ਕਿਸ਼ਨਪੁਰ ਦੇ ਨੌਜਵਾਨ ਇੰਦਰਪਾਲ ਸਿੰਘ ਢਿੱਲੋਂ ਨੇ ਉੱਤਰਾਖੰਡ ਪੀਸੀਐਸ ਪ੍ਰੀਖਿਆ ‘ਚ ਗੱਡੇ ਝੰਡੇ, ਬਣਿਆ ਸਟੇਟ ਟੈਕਸ ਅਫ਼ਸਰ  ਪ੍ਰੀਖਿਆ ਵਿੱਚ ਹਾਸਲ ਕੀਤਾ ਚੌਥਾ ਰੈਂਕ; ਵਿਧਾਇਕ ਸੰਤੋਸ਼ ਕਟਾਰੀਆ ਨੇ ਘਰ ਪਹੁੰਚ ਕੇ ਕੀਤਾ ਸਨਮਾਨਿਤ

Spread the love

ਨਵਾਂਸ਼ਹਿਰ /ਕਾਠਗੜ੍ਹ , 7 ਜੁਲਾਈ (ਜਤਿੰਦਰ ਪਾਲ ਸਿੰਘ ਕਲੇਰ ): ਹਲਕਾ ਬਲਾਚੌਰ ਲਈ ਅੱਜ ਬੇਹੱਦ ਮਾਣ ਅਤੇ ਖੁਸ਼ੀ ਦਾ ਪਲ ਉਸ ਸਮੇਂ ਸਾਹਮਣੇ ਆਇਆ, ਜਦੋਂ ਇੱਥੋਂ ਦੇ ਨਜ਼ਦੀਕੀ ਪਿੰਡ ਕਿਸ਼ਨਪੁਰ(ਭਰਥਲਾ ) ਦੇ ਹੋਣਹਾਰ ਨੌਜਵਾਨ ਇੰਦਰਪਾਲ ਸਿੰਘ ਢਿੱਲੋਂ (ਸਪੁੱਤਰ ਸ. ਚਰਨਜੀਤ ਸਿੰਘ ਢਿੱਲੋਂ ) ਨੇ ਆਪਣੀ ਸਖ਼ਤ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਸਦਕਾ ਉੱਤਰਾਖੰਡ ਪੀ ਸੀ ਐਸ  ਪ੍ਰੀਖਿਆ ਵਿੱਚ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ। ਇੰਦਰਪਾਲ ਸਿੰਘ ਢਿੱਲੋਂ ਨੇ ਇਸ ਵੱਕਾਰੀ ਪ੍ਰੀਖਿਆ ਵਿੱਚ ਸੂਬੇ ਭਰ ‘ਚੋਂ ਚੌਥਾ (ਰੈਂਕ-4) ਸਥਾਨ ਪ੍ਰਾਪਤ ਕਰਕੇ ਸਟੇਟ ਟੈਕਸ ਅਫ਼ਸਰ ਦਾ ਅਹੁਦਾ ਹਾਸਲ ਕੀਤਾ ਹੈ। ਇਸ ਇਤਿਹਾਸਕ ਅਤੇ ਸ਼ਾਨਦਾਰ ਉਪਲਬਧੀ ਦੀ ਖ਼ਬਰ ਮਿਲਦਿਆਂ ਹੀ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇੰਦਰਪਾਲ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਨੂੰ ਇਸ ਮੌਕੇ ‘ਤੇ ਚਾਰੇ ਪਾਸਿਓਂ ਦਿਲੋਂ ਮੁਬਾਰਕਬਾਦਾਂ ਮਿਲ ਰਹੀਆਂ ਹਨ। ਇਲਾਕਾ ਨਿਵਾਸੀਆਂ ਵੱਲੋਂ ਪਰਮਾਤਮਾ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਕਿ ਇਹ ਹੋਣਹਾਰ ਨੌਜਵਾਨ ਆਪਣੇ ਜੀਵਨ ਵਿੱਚ ਹੋਰ ਵੀ ਉੱਚੀਆਂ ਮੰਜ਼ਿਲਾਂ ਹਾਸਲ ਕਰੇ ਅਤੇ ਆਪਣੇ ਪਰਿਵਾਰ, ਪਿੰਡ, ਹਲਕੇ ਸਮੇਤ ਪੂਰੇ ਪੰਜਾਬ ਦਾ ਨਾਮ ਇਸੇ ਤਰ੍ਹਾਂ ਰੌਸ਼ਨ ਕਰਦਾ ਰਹੇ।ਇਸ ਖ਼ੁਸ਼ੀ ਦੇ ਮੌਕੇ ਹਲਕਾ ਬਲਾਚੌਰ ਦੇ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਅਤੇ ਉਨ੍ਹਾਂ ਦੇ ਪਤੀ ਅਸ਼ੋਕ ਕਟਾਰੀਆ ਆਪਣੀ ਵਿਸ਼ੇਸ਼ ਟੀਮ ਨਾਲ ਉਚੇਚੇ ਤੌਰ ‘ਤੇ ਪਿੰਡ ਕਿਸ਼ਨਪੁਰ ਵਿਖੇ ਇੰਦਰਪਾਲ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਪਹੁੰਚੇ। ਉਨ੍ਹਾਂ ਹੋਣਹਾਰ ਨੌਜਵਾਨ ਅਤੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਅਤੇ ਇੰਦਰਪਾਲ ਸਿੰਘ ਨੂੰ ਸਿਰੋਪਾਓ ਪਾ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਵਿਧਾਇਕਾ ਕਟਾਰੀਆ ਨੇ ਕਿਹਾ ਕਿ ਅਜਿਹੇ ਮਿਹਨਤੀ ਨੌਜਵਾਨ ਸਾਡੇ ਸਮਾਜ ਦਾ ਸਰਮਾਇਆ ਹਨ ਅਤੇ ਬਾਕੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਇਸ ਮੌਕੇ ਨਰੇਸ਼ ਕੁਮਾਰ ਸਰਪੰਚ ਕਿਸ਼ਨਪੁਰ ਅਤੇ ਜਸਵੀਰ ਸਿੰਘ ਘੁੰਮਣ ਸਰਪੰਚ ਸਮੇਤ ਇਲਾਕੇ ਪਰ ਤੋ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ।

  • Related Posts

    ਡੀ.ਸੀ. ਦਫ਼ਤਰਾਂ ਵਿੱਚ 9 ਤੋਂ 12 ਤੱਕ ਦਫ਼ਤਰੀ ਕੰਮ ਠੱਪ ਸਰਕਾਰ ਤੋਂ ਦੁਖੀ ਦਫ਼ਤਰੀ ਕਾਮਿਆਂ ਨੇ ਮੁੜ ਮੱਲਿਆ ਸੰਘਰਸ਼ ਦਾ ਰਾਹ ਮੰਗਾਂ ਪੂਰਤੀ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਹੋਰ ਤੇਜ ਕਰਨ ਦੀ ਚਿਤਾਵਨੀ

    Spread the love

    Spread the loveਸ਼੍ਰੀ ਮੁਕਤਸਰ ਸਾਹਿਬ, 07 ਜੁਲਾਈ ( ਮਨਪ੍ਰੀਤ ਮੋਨੂੰ ) – ਪੰਜਾਬ ਰਾਜ ਜਿਲ੍ਹਾ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੀਆਂ ਚਿਰੋਕੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੀ ਸਰਕਾਰ ਵੱਲੋਂ…

    ਇੰਜ ਨਵਨੀਤ ਕੁਮਾਰ ਨੇ ਪੀ.ਐਸ.ਪੀ.ਸੀ.ਐਲ.ਫਿਰੋਜ਼ਪੁਰ ਵਿਖੇ ਵਧੀਕ ਨਿਗਰਾਨ ਇੰਜੀਨੀਅਰ (ਇੰਨਫੋਰਸਮੈਂਟ) ਵਜੋਂ ਅਹੁਦਾ ਸੰਭਾਲਿਆ 

    Spread the love

    Spread the loveਮਮਦੋਟ/ ਫਿਰੋਜ਼ਪੁਰ, 07 ਜੁਲਾਈ ( ਸ਼ਰਮਾਂ ) ਪਾਵਰਕਾਮ ( ਪੀ ਐਸ ਪੀ ਸੀ ਐਲ ) ਫ਼ਿਰੋਜ਼ਪੁਰ ਦੇ ਦਫ਼ਤਰ ਵਿਖੇ ਉਸ ਸਮੇਂ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ, ਜਦੋਂ…

    Leave a Reply

    Your email address will not be published. Required fields are marked *