ਖੁਸ਼ੀ ਕਿ ਵਿਖਾਵਾ -2

Spread the love
 ਮੈਂ ਧਿਆਨ ਨਾਲ ਦੇਖਿਆ ਬਈ ਕੋਈ ਵੀ ਸਰਕਾਰੀ ਨੌਕਰੀ ਵਾਲਾ ਬੰਦਾ ਵੀ ਤੁਸੀਂ ਦੇਖ ਲਓ ਜਿਵੇਂ ਪੁਲਿਸ ਵਾਲੇ ਆ ਸਾਨੂੰ ਲੱਗਦਾ ਕਿ ਭਾਈ ਇਹਨਾਂ ਦੀਆਂ ਮੌਜਾਂ ਇਹ ਪੈਸੇ ਲੈਂਦੇ ਆ ਇਹ ਹੈ ਉਹ ਹੈ ਰਿਸ਼ਵਤ ਲੈਂਦੇ ਹਨ ਪਰ ਧੁੱਪੇ ਖੜੇ ਰਹਿੰਦੇ ਆ ਕਈ ਵਾਰ ਤਾਂ ਉਹਨਾਂ ਦੇ ਬੈਠਣ ਲਈ ਵੀ ਜਗ੍ਹਾ ਨਹੀਂ ਹੁੰਦੀ ਪਾਣੀ ਦਾ ਪਤਾ ਨਹੀਂ ਹੁੰਦਾ ਮਿਲਣਾ ਕਿ ਨਹੀਂ ਮਿਲਣਾ। ਜਿਨਾਂ ਨੂੰ ਅਸੀਂ ਜਾਂ ਪਬਲਿਕ ਇਹ ਕਹਿ ਦਿੰਦੀ ਹੈ ਕਿ ਇਹਨਾਂ ਦੀਆਂ ਤਾਂ ਮੌਜਾਂ ਇਹਨਾਂ ਕੋਲ ਤਾਂ ਵਾਧੂ ਪੈਸਾ ਹ ਇਹ ਤਾਂ ਗਵਰਮੈਂਟ ਜੋਬ ਕਰਦੇ ਆ ਜਾਂ ਵਾਧੂ ਪੈਸਾ ਕਮਾਉਂਦੇ ਆ ਮੈਂ ਉਸ ਹਰ ਬੰਦੇ ਨੂੰ ਬੜੀ ਨੇੜਿਓਂ ਦੇਖਿਆ ਤੇ ਬੜੇ ਧਿਆਨ ਨਾਲ ਉਹਦੀ ਜ਼ਿੰਦਗੀ ਬਾਰੇ ਸੋਚਿਆ ਕਿ ਭਾਵੇਂ ਪੁਲਿਸ ਵਾਲੇ ਜਿੰਨਾ ਮਰਜੀ ਪੈਸਾ ਕਮਾ ਲੈਣਾ ਪਰ ਉਹ ਇੱਕ ਆਮ ਦੁਕਾਨਦਾਰ ਜੋ ਕਿ ਆਪਣੀ ਦੁਕਾਨ ਭਾਵੇਂ ਛੋਟੀ ਹੀ ਹੋਵੇ ਉਹਦੇ ਵਿੱਚ ਉਹ ਏਸੀ ਲਗਾ ਕੇ ਬੜੇ ਆਰਾਮ ਨਾਲ ਬੈਠ ਜਾਂਦਾ ਤੇ ਆਰਾਮ ਨਾਲ ਉਹਦੇ ਗਾਹਕ ਵੀ ਆ ਰਹੇ ਆ। ਹੋ ਸਕਦਾ ਉਹ ਪੁਲਿਸ ਵਾਲੇ ਨਾਲੋਂ ਥੋੜਾ ਘੱਟ ਕਮਾ ਰਿਹਾ ਹੋਵੇ ਪਰ ਜਰਾ ਧਿਆਨ ਨਲ ਸੋਚ ਕੇ ਵੇਖੋ ਕਿ ਜੇ ਜਿੰਨਾ ਪੈਸਾ ਉਹ ਪੁਲਿਸ ਵਾਲਾ ਕਮਾ ਰਿਹਾ ਉਹਨੂੰ ਉਹਦਾ ਕੋਈ ਫਾਇਦਾ ਹੀ ਨਹੀਂ ਹੈ ਕਿਉਂਕਿ ਪੈਸਾ ਕਮਾ ਰਹੇ ਹਾਂ। ਅਸੀਂ ਆਪਣੇ ਜ਼ਿੰਦਗੀ ਨੂੰ ਆਰਾਮਦਾਇਕ ਬਣਾਉਣ ਲਈ ਤੇ ਉਹ ਪੁਲਿਸ ਵਾਲਾ ਸੜਕ ਤੇ ਖੜਾ ਹੈ ਜਾਂ ਚਲੋ ਕਿਸੇ ਦਰਖਤ ਥੱਲੇ ਵੀ ਬੈਠਾ ਉਥੇ ਤਾਂ ਪੱਖਾ ਵੀ ਨਹੀਂ ਹੁੰਦਾ ਤੇ ਫਿਰ ਇਹ ਕਿਹੜਾ ਪੈਰਾਮੀਟਰ ਹੈ ਜਿਸ ਬੇਸ ਤੇ , ਕਿਸ ਹਿਸਾਬ ਨਾਲ ਅਸੀਂ ਅਗਲੇ ਨੂੰ ਸੁਖੀ ਮੌਜਾਂ ਮਾਣਦਿਆਂ ਦੀ ਕੈਟਾਗਰੀ ਚ ਰੱਖ ਦਿੰਨੇ ਆ ਥੋੜਾ ਧਿਆਨ ਨਾਲ ਸੋਚਣਾ ਪਏਗਾ ਅੱਜ ਅਸੀਂ ਸਿਰਫ ਵਿਖਾਵੇ ਦੀ ਦੁਨੀਆ ਵਿੱਚ ਜੀ ਰਹੇ ਹਾਂ। ਹੈਰਾਨੀ ਦੀ ਗੱਲ ਇਹ ਹੈ ਕਿ ਅਸੀਂ ਦੂਜਿਆਂ ਦੇ ਹਿਸਾਬ ਨਾਲ ਜ਼ਿੰਦਗੀ ਜੀ ਰਹੇ ਹਂ ਤੇ ਇਸ ਤਰੀਕੇ ਨਾਲ ਜ਼ਿੰਦਗੀ ਵਿੱਚ ਤੁਸੀਂ ਕਦੀ ਖੁਸ਼ੀਆਂ ਹਾਸਲ ਕਰ ਹੀ ਨਹੀਂ ਸਕਦੇ ਤੁਸੀਂ ਇੱਕ ਦਿਨ ਆਪਣੇ ਤਰੀਕੇ ਨਾਲ ਜੀ ਕੇ ਦੇਖਿਓ ਬਸ ਆਪਣੇ ਤਰੀਕੇ ਨਾਲ ਕਿ ਤੁਹਾਨੂੰ ਕੋਈ ਸਟੋਰੀ ਪਾਉਣ ਦੀ ਲੋੜ ਨਹੀਂ ਕਿ ਮੈਂ ਇਹ ਕੰਮ ਕਰ ਰਹੀ ਆਂ ਤੇ ਮੈਂ ਸਟੋਰੀ ਪਾਣੀ ਆ ਇਸ ਲਈ ਮੈਂ ਕਰ ਰਹੀ ਆ ਮੈਂ ਲੋਕਾਂ ਨੂੰ ਦਿਖਾ ਦਵਾਂ ਕੁਛ ਵੀ ਐਸਾ ਨਹੀਂ ਸਿਰਫ ਆਪਣੀ ਖੁਸ਼ੀ ਸਿਰਫ ਇੱਕ ਦਿਨ ਇਸ ਤਰ੍ਹਾਂ ਜੀ ਕੇ ਦੇਖਿਓ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਜ਼ਿੰਦਗੀ ਉਹ ਹੈ ਜੋ ਤੁਸੀਂ ਆਪਣੇ ਹਿਸਾਬ ਨਾਲ ਜੀ ਰਹੇ ਹੋ ਉਹ ਨਹੀਂ ਜੋ ਤੁਸੀਂ ਦੂਸਰਿਆਂ ਨੂੰ ਦਿਖਾਉਣ ਲਈ ਕਿ ਅਸੀਂ ਬਹੁਤ ਖੁਸ਼ ਹਾਂ ਇਸ  ਹਿਸਾਬ ਨਾਲ ਜੀ ਰਹੋ ਹੋ।
ਡਾਕਟਰ ਹਰਪ੍ਰੀਤ ਕੌਰ
9780675025
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *