‘ਕੌਰਨਾਮਾ-3’ ਸੰਘੇੜਾ ਪਿੰਡ ਦੀਆਂ ਸ਼ਹੀਦ ਬੀਬੀਆਂ ਦੇ ਪਰਿਵਾਰਾਂ ਨੂੰ ਭੇਂਟ ਕੀਤੀਆਂ ਕਾਪੀਆਂ ਜੂਨ ’84 ਸ੍ਰੀ ਦਰਬਾਰ ਸਾਹਿਬ ’ਚ ਪਿੰਡ ਦੀਆਂ 5 ਬੀਬੀਆਂ ਸਮੇਤ 15 ਨੇ ਦਿੱਤੀਆਂ ਸਨ ਸਹਾਦਤਾਂ

Spread the love
ਬਠਿੰਡਾ, 8 ਅਗਸਤ   ( ਪੱਤਰ ਪ੍ਰੇਰਕ      ) ਤੀਜਾ ਘੱਲੂਘਾਰਾ ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ’ਤੇ ਇੰਡੀਆਂ ਸਟੇਟ ਦੇ ਹਮਲੇ ਵੇਲੇ ਪਿੰਡ ਸੰਘੇੜਾ ਦੀਆਂ ਸ਼ਹੀਦ ਹੋਈਆਂ ਪੰਜ ਬੀਬੀਆਂ ਦੇ ਪਰਿਵਾਰਾਂ ਨੂੰ ‘ਕੌਰਨਾਮਾ-3’ ਉਹਨਾਂ ਦੇ ਘਰ ਜਾ ਕੇ ਕਿਤਾਬ ਦੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਤੇ ਭਾਈ ਚਮਕੌਰ ਸਿੰਘ ਸਹਿਜੜਾ ਨੇ ਭੇਂਟ ਕੀਤੀਆਂ। ਜ਼ਿਕਰਯੋਗ ਹੈ ਕਿ ਕਿਤਾਬ ‘ਕੌਰਨਾਮਾ-3’ ’ਚ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦ ਹੋਈਆਂ ਬੀਬੀਆਂ ਦੀ ਗਾਥਾ ਹੈ। ਪਿੰਡ ਦੀ 16 ਸਾਲ ਦੀ ਉਮਰ ’ਚ ਸ਼ਹੀਦ ਹੋਣ ਵਾਲੀ ਬੀਬੀ ਬਿੰਦਰ ਕੌਰ ਦੇ ਭਰਾ ਭਾਈ ਰਜਿੰਦਰ ਸਿੰਘ, ਜੋ ਉਹ ਵੀ ਬਚਪਨ ’ਚ ਹਮਲੇ ਵੇਲੇ ਸ਼ਹੀਦ ਬੀਬੀ ਦੇ ਨਾਲ ਸੀ, ਨੂੰ ਉਹਨਾਂ ਦੇ ਘਰ ਜਾ ਕੇ ਕਿਤਾਬ ਭੇਂਟ ਕੀਤੀ, ਇਸ ਮੌਕੇ ਉਸ ਨੇ ਹਮਲੇ ਵੇਲੇ ਦੀਆਂ ਭਿਆਨਕ ਘਟਨਾਵਾਂ ਵੀ ਸਾਂਝੀਆਂ ਕੀਤੀਆਂ। ਪਿੰਡ ਦੀਆਂ ਹੋਰ ਸ਼ਹੀਦ ਹੋਈਆਂ ਬੀਬੀਆਂ ਬੀਬੀ ਹਰਪਾਲ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਮਲਕੀਤ ਸਿੰਘ ਪਤਨੀ ਜੱਗਾ ਸਿੰਘ, ਬੀਬੀ ਮਲਕੀਤ ਕੌਰ ਪਤਨੀ ਬੱਗਾ ਸਿੰਘ ਦੇ ਘਰ ਜਾ ਕੇ ਉਹਨਾਂ ਨੂੰ ਸਤਿਕਾਰ ਸਹਿਤ ਕਿਤਾਬ ਦਿੱਤੀ ਗਈ। ਦੱਸ ਦੇਈਏ ਕਿ ਸ਼ਹੀਦ ਬੱਚੀ ਹਰਪਾਲ ਕੌਰ ਪੁੱਤਰੀ ਸ਼ਹੀਦ ਮਿੱਠੂ ਸਿੰਘ ਦੀ ਉਮਰ ਉਸ ਵੇਲੇ ਕੇਵਲ ਪੰਜ ਸਾਲ ਸੀ, ਇਸ ਹਮਲੇ ’ਚ ਉਸ ਦੀ ਸੱਤ ਸਾਲ ਦੀ ਭੈਣ ਗੁਰਮੀਤ ਕੌਰ, 12 ਸਾਲ ਦਾ ਭਰਾ ਜਿੰਦਰ ਸਿੰਘ, ਪਿਤਾ ਮਿੱਠੂ ਸਿੰਘ, ਮਾਮਾ ਬਹਾਦਰ ਸਿੰਘ, ਨਾਨਾ ਭਜਨ  ਸਿੰਘ ਤੇ ਦੋ ਹੋਰ ਰਿਸ਼ਤੇਦਾਰ ਵੀ ਸ਼ਹੀਦ ਹੋ ਗਏ ਸਨ ਤੇ  ਕਿਸੇ ਦੀ ਲਾਸ਼ ਵੀ ਮ੍ਰਿਤਕ ਪਰਿਵਾਰਾਂ ਨੂੰ ਨਹੀਂ ਦਿੱਤੀ ਗਈ ਸੀ। ਪਿੰਡ ਦੇ ਬਾਲਾ ਪੱਤੀ ਸੰਘੇੜਾ ਦੇ ਗੁਰਦੁਆਰਾ ਸਾਹਿਬ ’ਚ ਪਿੰਡ ਦੇ ਇਹਨਾਂ ਸ਼ਹੀਦਾਂ ਦੀ ਸੂਚੀ ਵੀ ਛਾਪੀ ਹੋਈ ਹੈ, ਜਿਸ ਦਾ ਜ਼ਿਕਰ ਇਸ ਕਿਤਾਬ ਵਿਚ ਵੀ ਕੀਤਾ ਹੈ। ਲੇਖਕ ਬਲਜਿੰਦਰ ਸਿੰਘ ਕੋਟਭਾਰਾ ਨੇ ਅਣਹੋਈਆਂ ਘਟਨਾਵਾਂ ਦੱਸਣ ਲਈ ਪਰਿਵਾਰਾਂ ਦਾ ਧੰਨਵਾਦ ਵੀ ਕੀਤਾ।
  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *