ਕਾਠਗੜ੍ਹ ਮੋੜ ਤੋਂ ਬੱਲੋਂਵਾਲ ਸੌਂਖੜੀ ਤੱਕ 8 ਕਰੋੜ 90 ਲੱਖ ਦੀ ਲਾਗਤ ਨਾਲ ਬਣਨ ਵਾਲੀ 12 ਕਿਲੋਮੀਟਰ ਸੜਕ ਤੇ ਪੁਲਾਂ ਦੇ ਨਿਰਮਾਣ ਕਾਰਜ ਹੋਏ ਸ਼ੁਰੂ

Spread the love
ਬਲਾਚੌਰ, 27 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ):=ਕਾਠਗੜ੍ਹ ਮੋੜ ਤੋਂ ਲੈ ਕੇ ਬੱਲੋਂਵਾਲ ਸੌਂਖੜੀ ਕਾਲਜ ਤੇ ਯੂਨੀਵਰਸਿਟੀ ਤੱਕ ਜਾਣ ਵਾਲੀ 18 ਫੁੱਟ ਚੌੜੀ ਅਤੇ 12 ਕਿਲੋਮੀਟਰ ਲੰਬੀ ਅਹਿਮ ਸੜਕ ਦੀ ਰਿਪੇਅਰ ਅਤੇ ਨਿਰਮਾਣ ਦੇ ਕਾਰਜ ਅੱਜ ਤੋਂ ਅਧਿਕਾਰਤ ਤੌਰ ‘ਤੇ ਆਰੰਭ ਹੋ ਗਏ ਹਨ। ਲਗਭਗ 8 ਕਰੋੜ 90 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਵੱਡੇ ਪ੍ਰੋਜੈਕਟ ਦੀ ਸ਼ੁਰੂਆਤ ਯੂਥ ‘ਆਪ’ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ, ਸੁਰੇਸ਼ ਕੁਮਾਰ (ਪੈਨੀ ਪਹਿਲਵਾਨ) ਬਲਾਕ ਸੰਮਤੀ ਮੈਂਬਰ ਆਪ ਆਗੂ ਜਸਵੀਰ ਸਿੰਘ ਘੁੰਮਣ ਸਰਪੰਚ ਵੱਲੋਂ ਸਾਂਝੇ ਤੌਰ ਪਿੰਡ ਚਾਹਲਾਂ ਨੇੜਿਓਂ ਸੜਕ ਉੱਤੇ ਬਜਰੀ ਪਾ ਕੇ ਕਰਵਾਈ ਗਈ।ਇਸ ਵਿਸ਼ੇਸ਼ ਪ੍ਰੋਜੈਕਟ ਤਹਿਤ ਸੜਕ ਦੀ ਮੁਕੰਮਲ ਰਿਪੇਅਰ ਤੋਂ ਇਲਾਵਾ ਦੋ ਮਹੱਤਵਪੂਰਨ ਪੁਲ ਵੀ ਤਿਆਰ ਕੀਤੇ ਜਾਣਗੇ। ਜਿਨ੍ਹਾਂ ਵਿੱਚੋਂ ਇੱਕ ਪੁਲ ਪਿੰਡ ਚਾਹਲਾਂ ਕੋਲ ਅਤੇ ਦੂਜਾ ਕਾਠਗੜ੍ਹ ਦੀ ਮੇਨ ਖੱਡ ‘ਤੇ ਬਣਾਇਆ ਜਾਵੇਗਾ। ਬਰਸਾਤ ਦੇ ਦਿਨਾਂ ਵਿੱਚ ਖੱਡਾਂ ਵਿੱਚ ਪਾਣੀ ਆ ਜਾਣ ਕਾਰਨ ਅਕਸਰ ਵਾਹਨ ਖੜ੍ਹੇ ਰਹਿ ਜਾਂਦੇ ਸਨ ਅਤੇ ਲੋਕਾਂ ਨੂੰ ਗੱਡੀਆਂ ਲੰਘਾਉਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਨ੍ਹਾਂ ਦੋਵਾਂ ਪੁਲਾਂ ਦੇ ਬਣਨ ਨਾਲ ਇਲਾਕੇ ਦੀ ਇਹ ਚਿਰੋਕਣੀ ਸਮੱਸਿਆ ਹੱਲ ਹੋ ਜਾਵੇਗੀ ਅਤੇ ਬਰਸਾਤਾਂ ਵਿੱਚ ਵੀ ਆਵਾਜਾਈ ਪੂਰੀ ਤਰ੍ਹਾਂ ਨਿਰਵਿਘਨ ਜਾਰੀ ਰਹੇਗੀ।ਇਸ ਸੜਕ ਅਤੇ ਪੁਲਾਂ ਦੇ ਨਿਰਮਾਣ ਨਾਲ ਨੂਰਪੁਰ ਬੇਦੀ, ਸਿੰਘਪੁਰ ਅਤੇ ਬਲਾਚੌਰ ਦੇ ਆਸ-ਪਾਸ ਦੇ ਘੱਟੋ-ਘੱਟ 60 ਤੋਂ 70 ਪਿੰਡਾਂ ਦੇ ਲੋਕਾਂ ਨੂੰ ਸਿੱਧਾ ਅਤੇ ਵੱਡਾ ਲਾਭ ਮਿਲੇਗਾ। ਇਸ ਮਾਰਗ ਤੋਂ ਰੋਜ਼ਾਨਾ ਆਪਣੇ ਕੰਮ-ਧੰਧੇ ਲਈ ਜਾਣ ਵਾਲੇ ਸਕੂਲੀ ਵਿਦਿਆਰਥੀਆਂ, ਸਰਕਾਰੀ ਨੌਕਰੀ ਕਰਨ ਵਾਲੇ ਮੁਲਾਜ਼ਮਾਂ, ਅਤੇ ਚੰਡੀਗੜ੍ਹ ਜਾਂ ਹੋਰ ਥਾਵਾਂ ਲਈ ਦੁੱਧ ਅਤੇ ਹੋਰ ਸਮੱਗਰੀ ਲੈ ਕੇ ਜਾਣ ਵਾਲੇ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਹਿਸੂਸ ਹੋਵੇਗੀ।ਇਸ ਮੌਕੇ ਇਲਾਕਾ ਨਿਵਾਸੀਆਂ ਅਤੇ ਮੋਹਤਬਰ ਵਿਅਕਤੀਆਂ ਨੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਅਤੇ ਭਗਵੰਤ ਮਾਨ ਸਰਕਾਰ ਦਾ ਇਸ ਅਹਿਮ ਭਲਾਈ ਕਾਰਜ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਸੜਕ ਦੇ ਬਣਨ ਨਾਲ ਇਲਾਕੇ ਵਿੱਚ ਆਵਾਜਾਈ ਸੁਖਾਵੀਂ ਹੋਵੇਗੀ ਅਤੇ ਆਰਥਿਕ ਗਤੀਵਿਧੀਆਂ ਨੂੰ ਵੀ ਨਵਾਂ ਹੁਲਾਰਾ ਮਿਲੇਗਾ।
  • Related Posts

    ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ੍ਰੀ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਵਿਖੇ ਟੇਕਿਆ ਮੱਥਾ ਵਾਲਮੀਕਿ ਭਾਈਚਾਰੇ ਨਾਲ ਮੀਟਿੰਗ ਕਰਕੇ ਸੁਣੀਆਂ ਮੁਸ਼ਕਲਾਂ, ਪਹਿਲ ਦੇ ਆਧਾਰ ‘ਤੇ ਹੱਲ ਦਾ ਦਿੱਤਾ ਭਰੋਸਾ

    Spread the love

    Spread the love ਅੰਮ੍ਰਿਤਸਰ, 27 ਜੁਲਾਈ (   ਮਨਜੀਤ ਸਿੰਘ ਸ਼ੇਰਗਿੱਲ )=ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ.ਐੱਚ.ਆਰ.ਸੀ.), ਨਵੀਂ ਦਿੱਲੀ ਦੇ ਮੈਂਬਰ ਸ੍ਰੀ ਪ੍ਰਿਯੰਕ ਕਾਨੂੰਨਗੋ ਨੇ ਅੱਜ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਸ਼ਹਿਰ ਦੇ…

    ਹੱਕਾਂ ਦੀ ਹੂੰਕਾਰ, ਸਾਦਿਕ ਵੱਲ ਕਬੀਲਿਆਂ ਦਾ ਕੂਚ 75 ਸਾਲਾਂ ਦੇ ਇਨਸਾਫ਼ ਲਈ ਗੂੰਜੇਗੀ ਵਿਮੁਕਤ ਜਾਤੀਆਂ ਦੀ ਇਕਜੁੱਟ ਆਵਾਜ਼ : ਪੰਜਗਰਾਈਂ 

    Spread the love

    Spread the loveਫ਼ਰੀਦਕੋਟ,27 ਜੁਲਾਈ (ਮਨਜੀਤ ਢੱਲਾ)-ਪੰਜਾਬ ਦੀਆਂ ਵਿਮੁਕਤ ਜਾਤੀਆਂ ਬਾਵਰੀਆ, ਸਾਂਸੀ, ਨਟ, ਬਾਜ਼ੀਗਰ, ਸਪੇਰੇ, ਰਾਏ ਸਿੱਖ, ਸਿਗਲੀਗਰ ਅਤੇ ਕੂਚਬੰਦ ਭਾਈਚਾਰਿਆਂ ਦੇ ਸਾਂਝੇ ਸੰਮੇਲਨ ਨੂੰ ਸਫਲ ਬਣਾਉਣ ਲਈ ਵਿਮੁਕਤ ਜਾਤੀਆਂ ਦੇ…

    Leave a Reply

    Your email address will not be published. Required fields are marked *