ਘਰੇਲੂ ਕਲੇਸ਼ ਅਤੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਔਰਤ ਨੇ ਨਹਿਰ ‘ਚ ਮਾਰੀ ਛਾਲ; ਅਣਪਛਾਤੇ ਵਿਅਕਤੀ ਨੇ ਬਚਾਈ ਜਾਨ, ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ

Spread the love
ਬਲਾਚੌਰ , 31 ਜੁਲਾਈ (ਜਤਿੰਦਰਪਾਲ ਸਿੰਘ ਕਲੇਰ) :=ਸਹੁਰੇ ਪਰਿਵਾਰ ਵੱਲੋਂ ਕੀਤੀ ਜਾ ਰਹੀ ਕਥਿਤ ਮਾਨਸਿਕ ਅਤੇ ਸਰੀਰਕ ਪ੍ਰੇਸ਼ਾਨੀ ਤੋਂ ਤੰਗ ਆ ਕੇ ਇੱਕ ਔਰਤ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਜਾਨ ਦੇਣ ਦੀ ਕੋਸ਼ਿਸ਼ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਖੁਸ਼ਕਿਸਮਤੀ ਨਾਲ ਮੌਕੇ ‘ਤੇ ਮੌਜੂਦ ਇੱਕ ਅਣਪਛਾਤੇ ਵਿਅਕਤੀ ਵੱਲੋਂ ਔਰਤ ਨੂੰ ਨਹਿਰ ‘ਚੋਂ ਸਹੀ-ਸਲਾਮਤ ਬਾਹਰ ਕੱਢ ਲਏ ਜਾਣ ਨਾਲ ਵੱਡਾ ਹਾਦਸਾ ਟਲ ਗਿਆ।- 9 ਸਾਲ ਪਹਿਲਾਂ ਹੋਇਆ ਸੀ ਵਿਆਹ ਇਸ ਸਬੰਧੀ ਜਾਣਕਾਰੀ ਦਿੰਦਿਆਂ  ਐਸ ਐਚ ਓ ਥਾਣਾ ਕਾਠਗੜ੍ਹ ਇੰਸਪੈਕਟਰ ਕਮਲ ਤਨੇਜਾ ਅਤੇ ਚੌਂਕੀ ਇੰਚਾਰਜ ਏ ਐਸ ਆਈ ਸਿੰਕਦਰ ਪਾਲ ਨੇ ਦੱਸਿਆ ਕਿ ਪੀੜਤ ਔਰਤ ਨੇ ਆਪਣੇ ਬਿਆਨਾਂ ਵਿੱਚ ਲਿਖਵਾਇਆ ਕਿ ਉਸ ਦਾ ਵਿਆਹ ਲਗਭਗ 9 ਸਾਲ ਪਹਿਲਾਂ ਮਿਤੀ 12 ਫਰਵਰੀ 2017 ਨੂੰ ਪਲਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਨਾਲ ਹੋਇਆ ਸੀ ਅਤੇ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਧੀਆਂ ਹਨ।- ਸਹੁਰੇ ਦੀ ਮੌਤ ਤੋਂ ਬਾਅਦ ਸ਼ੁਰੂ ਹੋਇਆ ਝਗੜਾ ਬਲਜਿੰਦਰ ਕੌਰ ਅਨੁਸਾਰ, ਲਗਭਗ 3 ਸਾਲ ਪਹਿਲਾਂ ਉਸ ਦੇ ਸਹੁਰਾ ਰਣਜੀਤ ਸਿੰਘ ਦੀ ਮੌਤ ਹੋ ਗਈ ਸੀ। ਸਹੁਰੇ ਦੀ ਮੌਤ ਤੋਂ ਬਾਅਦ ਉਸ ਦੀ ਸੱਸ ਕਸ਼ਮੀਰ ਕੌਰ ਪਤਨੀ ਰਣਜੀਤ ਸਿੰਘ ਅਤੇ ਪਤੀ ਪਲਵਿੰਦਰ ਸਿੰਘ ਉਸ ਨਾਲ ਅਕਸਰ ਘਰੇਲੂ ਕਲੇਸ਼ ਕਰਨ ਲੱਗ ਪਏ, ਜਿਸ ਕਰਕੇ ਉਹ ਪਰੇਸ਼ਾਨ ਰਹਿਣ ਲੱਗੀ। ਹਾਲਾਂਕਿ 3 ਸਾਲ ਪਹਿਲਾਂ ਇਲਾਕੇ ਦੇ ਮੋਹਤਬਰ ਵਿਅਕਤੀਆਂ ਅਤੇ ਪੰਚਾਇਤ ਦੀ ਹਾਜ਼ਰੀ ਵਿੱਚ ਉਨ੍ਹਾਂ ਦਾ ਰਾਜ਼ੀਨਾਮਾ ਵੀ ਹੋ ਗਿਆ ਸੀ।- ਨਣਦ ‘ਤੇ ਦਖਲਅੰਦਾਜ਼ੀ ਅਤੇ ਧੀਆਂ ਸਮੇਤ ਘਰੋਂ ਕੱਢਣ ਦੇ ਦੋਸ਼ ਪੀੜਤਾ ਨੇ ਦੋਸ਼ ਲਾਇਆ ਕਿ ਉਸ ਦੀ ਨਣਦ ਸੁਖਵਿੰਦਰ ਕੌਰ ਵਾਸੀ ਈਸਾਪੁਰ ਵੀ ਘਰ ਦੇ ਮਾਮਲਿਆਂ ਵਿੱਚ ਲਗਾਤਾਰ ਨਜਾਇਜ਼ ਦਖਲਅੰਦਾਜ਼ੀ ਕਰਦੀ ਸੀ। ਇਸ ਕਾਰਨ ਉਸ ਦੇ ਅਤੇ ਉਸ ਦੇ ਪਤੀ ਵਿਚਕਾਰ ਦੂਰੀਆਂ ਹੋਰ ਵਧਦੀਆਂ ਗਈਆਂ। ਪੀੜਤਾ ਮੁਤਾਬਕ ਪਤੀ ਪਲਵਿੰਦਰ ਸਿੰਘ, ਸੱਸ ਕਸ਼ਮੀਰ ਕੌਰ ਅਤੇ ਨਣਦ ਸੁਖਵਿੰਦਰ ਕੌਰ ਤਿੰਨੋਂ ਮਿਲ ਕੇ ਉਸ ਨੂੰ ਅਤੇ ਉਸ ਦੀਆਂ ਧੀਆਂ ਨੂੰ ਘਰੋਂ ਕੱਢਣ ਲਈ ਮਜਬੂਰ ਕਰਨ ਲੱਗੇ।- 27 ਜੁਲਾਈ ਨੂੰ ਚੁੱਕਿਆ ਖੌਫ਼ਨਾਕ ਕਦਮ ਆਪਣੇ ਪਿਤਾ ‘ਤੇ ਆਰਥਿਕ/ਮਾਨਸਿਕ ਬੋਝ ਨਾ ਪਾਉਣ ਦੇ ਮਕਸਦ ਨਾਲ ਉਸ ਨੇ ਇਹ ਦੁੱਖ ਆਪਣੇ ਪਿਤਾ ਨਾਲ ਵੀ ਸਾਂਝਾ ਨਹੀਂ ਕੀਤਾ। ਪ੍ਰੇਸ਼ਾਨੀ ਹੱਦੋਂ ਵੱਧ ਜਾਣ ‘ਤੇ ਲੰਘੀ 27 ਜੁਲਾਈ 2026 ਨੂੰ ਉਸ ਨੇ ਆਪਣੇ ਘਰ ਦੇ ਨੇੜੇ ਨਹਿਰ ਦੀ ਪੁਲੀ ‘ਤੇ ਬੈਠ ਕੇ ਨਹਿਰ ਵਿੱਚ ਛਾਲ ਮਾਰ ਦਿੱਤੀ। – ਅਣਪਛਾਤੇ ਵਿਅਕਤੀ ਨੇ ਬਚਾਈ ਜਾਨ, ਭੈਣ ਨੇ ਕਰਵਾਇਆ ਇਲਾਜ ਨਹਿਰ ਵਿੱਚ ਛਾਲ ਮਾਰਨ ਤੋਂ ਬਾਅਦ ਮੌਕੇ ‘ਤੇ ਮੌਜੂਦ ਇੱਕ ਅਣਪਛਾਤੇ ਵਿਅਕਤੀ ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਪੀੜਤਾ ਦੀ ਭੈਣ ਪਰਮਜੀਤ ਕੌਰ ਨੇ ਤੁਰੰਤ ਹਸਪਤਾਲ ਲਿਜਾ ਉਸ ਦਾ ਇਲਾਜ ਕਰਵਾਇਆ। ਹੁਣ ਇਲਾਜ ਤੋਂ ਬਾਅਦ ਠੀਕ ਹੋਣ ਉਪਰੰਤ ਪੀੜਤਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾ ਕੇ ਆਰੋਪੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *