦਾ ਔਨਲਾਈਨ – ਆਫ਼ਲਾਈਨ ਕੰਮ ਬੰਦ ਕਰਕੇ, ਸਿਹਤ ਸੇਵਾਵਾਂ ਠੱਪ ਕਰਕੇ ਸੰਘਰਸ਼ ਦੇ ਰਾਹ ਤੇ ਤੁਰਨ ਲਈ ਮਜਬੂਰ ਹੋਣਗੇ। ਇਸ ਨਾਲ ਪੇਂਡੂ ਖੇਤਰਾਂ ਵਿੱਚ ਮਿਲ ਰਹੀਆਂ ਸਿਹਤ ਸੇਵਾਵਾਂ ਵਿਚ ਆਉਣ ਵਾਲੇ ਵਿਘਨ ਅਤੇ ਮਰੀਜਾਂ ਦੀ ਖੱਜਲ ਖ਼ੁਆਰੀ ਲਈ ਵਿਭਾਗ ਜ਼ਿੰਮੇਦਾਰ ਹੋਵੇਗਾ। ਇਸ ਮੌਕੇ ਵੀ ਉਨ੍ਹਾਂ ਦੇ ਨਾਲ ਡਾ ਜਤਿੰਦਰ ਸਿੰਘ, ਸਿਮਰਨਜੀਤ ਕੌਰ (ਸ੍ਰੀ ਫ਼ਤਹਿਗੜ੍ਹ ਸਾਹਿਬ), ਜਲੰਧਰ ਤੋਂ ਡਾ ਪੰਖੁੜੀ/ਡਾ ਵਿਪਨ, ਪਟਿਆਲਾ ਤੋਂ ਡਾ ਕੁਲਵਿੰਦਰ, ਮੋਹਾਲੀ ਤੋਂ ਸੁਨੀਲ ਜੀ/ਡਾ ਇੰਦਰ, ਵਿਕਾਸ ਜੀ ਮੋਗਾ ਤੋਂ ਗੁਰਵਿੰਦਰ ਸਿੰਘ/ਰੁਪਿੰਦਰ ਕੌਰ, ਬਰਨਾਲਾ ਤੋਂ ਸੰਦੀਪ ਕੌਰ, ਲੁਧਿਆਣਾ ਤੋਂ ਡਾ ਬਲਵੀਰ/ਡਾ ਸ਼ਿਵਰਾਜ/ਰੇਚਲ ਤੇ ਹਰਪਿੰਦਰ ਕੌਰ, ਸੜੋਆ ਤੋਂ ਡਾ ਰਾਜ ਕੁਮਾਰ, ਮਿਸ ਪਰਵਿੰਦਰ ਕੌਰ,ਮਿਸ ਕਵਿਤਾ, ਸੀਮਾ ਰਾਣੀ, ਰੁਪਿੰਦਰ ਕੌਰ ,ਮਨਦੀਪ ਕੌਰ ਆਦਿ ਵਿਸ਼ੇਸ਼ ਰੂਪ ਤੇ ਹਾਜ਼ਰ ਸਨ ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *