ਕਰਮਜੀਤ ਚੌਧਰੀ ਦੀ ਅਗਵਾਈ ਹੇਠ ਕਾਂਗਰਸੀ ਵਰਕਰ ਚੰਡੀਗੜ੍ਹ ਧਰਨੇ ਲਈ ਰਵਾਨਾ ਹੱਲਕਾ ਘਨੌਰ ਦੇ ਲੋਕ ਚਾਹੁੰਦੇ ਹਨ ਲੋਕਲ ਉਮੀਦਵਾਰ :- ਕਰਮਜੀਤ ਚੌਧਰੀ  ਲੋਕ ਮਾਰੂ ਨੀਤੀਆਂ ਖ਼ਿਲਾਫ਼ ਚੰਡੀਗੜ੍ਹ ਧਰਨੇ ਲਈ ਹਜ਼ਾਰਾਂ ਕਾਂਗਰਸੀ ਵਰਕਰ ਰਵਾਨਾ

Spread the love
ਘਨੌਰ, 8 ਸਤੰਬਰ (ਅਭਿਸ਼ੇਕ ਸੂਦ): ਮੌਜੂਦਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਪੰਜਾਬ ਕਾਂਗਰਸ ਵੱਲੋਂ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ‘ਚ ਕੀਤੇ ਜਾ ਰਹੇ ਪ੍ਰਦਰਸ਼ਨ ਵਿਚ ਪਾਰਟੀ ਆਗੂਆਂ ਨੇ ਪੰਜਾਬ ਦੀ ਕਾਨੂੰਨ-ਵਿਵਸਥਾ, ਮਹਿੰਗਾਈ, ਮੁਲਾਜ਼ਮਾਂ ਨੂੰ ਡੀਏ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਨੂੰ ਘੇਰਨ ਲਈ ਰਾਜਾ ਵਡਿੰਗ ਦੀ ਰਹਿਨੁਮਾਈ ਹੇਠ ਕੀਤੇ ਜਾ ਰਹੇ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਹਲਕਾ ਘਨੌਰ ਤੋਂ ਕਾਂਗਰਸੀ ਆਗੂ ਕਰਮਜੀਤ ਚੌਧਰੀ ਆਪਣੇ ਸਾਥੀਆਂ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਸਮੇਤ ਰਵਾਨਾ ਹੋਏ। ਇਸ ਮੌਕੇ ਕਰਮਜੀਤ ਚੌਧਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਪੰਜਾਬ ਦਾ ਹਰ ਵਰਗ ਪ੍ਰੇਸ਼ਾਨ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਸਰਕਾਰ ਵੱਲੋਂ ਕੋਈ ਢੁੱਕਵਾਂ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਦੀ ਰਹੇਗੀ ਅਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਖੇ ਹੋਣ ਵਾਲੇ ਧਰਨੇ ਵਿੱਚ ਹਲਕਾ ਘਨੌਰ ਤੋਂ ਵੱਡੀ ਗਿਣਤੀ ਵਿੱਚ ਵਰਕਰਾਂ ਦੀ ਸ਼ਮੂਲੀਅਤ ਪਾਰਟੀ ਦੀ ਮਜ਼ਬੂਤ ਜਥੇਬੰਦਕ ਏਕਤਾ ਅਤੇ ਲੋਕ ਮੁੱਦਿਆਂ ਪ੍ਰਤੀ ਵਚਨਬੱਧਤਾ ਦਾ ਪ੍ਰਗਟਾਵਾ ਹੈ।ਇਸ ਮੌਕੇ ਸੀਨੀਅਰ ਕਾਂਗਰਸ ਪਾਰਟੀ ਆਗੂ ਕੁਲਦੀਪ ਸਿੰਘ ਅੰਟਾਲ, ਸਾਬਕਾ ਚੇਅਰਮੈਨ ਬਲਜੀਤ ਸਿੰਘ ਗਿੱਲ, ਹਰਨਾਥ ਸਿੰਘ ਜਲਾਲਪੁਰ,ਪ੍ਰੇਮ ਸਿੰਘ ਭੰਗੂ DSP,ਸਾਬਕਾ ਜਿਲ੍ਹਾ ਪ੍ਰੀਸ਼ਦ ਮੇਂਬਰ ਪਰਮਿੰਦਰ ਲਾਲੀ, ਮਿੰਟੂ ਰਾਮਪੁਰ,ਮੋਹਨ ਸਿੰਘ ਮੰਜ਼ੋਲੀ,ਜਸਵੀਰ ਜੱਸੀ ਗਧਾਪੁਰ,ਮਨਜੀਤ ਸਿੰਘ ਅਜਰੋਰ, ਰਵੇਲ ਸਿੰਘ ਢਿਲੋਂ, ਮਦਨਪਾਲ ਤੇਪਲਾ, ਗੁਰਦੇਵ ਸਿੰਘ ਸਾਬਕਾ ਸਰਪੰਚ, ਸੁਰਿੰਦਰ ਛਿੰਦਾ ਮੰਜ਼ੋਲੀ, ਅਵਤਾਰ ਮਰਦਾਂਪੁਰ, ਸਾਹਿਬ ਸਿੰਘ ਗੁੱਡੂ ਸਰਪੰਚ ਰੁੜਕੀ, ਕਮਾਲ ਸਿੰਘ ਸਰਪੰਚ ਰਸੂਲਪੁਰ,ਬਿੱਟੂ ਸੰਧਾਰਸੀ,ਜਰਨੈਲ ਸਿੰਘ ਚਪੜ, ਭਾਰਤ ਭੂਸ਼ਨ ਅਜਰੋਰ, ਕਰਮ ਸਿੰਘ ਮਾਡੀਆਣਾ, ਮਾਨ ਸਿੰਘ ਸਰਪੰਚ ਧਰਮਗੜ੍ਹ, ਜਸਵੀਰ ਸਿੰਘ ਜੱਸੀ ਗਦੇਪੁਰ, ਜੋਤੀ ਘਮਾਣਾ ਸਰਬਜੀਤ ਸਿੰਘ ਮੰਡੋਲੀ, ਨਿੰਦੀ ਸ਼ਰਮਾ, ਭੀਮ ਸਿੰਘ ਮੰਜ਼ੋਲੀ, ਬਲਕਾਰ ਸਿੰਘ ਮੰਜ਼ੋਲੀ, ਰਣਜੀਤ ਸਿੰਘ ਮਡੀਆਣਾ ਅਤੇ ਹੋਰ ਸੈਂਕੜੇ ਕਾਂਗਰਸ ਵਰਕਰ  ਚੰਡੀਗੜ੍ਹ ਰੈਲੀ ਚ ਜਾਣ ਲਈ ਪਹੁੰਚੇ।
  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *