ਗੁਰੂ ਹਰ ਸਹਾਏ ਦੀ ਪਾਵਨ ਧਰਤੀ ’ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਨਿੱਘਾ ਸਵਾਗਤ – ਦੀਪਕ ਸ਼ਰਮਾ

Spread the love
ਫਿਰੋਜ਼ਪੁਰ 16 ਸਤੰਬਰ (ਅਸ਼ੋਕ ਭਾਰਦਵਾਜ)=ਅੱਜ ਵਿਧਾਨ ਸਭਾ ਹਲਕਾ ਗੁਰੂ ਹਰ ਸਹਾਏ ਦੀ ਪਾਵਨ ਧਰਤੀ ’ਤੇ ਸਥਿਤ ਪਿੰਡ ਬਾਜੇਕੇ ਦੇ ਸ਼ਰਧਾ ਅਤੇ ਆਸਥਾ ਦੇ ਪਵਿੱਤਰ ਕੇਂਦਰ ਡੇਰਾ ਬਾਬਾ ਰਾਮ ਥਮਨ ਜੀ ਮਹਾਰਾਜ ਦਰਬਾਰ ਵਿਖੇ ਹਰਿਆਣਾ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਜੀ ਦੇ ਆਗਮਨ ਮੌਕੇ ਉਨ੍ਹਾਂ ਦਾ ਦਿਲੋਂ ਸਵਾਗਤ ਅਤੇ ਸਨਮਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।ਮਾਣਯੋਗ ਮੁੱਖ ਮੰਤਰੀ ਜੀ ਦਾ ਸਵਾਗਤ ਭਾਜਪਾ ਆਗੂ ਦੀਪਕ ਸ਼ਰਮਾ ਅਤੇ ਪੂਰੀ ਭਾਜਪਾ ਜ਼ਿਲ੍ਹਾ ਟੀਮ ਵੱਲੋਂ ਨਿੱਘੇ ਦਿਲ ਨਾਲ ਕੀਤਾ ਗਿਆ। ਇਸ ਮੌਕੇ ਭਾਜਪਾ ਵਰਕਰਾਂ ਅਤੇ ਆਗੂਆਂ ਵੱਲੋਂ ਮੁੱਖ ਮੰਤਰੀ ਜੀ ਨੂੰ ਗੁਰੂ ਹਰ ਸਹਾਏ ਦੀ ਪਾਵਨ ਧਰਤੀ ’ਤੇ ਜੀ ਆਇਆਂ ਨੂੰ ਆਖਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਜੀ ਨੇ ਪਵਿੱਤਰ ਦਰਬਾਰ ਵਿੱਚ ਨਤਮਸਤਕ ਹੋ ਕੇ ਬਾਬਾ ਰਾਮ ਥਮਨ ਜੀ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਸਮੂਹ ਪਰਿਵਾਰਾਂ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ, ਸਮ੍ਰਿੱਧੀ ਅਤੇ ਤਰੱਕੀ ਲਈ ਅਰਦਾਸ ਕੀਤੀ। ਇਸ ਮੌਕੇ ਭਾਜਪਾ ਆਗੂ ਦੀਪਕ ਸ਼ਰਮਾ ਨੇ ਕਿਹਾ ਕਿ ਗੁਰੂ ਹਰ ਸਹਾਏ ਦੀ ਪਾਵਨ ਧਰਤੀ ਧਾਰਮਿਕ ਸ਼ਰਧਾ, ਸੇਵਾ ਅਤੇ ਭਾਈਚਾਰਕ ਸਾਂਝ ਦੀ ਧਰਤੀ ਹੈ। ਅਜਿਹੇ ਪਵਿੱਤਰ ਸਥਾਨ ’ਤੇ ਹਰਿਆਣਾ ਦੇ ਮਾਣਯੋਗ ਮੁੱਖ ਮੰਤਰੀ ਜੀ ਦਾ ਆਗਮਨ ਸਮੂਹ ਇਲਾਕਾ ਵਾਸੀਆਂ ਲਈ ਮਾਣ ਅਤੇ ਖੁਸ਼ੀ ਦਾ ਵਿਸ਼ੇਸ਼ ਪਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਵਿਚਕਾਰ ਸਾਂਝੀ ਵਿਰਾਸਤ, ਸੱਭਿਆਚਾਰ, ਭਾਈਚਾਰਕ ਸਾਂਝ ਅਤੇ ਆਪਸੀ ਸਨੇਹ ਦਾ ਰਿਸ਼ਤਾ ਬਹੁਤ ਗਹਿਰਾ ਹੈ। ਮੁੱਖ ਮੰਤਰੀ ਜੀ ਦਾ ਇਸ ਪਵਿੱਤਰ ਧਰਤੀ ’ਤੇ ਆ ਕੇ ਨਤਮਸਤਕ ਹੋਣਾ ਇਸ ਸਾਂਝੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ। ਦੀਪਕ ਸ਼ਰਮਾ ਨੇ ਕਿਹਾ ਕਿ ਡੇਰਾ ਬਾਬਾ ਰਾਮ ਥਮਨ ਜੀ ਮਹਾਰਾਜ ਦੀ ਪਵਿੱਤਰ ਧਰਤੀ ਤੋਂ ਪੰਜਾਬ ਦੇ ਹਰ ਪਰਿਵਾਰ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਲਈ ਅਰਦਾਸ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਭਾਜਪਾ ਆਗੂ ਦੀਪਕ ਸ਼ਰਮਾ ਅਤੇ ਪੂਰੀ ਭਾਜਪਾ ਜ਼ਿਲ੍ਹਾ ਟੀਮ ਵੱਲੋਂ ਮਾਣਯੋਗ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਜੀ ਦਾ ਗੁਰੂ ਹਰ ਸਹਾਏ ਦੀ ਪਾਵਨ ਧਰਤੀ ’ਤੇ ਇੱਕ ਵਾਰ ਫਿਰ ਦਿਲੋਂ ਸਵਾਗਤ ਕਰਦਿਆਂ ਜੀ ਆਇਆਂ ਨੂੰ ਕਿਹਾ ਗਿਆ। ਇਸ ਮੌਕੇ ਜ਼ਿਲਾ ਪ੍ਰਧਾਨ ਫਿਰੋਜ਼ਪੁਰ ਸਰਬਜੀਤ ਸਿੰਘ ਬਾਠ, ਜਿਲ੍ਹਾ ਪ੍ਰਧਾਨ ਫਾਜ਼ਿਲਕਾ ਸੁਖਵਿੰਦਰ ਸਿੰਘ ਕਾਕਾ ਕੰਬੋਜ, ਭਾਜਪਾ ਆਗੂ ਹੀਰਾ ਸੋਢੀ, ਭਾਜਪਾ ਆਗੂ ਰਾਣਾ ਰਾਏ, ਨਿਤਿਨ ਬੂਕ ਸਮੇਤ ਕਈ ਵਰਕਰ ਮੌਜੂਦ ਸਨ।
  • Related Posts

    21 ਸਾਲਾ ਨੌਜਵਾਨ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ, ਪਿੰਡ ‘ਚ ਸੋਗ ਦੀ ਲਹਿਰ

    Spread the love

    Spread the love ਮਾਛੀਵਾੜਾ ਸਾਹਿਬ, 17 ਸਤੰਬਰ (ਸੁੱਚਾ ਬੰਗੜ) – ਸਥਾਨਕ ਪਿੰਡ ਸ਼ੇਰਪੁਰ ਬੇਟ ਦੇ ਇੱਕ 21 ਸਾਲਾ ਗਰੀਬ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ…

    ਅੱਸੂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

    Spread the love

    Spread the loveਸ੍ਰੀ ਕੀਰਤਪੁਰ ਸਾਹਿਬ,17 ਸਤੰਬਰ, (ਮਨਦੀਪ) =ਧਾਰਮਿਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਦੇ ਵੱਖ-ਵੱਖ ਧਾਰਮਿਕ ਸਥਾਨਾਂ ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਸ਼ਰਧਾ  ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ…

    Leave a Reply

    Your email address will not be published. Required fields are marked *