ਮਗਨਰੇਗਾ ਸਕੀਮ ਅਧੀਨ ਸਾਲ 2025-2026 ਵਿੱਚ ਪਲੇਅ ਗਰਾਊਡ, ਪਾਰਕ, ਪਾਊਂਡ (ਛੱਪੜ) ਨਹਿਰੀ ਖਾਲੇ ਸਾਂਝਾ ਜਲ ਤਲਾਬ/ਅੰਮ੍ਰਿਤ ਸਰੋਵਰ, ਵਾਲ ਬਾਊਡਰੀ (ਸਕੂਲ) ਪੌਦੇ, ਛੱਪੜਾਂ ਦੀ ਸਫਾਈ,ਲਾਇਬ੍ਰੇਰੀ ਅਤੇ ਨਹਿਰਾਂ ਦੀ ਸਫਾਈ ਆਦਿ ਦੇ ਕੰਮ ਕਰਵਾਏ ਜਾਣੇ ਹਨ, ਇਸ ਤੋ ਇਲਾਵਾ ਹੋਰ ਵਿਭਾਗ ਨਾਲ ਕੰਨਵਰਜ਼ਸ ਕਰਕੇ ਮਗਨਰੇਗਾ ਅਧੀਨ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ।ਡਿਪਟੀ ਕਮਿਸ਼ਨਰ ਵਲੋਂ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਮਗਨਰੇਗਾ ਸਕੀਮ ਤਹਿਤ, ਵਿੱਤ ਕਮਿਸ਼ਨ ਅਤੇ ਹੋਰ ਪੰਜਾਬ ਸਟੇਟ ਤੇ ਭਾਰਤ ਸਰਕਾਰ ਵਲੋਂ ਪ੍ਰਾਪਤ ਹੋਈਆਂ ਗ੍ਰਾਂਟਾ ਦੇ ਖਰਚ ਕਰਨ ਲਈ ਜ਼ੋ ਮਟੀਰੀਅਲ ਖਰੀਦਿਆ ਜਾਂਦਾ ਹੈ, ਉਹ ਮਟੀਰੀਅਲ ਉੱਚ ਮਿਆਰ/ਵਧੀਆ ਕੁਆਲਟੀ ਦਾ ਹੋਵੇ। ਉਨ੍ਹਾਂ ਕਿਹਾ ਕਿ ਬਲਾਕ ਪੱਧਰ ਤੇ ਜੋ ਫਰਮਾਂ ਵਲੋਂ ਪਿੰਡਾਂ ਵਿੱਚ ਮਟੀਰੀਅਲ ਦਾ ਸਮਾਨ ਸਪਲਾਈ ਕੀਤਾ ਜਾਦਾ ਹੈ, ਉਹਨਾਂ ਫਰਮਾਂ ਨਾਲ ਆਪਣੇ ਲੈਵਲ ਤੇ ਮੀਟਿੰਗ ਕੀਤੀ ਜਾਵੇ ਅਤੇ ਸਬੰਧਤ ਫਰਮਾਂ ਨੂੰ ਹਦਾਇਤ ਕੀਤੀ ਜਾਵੇ ਕਿ ਜੋ ਗ੍ਰਾਮ ਪੰਚਾਇਤ ਵਿੱਚ ਮਟੀਰੀਅਲ ਦੇ ਸਮਾਨ ਦੀ ਸਪਲਾਈ ਕੀਤੀ ਜਾਂਦੀ ਹੈ ਉਸ ਸਮਾਨ ਦੀ ਉਚ ਮਿਆਰ/ਵਧੀਆ ਕੁਆਲਿਟੀ ਹੋਣੀ ਚਾਹੀਦੀ ਹੈ। ਜੇਕਰ ਕਿਸੇ ਫਰਮ ਵਲੋਂ ਅਜਿਹਾ ਨਾ ਕੀਤਾ ਗਿਆ ਤਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) -ਕਮ-ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਮਗਨਰੇਗਾ) ਵਲੋਂ ਕਾਨੂੰਨੀ ਕਾਰਵਾਈ ਆਰੰਭ ਕੀਤੀ ਜਾਵੇਗੀ।Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…
Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

