ਕਲਸ਼ ਯਾਤਰਾ ਦੀ ਆੜ ਹੇਠ ਬੀਜੇਪੀ ਦਲਿਤ ਲੋਕਾਂ ਦੀ ਵੋਟਾਂ ਲੁੱਟਣ ਦੀ ਤਿਆਰੀ ਕਰ ਰਹੀ ਹੈ-ਕਾਲੀ ਪਾਇਲ

Spread the love
ਖੰਨਾ, 02 ਅਗਸਤ (ਕੁਲਵਿੰਦਰ ਕੌਰ)=ਜਿਸ ਵਿਵਸਥਾ ਦੇ ਵਿਰੁੱਧ ਗੁਰੂ ਰਵਿਦਾਸ ਅਤੇ ਸਿੱਖ ਗੁਰੂ ਲੜਦੇ ਰਹੇ ਅੱਜ ਭਾਜਪਾ ਵਾਲੇ ਅਤੇ ਕੁਝ ਲੋਕ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਗੁਰੂ ਰਵਿਦਾਸ ਦੀ ਗੁਰਬਾਣੀ ਅਤੇ ਉਸ ਦੇ ਸਿਧਾਂਤ ਨੂੰ ਢਾਹ ਲਗਾ ਰਹੇ ਹਨ, ਉਹਨਾਂ ਦੇ ਸਿਧਾਂਤਾਂ ਉਲਟ ਯਾਤਰਾਵਾਂ ਕੱਢ ਕੇ ਸਮਾਜ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਿਸ ਦੀ ਵੱਡੀ ਉਦਾਹਰਨ ਇਹ ਕਲਸ਼ ਯਾਤਰਾ ਦੇ ਰੂਪ ਵਿੱਚ ਹੈ, ਅਗਰ ਇਹ ਯਾਤਰਾ ਰਾਜਨੀਤੀ ਤੋਂ ਪ੍ਰਭਾਵਿਤ ਨਾ ਹੋ ਕੇ ਸਮਾਜ ਨੂੰ ਨਾਲ ਲੈ ਕੇ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਅੱਗੇ ਰੱਖ ਕੇ ਕੱਢੀ ਜਾਂਦੀ ਤਾਂ ਸਮਾਜ ਦੇ ਲੋਕ ਅੱਗੇ ਹੁੰਦੇ ਤਾਂ ਯਾਤਰਾ ਸਮਾਜਿਕ ਤੌਰ ਤੇ ਮੰਨੀ ਜਾ ਸਕਦੀ ਸੀ। ਪ੍ਰੰਤੂ ਇਸ ਯਾਤਰਾ ਨੂੰ ਤਾਂ ਬੀਜੇਪੀ ਦੇ ਆਗੂ ਲੀਡ ਕਰ ਰਹੇ ਹਨ ਇਸ ਤੋਂ ਸਪਸ਼ਟ ਹੈ ਕਿ ਬੀਜੇਪੀ ਪਾਰਟੀ ਦਲਿਤਾਂ ਦੀ ਵੋਟ ਬੈਂਕ ਨੂੰ ਲੁੱਟਣ ਲਈ ਇਹ ਸਾਰੇ ਹੱਥ ਕੰਡੇ ਅਪਣਾ ਰਹੀ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਡਾਕਟਰ ਅੰਬੇਡਕਰ ਨਵਯੁਵਕ ਦਲ ਪੰਜਾਬ ਦੇ ਪ੍ਰਧਾਨ ਗੁਰਦੀਪ ਸਿੰਘ ਕਾਲੀ ਨੇ ਇਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ। ਉਹਨਾਂ ਨੇ ਕਿਹਾ ਕਿ ਬੀਜੇਪੀ ਵਾਲੇ ਕਾਂਸ਼ੀ ਤੋਂ ਮਿੱਟੀ ਚੁੱਕ ਕੇ ਇੱਕ ਕਲਸ਼ ਯਾਤਰਾ ਕੱਢ ਰਹੇ ਹਨ ਇਹਨਾਂ ਲੋਕਾਂ ਦੇ ਪੂਰਵਜਾਂ ਅਤੇ ਮੌਜੂਦਾ ਸਮੇਂ ਵਿੱਚ ਲੀਡਰਾਂ ਨੇ ਦਲਿਤ ਸਮਾਜ ਨੂੰ ਮਿੱਟੀ ਵਿੱਚ ਮਿਲਾਉਣ ਚ ਕੋਈ ਕਸਰ ਨਹੀਂ ਛੱਡੀ ਇਹ ਸਾਡਾ ਜੀਵਨ ਪੱਧਰ ਉੱਚਾ ਚੱਕਣ ਦੀ ਲੜਾਈ ਨਹੀਂ ਲੜਦੇ ਸਗੋਂ ਸਾਨੂੰ ਵੋਟ ਬੈਂਕ ਹੀ ਸਮਝਦੇ ਹਨ,2027 ਦੀਆਂ ਵੋਟਾਂ ਕਰਕੇ ਹੀ ਇਸ ਤਰਾਂ ਦੇ ਇਹ ਸਾਰੇ ਨਾਟਕਬਾਜੀਆਂ ਕੀਤੀਆਂ ਜਾ ਰਹੀਆਂ ਹਨ ਦਲਿਤ ਸਮਾਜ ਨੂੰ ਇਸ ਗੱਲ ਤੋਂ ਸੁਚੇਤ ਰਹਿਣਾ ਚਾਹੀਦਾ ਹੈ, ਬੀਜੇਪੀ ਨੇ ਪਹਿਲਾਂ ਵਾਲਮੀਕ/ਮਜ਼ਬੀ ਸਮਾਜ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕੀਤੀ ਜੋ ਕੇ ਨਾਕਾਮ ਕੋਸ਼ਿਸ਼ ਸਿੱਧ ਹੋਈ ਅਤੇ ਸਮਾਜ ਵਿੱਚ ਵੰਡੀਆਂ ਪਾਈਆਂ ਤੇ ਉਹਨਾਂ ਦੀ ਨਿਗਾ ਰਵਿਦਾਸੀਆ ਵੋਟ ਬੈਂਕ ਤੇ ਹੈ ਜੋ ਕਿ ਵੱਡੀ ਗਿਣਤੀ ਵਿੱਚ ਪੰਜਾਬ ਅੰਦਰ ਹੈ,ਜੇਕਰ ਬੀਜੇਪੀ ਦਲਿਤ ਹਿਤੈਸ਼ੀ ਹੁੰਦੀ ਤਾਂ ਜਿਹਨਾਂ ਰਾਜਾਂ ਵਿੱਚ ਬੀਜੇਪੀ ਦੀਆਂ ਸਰਕਾਰਾਂ ਹਨ, ਉਥੇ ਦਲਿਤ ਸਮਾਜ ਦੀ ਹਾਲਾਤ ਬਹੁਤ ਪਤਲੀ ਹੈ। ਇਸ ਦੇ ਨਾਲ ਹੀ ਸਮਾਜ ਦੇ ਪੜੇ ਲਿਖੇ ਬੁੱਧੀਜੀਵੀਆਂ ਨੂੰ ਕਿਸੇ ਡਰ ਭੈ ਤੋਂ ਅੱਗੇ ਆ ਕੇ ਸਮਾਜ ਨੂੰ ਅਪਡੇਟ ਦਾ ਹੋ ਗਿਆ ਨਾ ਚੇਤਨ ਕਰਨ ਕਿ ਜੋ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਜੋ ਵਿਚਾਰਧਾਰਾ ਬੇਗਮਪੁਰਾ ਦੀ ਸਥਾਪਨਾ ਤੇ ਅਡਿਗ ਹੈ ਜਦ ਕਿ ਭਾਜਪਾ ਤੇ ਆਰਐਸਐਸ ਭਗਵਾਂਧਾਰੀ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਰਦੇ ਹਨ ਤਾਂ ਦੋ ਅਲੱਗ ਅਲੱਗ ਓਪੋਜਿਟ ਵਿਚਾਰਧਾਰਾਵਾਂ ਇਕੱਠੀਆਂ ਕਿਵੇਂ ਹੋ ਸਕਦੀਆਂ ਨੇ?
  • Related Posts

    ਚੋਣ ਕਮਿਸ਼ਨ ਨੂੰ ਲੈ ਕੇ ਕਾਂਗਰਸ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾ ਨਿਸ਼ਾਨਾ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ, (ਮਨਜੀਤ ਸਿੱਧੂ):- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਕਾਂਗਰਸ…

    ਕਾਨਿਆਂਵਾਲੀ ਵਿੱਚ ਭਾਈ ਜਸ਼ਨ ਚਹਿਲ ਵੱਲੋਂ ਵਿਸ਼ਾਲ ਮੈਡੀਕਲ ਕੈਂਪ, 700 ਲੋਕਾਂ ਦੀ ਜਾਂਚ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਮਨਜੀਤ ਸਿੱਧੂ):- ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਮਾਜ ਸੇਵੀ ਭਾਈ ਜਸ਼ਨ ਚਹਿਲ ਵੱਲੋਂ ਐੱਨਜੀਓਜ਼ ਦੇ…

    Leave a Reply

    Your email address will not be published. Required fields are marked *