ਕਰੋਨਾ ਵਿੱਚ ਲੱਗੇ ਟੀਕੇ (ਕੋਵੀਸ਼ੀਲਡ) ਬਣ ਰਹੇ ਹਨ ਨੌਜਵਾਨ ਮੌਤਾਂ ਦਾ ਕਾਰਨ…. : ਪ੍ਰੋਫੈਸਰ (ਡਾ.) ਬਲਜੀਤ ਸਿੰਘ ਗਿੱਲ

Spread the love

ਮਲੋਟ, 15 ਅਪ੍ਰੈਲ  ( ਕ੍ਰਿਸ਼ਨ ਮਦਾਨ/ਅਮਰਨਾਥ ਸੋਨੀ ) ਬਿਨਾਂ ਕਿਸੇ ਬਿਮਾਰੀ ਜਾਂ ਚੇਤਾਵਨੀ ਤੋਂ ਲਗਾਤਾਰ ਅਚਾਨਕ ਨੌਜਵਾਨਾਂ ਦੀ ਮੌਤ ਕਿਉਂ ਹੋ ਰਹੀ ਹੈ ? ਕੀ ਇਹ ਕੋਵੀਸ਼ੀਲਡ ਦੇ ਟੀਕਾਕਰਨ ਦਾ ਮਾੜਾ ਨਤੀਜਾ ਹੈ ? ਡਾ. ਗਿੱਲ ਨੇ ਕਿਹਾ ਕਿ ਬੇਸ਼ਕ ਉਹ ਮੈਡੀਕਲ ਲਾਈਨ ਦੇ ਵਿਦਿਆਰਥੀ ਨਹੀਂ ਰਹੇ ਪਰ ਜਿੰਨਾ ਕੁ ਉਹਨਾਂ ਨੇ ਵੱਖ ਵੱਖ ਪੇਪਰਾਂ/ ਮੈਗਜ਼ੀਨਾ ਤੇ ਹੋਰਨਾ ਸਰੋਤਾਂ ਰਾਹੀਂ ਦੋ ਸਾਲਾਂ ਵਿੱਚ ਜਾਣਕਾਰੀ ਇਕੱਠੀ ਕੀਤੀ ਹੈ।ਉਸ ਦੇ ਮੁਤਾਬਕ ਤਾਂ ਕੋਵੀਸ਼ੀਲਡ ਹੀ ਨੌਜਵਾਨਾਂ ਦੀ ਮੌਤ ਦਾ ਮੁੱਖ ਕਾਰਨ ਹੈ। ਕੋਵਿਡ ਪਿੱਛੋਂ ਪੂਰੇ ਦੇਸ਼ ਚ ਅਜਿਹੀਆਂ ਮੌਤਾਂ ਦਾ ਹੜ ਜਿਹਾ ਆ ਗਿਆ ਹੈ। ਮੁੰਬਈ ਹਾਈ ਕੋਰਟ ਦੇ ਵਕੀਲ ਨਿਲੇਸ਼ ਓਝਾ ਨੇ ਕੋਵੀਸ਼ੀਲਡ ਕੰਪਨੀ ਅਤੇ ਭਾਰਤ ਸਰਕਾਰ ਦੇ ਵਿਰੁੱਧ ਮੁੰਬਈ ਹਾਈਕੋਰਟ ਅਤੇ ਸੁਪਰੀਮ ਕੋਰਟ ਚ ਜਨ ਹਿੱਤ ਦੇ ਮੁਕਦਮੇ ਦਾਇਰ ਕਰਕੇ ਵੈਕਸੀਨ ਬਣਾਉਣ ਵਾਲੀ ਕੰਪਨੀ ਤੋਂ ਪੁੱਛਿਆ। ਕੰਪਨੀ ਵੈਕਸੀਨ ਦੇ ਮਾੜੇ ਨਤੀਜਿਆਂ ਨੂੰ ਅਦਾਲਤ ਵਿੱਚ ਮੰਨ ਗਈ ਕਿ ਇਸ ਵੈਕਸੀਨ ਕਾਰਨ ਖੂਨ ਦੇ ਥੱਕੇ ਜੰਮਣ ਦੀ ਸੰਭਾਵਨਾ ਹੁੰਦੀ ਹੈ। ਕੋਵੀਸ਼ੀਲਡ ਦਵਾਈ ਬਿਨਾਂ ਪਰੀਖਣ ਪੂਰਾ ਕੀਤੇ ਹੀ ਜਲਦਬਾਜ਼ੀ ਵਿੱਚ ਪੂਰੇ ਦੇਸ਼ ਤੇ ਥੋਪ ਦਿੱਤੀ ਗਈ। ਪਿਛਲੇ ਸਮੇਂ ਵਿੱਚ ਆਪਣੇ ਵਿਦਾਇਗੀ ਸਮਾਰੋਹ ਕਾਲਜ ਵਿਚ ਭਾਸ਼ਣ ਦਿੰਦੇ ਸਮੇਂ 20 ਸਾਲਾਂ ਕੁੜੀ ਦੀ ਮੌਤ ਅਚਾਨਕ ਹੋ ਗਈ। ਰਾਮਲੀਲਾ ਚ ਹਨੂੰਮਾਨ ਜੀ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਦੀ ਅਚਾਨਕ ਸਟੇਜ ਤੇ ਹੀ ਮੌਤ ਹੋ ਗਈ। ਆਪਣੇ ਵਿਆਹ ਚ ਪਤੀ ਦੇ ਗਲੇ ਚ ਜੈਮਾਲਾ ਪਾਉਂਦੇ ਪਾਉਂਦੇ ਨਵ ਵਿਆਹੀ ਦੀ ਮੌਤ ਹੋ ਗਈ। ਇਕ ਨੌਜਵਾਨ ਦੀ ਕ੍ਰਿਕਟ ਖੇਡਦੇ ਸਮੇਂ ਮੌਤ ਹੋ ਗਈ। ਜਾਗਰੂਕ ਵਿਅਕਤੀਆਂ ਦੇ ਗਰੁੱਪ ਨਾਲ ਜੁੜੀ ਡਾ. ਸੁਸ਼ਨ ਰਾਜ ਜੋ ਮੱਧ ਪ੍ਰਦੇਸ਼ ਦੇ ਰਾਜਨੰਦਗਾਂਵ ਜਿਲੇ ਵਿੱਚ ਰਹਿੰਦੀ ਹੈ, ਉਹਨਾਂ ਦਾ ਦਾਅਵਾ ਹੈ ਕਿ ਸਾਰੀਆਂ ਮੌਤਾਂ ਕੋਵੀਸ਼ੀਲਡ ਵੈਕਸੀਨ ਕਾਰਨ ਹੀ ਹੋ ਰਹੀਆਂ ਹਨ। ਹਰੇਕ ਵਿਅਕਤੀ ਦੇ ਸਰੀਰ ਉੱਪਰ ਇਹ ਦਵਾਈ ਵੱਖ-ਵੱਖ ਪੱਖਾਂ ਤੋਂ ਅਸਰ ਕਰਦੀ ਹੈ, ਜਰੂਰੀ ਨਹੀਂ ਕਿ ਉਸ ਵਿਅਕਤੀ ਦੀ ਮੌਤ ਹੀ ਹੋਵੇ। ਡਾ. ਸੁਸਨ ਰਾਜ ਹਰ ਉਸ ਵਿਅਕਤੀ ਨੂੰ ਜਿਸਨੇ ਇਹ ਟੀਕਾ ਲਗਵਾਇਆ ਹੈ ,ਚੇਤਾਵਨੀ ਦੇ ਰਹੀ ਹੈ ਕਿ ਜਿੰਨੀ ਜਲਦੀ ਹੋ ਸਕੇ, ਆਪਣੇ ਸਰੀਰ ਨੂੰ ਡਿਟਾਕਸ (ਜਹਿਰ ਮੁਕਤ) ਕਰ ਲੈਣ ਤਾਂ ਕਿ ਕੋਵੀਸ਼ੀਲਡ ਵੈਕਸੀਨ ਦੇ ਸੁਭਾਵਿਕ ਮਾੜੇ ਨਤੀਜਿਆਂ ਤੋਂ ਬਚਿਆ ਜਾ ਸਕੇ। ਡਿਟਾਕਸ ਕਰਨ ਦੀ ਇਹ ਸਿਖਲਾਈ ਉਹ ਜੂਮ ਕਾਲ ਤੇ ਸਮੁੱਚੀ ਦੁਨੀਆਂ ਦੇ ਹਜ਼ਾਰਾਂ ਲੋਕਾਂ ਨੂੰ ਦੇ ਚੁੱਕੀ ਹੈ। ਇਹ ਤਕਨੀਕ ਬਹੁਤ ਸੌਖੀ ਹੈ ਅਤੇ ਘਰ ਬੈਠੇ 90% ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ। ਡਾ . ਸੁਸਨ ਰਾਜ ਮੁਤਾਬਕ ਸਾਡੇ ਸੈਲ ਸੱਤ ਤਰੀਕਿਆਂ ਨਾਲ ਆਪਣੇ ਆਪ ਨੂੰ ਡਿਟਾਕਸ ਕਰਦੇ ਹਨ। ਡਾ. ਸੁਸਨ ਨੇ ਸੋਸ਼ਲ ਮੀਡੀਆ, ਨਾ ਪੱਖੀ ਖਬਰਾਂ ਤੇ ਭਾਵਨਾਵਾਂ, ਬੇਲੋੜੇ ਵਿਚਾਰ, ਬੇਲੋੜੀ ਜਾਣਕਾਰੀ, ਫੋਨ ਅਤੇ ਇੰਟਰਨੈਟ ਦੀ ਬਹੁਤੀ ਵਰਤੋਂ ਤੋਂ ਪਰਹੇਜ ਕਰਨ ਲਈ ਕਿਹਾ ਹੈ। ਇਨਾ ਤੋਂ ਮੁਕਤੀ ਲਈ ਸਵੈ- ਚਿੰਤਨ ਤੋਂ ਇਲਾਵਾ ਆਪਣਿਆਂ ਨਾਲ ਸਮਾਂ ਬਿਤਾਉਣ ਅਤੇ ਰਿਣੀ ਹੋਣ ਦਾ ਅਭਿਆਸ ਕਰੋ।

  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *