ਜੀ ਐਸ ਟੀ ਵਿਭਾਗ  ਸੁੱਤਾ ਪਿਆ ਕੁੰਭਕਰਨੀ ਨੀਂਦ  ਬਿਨਾ ਬਿੱਲ ਤੋਂ ਧੜਲੇ ਨਾਲ ਹੋ ਰਹੀ ਵਿਕਰੀ ਪਿਛਲੇ ਦਿਨਾਂ ਚ ਮੋਬਾਈਲ ਵਿੰਗ ਦੀ ਕੋਈ ਰੇਡ ਨਹੀਂ, ਜਿਆਦਾਤਰ ਵਪਾਰਿਕ ਅਦਾਰਿਆਂ ਨੇ ਆਪਣੇ ਬੋਰਡ ਤੇ ਨਹੀਂ ਲਿਖਿਆ ਜੀ ਐਸ ਟੀ ਨੰਬਰ ਮਾਮਲਾ ਧਿਆਨ ਚ ਆ ਗਿਆ ਹੈ ਜਲਦ ਇਸਦਾ ਹਲ ਕੱਢ ਦਿੱਤਾ ਜਾਵੇਗਾ –  ਡਿਪਟੀ ਕਮਿਸ਼ਨਰ

Spread the love
ਕਪੂਰਥਲਾ 2  ਅਗਸਤ (ਕੌੜਾ )- ਜਿਲ੍ਹਾ  ਕਪੂਰਥਲਾ ਵਿਖੇ ਜੀ ਐਸ ਟੀ ਵਿਭਾਗ  ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਕਪੂਰਥਲਾ ਦੇ ਬਾਜ਼ਾਰਾਂ ਚ ਵਡੀ ਗਿਣਤੀ ਚ ਦੁਕਾਨਦਾਰਾਂ ,ਵਪਾਰਿਕ ਅਦਾਰਿਆਂ ਵਲੋਂ ਖਰੀਦੋ ਫਰੋਖਤ ਦੌਰਾਨ ਗ੍ਰਾਹਕ ਨੂੰ ਬਿੱਲ ਅਤੇ ਰਸੀਦ ਨਹੀਂ ਮਿਲ ਰਹੇ ਕੋਈ ਇੱਕਾ ਦੁੱਕਾ ਹੀ ਹੋਣਗੇ ਜੋਂ ਹਰ ਖਰੀਦ ਤੋਂ ਬਾਦ ਗ੍ਰਾਹਕ ਨੂੰ ਬਿੱਲ ਜਾਰੀ ਕਰਦੇ ਹਨ ਇਸ ਤੋਂ ਅਲਾਵਾ ਮਹਿਕਮੇ ਦੇ ਮੋਬਾਈਲ ਵਿੰਗ ਵਲੋ ਵੀ ਸੜਕਾਂ ਤੇ ਨਾਕੇ ਲਗਾਕੇ ਦੂਜੇ ਸ਼ਹਿਰਾ ਨੂੰ ਆਉਣ ਜਾਣ ਵਾਲੇ ਮਾਲ ਦੇ ਬਿੱਲ ਨਹੀਂ ਚੈੱਕ ਕੀਤੇ ਜਾ ਰਹੇ ਕਹਿਣ ਦਾ ਭਾਵ ਕੀਤੇ ਵੀ ਕੋਈ ਵੀ ਜੀ ਐਸ ਟੀ ਦਾ ਮੁਲਾਜ਼ਮ ਆਪਣੀ ਡਿਊਟੀ ਦਿੰਦਾ ਨਜ਼ਰ ਨਹੀਂ ਆ ਰਿਹਾ ਜਿਸ ਨਾਲ ਪੰਜਾਬ ਸਰਕਾਰ ਨੂੰ ਕਰੋੜਾਂ ਰੁਪੈ ਮਹੀਨਾ ਟੈਕਸ ਰੂਪੀ ਆਮਦਨ ਨਹੀਂ ਮਿਲ ਰਹੀ ਬਾਕੀ ਸ਼ਹਿਰਾ ਚ ਵੀ ਮਿਲਦਾ ਜੁਲਦਾ ਹੀ ਹਾਲ ਹੈ ਜਿਸ ਨਾਲ ਪੂਰੇ ਸੂਬੇ ਅੰਦਰ ਅਰਬਾਂ ਰੁਪੈ ਟੈਕਸ ਚੋਰੀ ਹੋ ਰਿਹਾ ਹੈ ਜਾਂ ਇਕੱਠਾ ਹੀ ਨਹੀਂ ਕੀਤਾ ਜਾ ਰਿਹਾ ਬਸ ਫਾਰਮੇਲਟੀ ਦੇ ਅਧਾਰ ਤੇ ਥੋੜਾ ਬਹੁਤ ਟੈਕਸ ਦੇਕੇ ਰਿਟਰਨ ਭਰ ਦਿੱਤੀ ਜਾਂਦੀ ਬਾਕੀ ਚੋਰ ਮੋਰੀਆਂਂ ਦੱਸਣ ਲਈ ਲੇਖੇ ਜੋਖੇ ਦਾ ਕੰਮ ਕਰਨ ਵਾਲੇ ਬੈਠੇ ਹੀ ਹਨ। ਜਿਸ ਨਾਲ ਸਰਕਾਰ ਨੂੰ ਚੂਨਾ ਲੱਗ ਰਿਹਾ ਹੈ। ਜਿਕਰਯੋਗ ਹੈ ਕਿ ਕਨੂੰਨ ਮੁਤਾਬਿਕ ਹਰ ਦੁਕਾਨ ,ਵਪਾਰਿਕ ਅਦਾਰੇ ਅਤੇ ਕਾਰੋਬਾਰ ਵਾਲੀ ਜਗ੍ਹਾ  ਦੇ ਬਾਹਰ ਮੱਥੇ ਤੇ ਜੀ ਐਸ ਟੀ ਨੰਬਰ ਲਿਖਿਆ ਹੋਣਾ ਲਾਜ਼ਮੀ ਹੈ ਜੇਕਰ ਨਾ ਲਿਖਿਆ ਹੋਵੇ ਤੇ ਵਿਭਾਗ  ਮੋਟਾ ਜੁਰਮਾਨਾ ਕਰਦਾ ਹੈ। ਪ੍ਰੰਤੂ ਜਿਲਾ ਕਪੂਰਥਲਾ ਚ ਕਿੰਨੀਆ ਦੁਕਾਨਾਂ ਨੇ ਇਹ ਨਿਯਮ ਦੀ ਪਾਲਣਾ ਕੀਤੀ ਹੈ ਇਹ ਜਗਜਾਹਿਰ ਹੀ ਹੈ ਇਸ ਵੇਲੇ ਰੋਜ਼ਾਨਾ ਲੱਖਾਂ ਰੁਪੈ ਦਾ ਚਾਈਨਾ ਦਾ ਬਣਿਆ ਬਿਜਲੀ ਦਾ ਸਾਮਾਨ ਬਿਨਾ ਟੈਕਸ ਦੇ ਸ਼ਹਿਰ ਚ ਆ ਰਿਹਾ ਹੈ। ਜਿਸਦੀ ਕੋਈ ਕਾਰਵਾਈ ਨਹੀਂ ਹੈ ਦੀਵਾਲੀ ਤੇ ਲਗਣ ਵਾਲਾ ਕਰੋੜਾਂ ਰੁਪੈ ਦਾ ਪਟਾਖਾ ਬਿਨਾ ਟੈਕਸ ਦੇ ਸ਼ਹਿਰ ਚ ਆ ਰਿਹਾ ਹੈ ਤੇ ਰਿਹਾਇਸ਼ੀ ਜਗ੍ਹਾ ਤੇ ਗੈਰ ਕਾਨੂੰਨੀ ਢੰਗ ਨਾਲ ਸਟੋਰ ਹੋ ਰਿਹਾ ਹੈ ਇਸ ਤੋਂ ਅਲਾਵਾ ਸ਼ਹਿਰ ਦੇ ਬਾਹਰਲੇ ਪਾਸੇ ਫੈਕਟਰੀਆਂ ਚ ਆਉਣ ਵਾਲਾ ਕੱਚਾ ਸਮਾਨ ਤੇ ਤਿਆਰ ਹੋਕੇ ਜਾਣ ਵਾਲਾ ਸਮਾਨ ਕਿਸੇ ਦੀ ਵੀ ਕੋਈ ਜੀ ਐਸ ਟੀ ਬਿੱਲ ਦੀ ਚੈਕਿੰਗ ਆਦਿ ਲੋੜੀਂਦੀ ਵਿਭਾਗੀ ਕਾਰਵਾਈ ਨਹੀਂ ਹੋ ਰਹੀ ਜੋਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ ਮੋਬਾਈਲ ਦੁਕਾਨਾਂ ਤੇ ਮਹਿੰਗੇ ਵਿਕਣ ਵਾਲੇ ਦੋ ਦੋ ਲੱਖ ਰੁਪੈ ਦੇ ਐਪਲ ਮੋਬਾਈਲ ਫੋਨ ਅਰਬ ਦੇਸ਼ਾ ਭਾਵ ਵਿਦੇਸ਼ਾ ਤੋਂ ਸਸਤੇ ਮੰਗਵਾਕੇ ਟੈਕਸ ਚੋਰੀ ਕਰਕੇ ਦੁਕਾਨਾਂ ਤੇ ਲੋਕਾਂ ਨੂੰ ਧੜਾ ਧੜ ਵੇਚੇ ਜਾ ਰਹੇ ਹਨ ਤੇ ਮਹਿਕਮੇ ਨੂੰ ਲੱਖਾਂ ਰੁਪੈ ਦਾ ਚੂਨਾ ਲੱਗ ਰਿਹਾ ਹੈ। ਇਸ ਬਾਬਤ ਜਾ ਕਿਸੇ ਹੋਰ ਕੋਈ ਵੀ ਐਕਟੀਵਿਟੀ ਜੀ ਐਸ ਟੀ ਦਫਤਰ ਦੀ ਨਹੀਂ ਦਿਖਦੀ ਬਾਕੀ ਮਹਿਕਮੇ ਚਾਹੇ ਫੂਡ ਕਮਿਸ਼ਨਰ,ਸਿਵਿਲ ਹਸਪਤਾਲ,ਆਰ ਸੀ ਐਫ ,ਪੀ ਟੀ ਯੂ ,ਸਾਇੰਸ ਸਿਟੀ ਆਦਿ ਦੀ ਰੋਜ਼ਾਨਾ ਦੀ ਕੀਤੀ ਜਾ ਰਹੀ ਕਾਰਜਪ੍ਰਣਾਲੀ ਇਹਨਾਂ ਦੇ ਪੀ ਆਰ ਓਜ਼ ਮੀਡੀਆ ਨੂੰ ਪ੍ਰੈਸ ਨੋਟ ਦੇਕੇ ਜਨਤਕ ਕਰਦੇ ਹਨ ਤੇ ਜਨਤਾ ਨੂੰ ਵੀ ਪਤਾ ਲਗਦਾ ਹੈ ਕਿ ਕਿਹੜੇ ਕਿਹੜੇ ਮਹਿਕਮੇ ਦੀ ਕਿੰਨੀ ਕਾਰਜਪ੍ਰਣਾਲੀ ਹੈ? ਜਦੋਂ ਇਸ ਸੰਬੰਧੀ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨਾਲ ਫੋਨ ਤੇ ਗਲਬਾਤ ਕੀਤੀ ਤੇ ਓਹਨਾ ਨੇ ਸਾਰੀ ਗਲ ਧਿਆਨ ਨਾਲ ਸੁਣੀ ਅਤੇ ਜਲਦ ਇਸ ਦਾ ਉਚੇਚਾ ਹੱਲ ਕੱਢਣ ਦਾ ਭਰੋਸਾ ਦਿੱਤਾ।
  • Related Posts

    ਪ੍ਰਸ਼ਾਸਨ ਦੀ ਉਡੀਕ ਛੱਡ ਭਗਵਾਲੇ ਦੇ ਨੌਜਵਾਨਾਂ ਨੇ ਖੁਦ ਕੀਤੀ ਪੁਲੀ ਦੇ  ਆਲੇ ਦੁਆਲੇ ਸਫਾਈ ਪੁਲੀ ਦੇ ਆਲੇ-ਦੁਆਲੇ ਉੱਗੀ ਬੂਟੀ ਬਣੀ ਹਾਦਸਿਆਂ ਦਾ ਕਾਰਨ, ਰਾਹਗੀਰਾਂ ਨੂੰ ਆ ਰਹੀ ਸੀ ਭਾਰੀ ਦਿੱਕਤ

    Spread the love

    Spread the love ਸ੍ਰੀ ਕੀਰਤਪੁਰ ਸਾਹਿਬ,27 ਸਤੰਬਰ, (ਮਨਦੀਪ )=ਵਾਰਡ ਨੰਬਰ 11 ਪਿੰਡ ਭਗਵਾਲਾ ਨੂੰ ਕੀਰਤਪੁਰ ਸਾਹਿਬ ਨਾਲ ਜੋੜਨ ਵਾਲੀ ਪੁਲੀ ਦੇ ਆਲੇ-ਦੁਆਲੇ ਲੰਮੇ ਸਮੇਂ ਤੋਂ ਉੱਗੀ ਬੂਟੀ ਅਤੇ ਜੰਗਲੀ ਘਾਹ-ਫੂਸ…

    ਵਿਧਾਇਕ ਸੇਖੋਂ ਨੇ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ ਦੇ ਸੁਰੱਖਿਆ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਪ੍ਰੋਜੈਕਟ ਤੇ 2.47 ਕਰੋੜ ਦੀ ਆਵੇਗੀ ਲਾਗਤ -ਵਿਧਾਇਕ ਸੇਖੋਂ 

    Spread the love

    Spread the love ਫ਼ਰੀਦਕੋਟ, 27 ਸਤੰਬਰ (ਗੁਰਦੀਪ ਸਿੰਘ ਢਿੱਲੋਂ ) ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਚਹਿਲ ਰੋਡ ਵਿਖੇ ਰਾਜਸਥਾਨ ਫੀਡਰ ਕੈਨਾਲ…

    Leave a Reply

    Your email address will not be published. Required fields are marked *