ਜੰਡਿਆਲਾ ਗੁਰੂ ’ਚ ਫਾਸਟ ਫੂਡ ਦੀਆਂ ਰੇਹੜੀਆਂ ਤੇ ਦੁਕਾਨਾਂ ਦੀ ਸਫ਼ਾਈ ਪ੍ਰਬੰਧਾਂ ’ਤੇ ਸਵਾਲ ਇੱਕੋ ਤੇਲ ਦੀ ਮੁੜ-ਮੁੜ ਵਰਤੋਂ, ਖੁੱਲ੍ਹੇ ਮਸਾਲੇ ਤੇ ਗੰਦੀ ਚਟਣੀਆਂ ਬਣੀਆਂ ਚਿੰਤਾ ਦਾ ਕਾਰਨ ਨਿਊਡਲ ਬਰਗਰ ਦੀਆ ਰੇਹੜੀਆਂ ਤੋ ਨਿਕਲਿਆ ਸੁੰਡੀਆ 

Spread the love
ਜੰਡਿਆਲਾ ਗੁਰੂ  :- (ਮਨਜੀਤ ਸਿੰਘ ਸ਼ੇਰਗਿੱਲ ) =ਜੰਡਿਆਲਾ ਗੁਰੂ ਸ਼ਹਿਰ ਵਿੱਚ ਫਾਸਟ ਫੂਡ ਦੀਆਂ ਕਾਫੀ ਜਿਆਦਾ ਰੇਹੜੀਆਂ ਅਤੇ ਦੁਕਾਨਾਂ ਹਨ ਜਿਥੇ ਕਿ ਕਈ ਪ੍ਰਕਾਰ ਦੀਆਂ ਖੱਟੀਆਂ ਮਿੱਠੀਆਂ ਤਲੀਆਂ ਹੋਈਆਂ ਖਾਣ ਪੀਣ ਵਾਲੀਆਂ ਚੀਜ਼ਾਂ ਮਿਲਦੀਆਂ ਹਨ । ਇਹਨਾਂ ਦੁਕਾਨਾਂ ਜਾਂ ਰੇਹੜੀਆਂ ਤੇ ਦੇਖਿਆ ਜਾਂਦਾ ਹੈ ਕਿ ਇੱਕੋ ਤੇਲ ਵਿੱਚ ਲਗਾਵਾਰ ਸਮਾਨ ਬਣਾਇਆ ਜਾਂਦਾ ਹੈ ਇਹ ਸਮਾਨ ਬਣਾਉਣ ਵਾਲਾ ਤੇਲ ਵੀ ਨਹੀਂ ਬਦਲਿਆ ਜਾਂਦਾ । ਖਾਣ ਪੀਣ ਵਾਲਿਆਂ ਚੀਜਾ ਵਿੱਚ ਕੀੜੇ ਮਕੌੜੇ ਵੀ ਆਮ ਦੇਖਣ ਨੂੰ ਮਿਲਦੇ ਹਨ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਇੱਥੇ ਬਿਨਾਂ ਢੱਕੇ ਮਸਾਲੇ , ਬਾਸੀ ਚਟਣੀਆਂ, ਉਸੇ ਕੱਪੜੇ ਨਾਲ ਭਾਂਡੇ ਸਾਫ ਕਰਨੇ, ਹੱਥ ਧੋਣ ਲਈ ਪਾਣੀ ਨਾ ਹੋਣਾ, ਕੋਲ ਹੀ ਕੂੜੇ ਦੇ ਢੇਰ ਲੱਗੇ ਹੋਣੇ, ਭਾਂਡੇ ਧੋਣ ਵਾਲਾ ਪਾਣੀ ਗੰਦਾ, ਮਖੀ ਮੱਛਰ ਦੀ ਭਰਮਾਰ ਆਦਿ ਦੇਖੇ ਜਾਂਦੇ ਹਨ । ਬੀਤੇ ਕੱਲ ਜੰਡਿਆਲਾ ਗੁਰੂ ਵਿੱਚ ਇੱਕ ਡਿਊਟਰੀ ਕੁਲਚੇ ਦੇ ਵਿੱਚੋਂ ਸੁੰਡੀਆਂ ਨਿਕਲਣ ਵਾਲੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਦੱਸਿਆ ਜਾਂਦਾ ਹੈ ਕਿ ਇਹ ਵੀਡੀਓ ਮਸੁਲੀਆਂ ਦਰਵਾਜੇ ਦੇ ਕੋਲ ਸਥਿਤ ਇਕ ਦੁਕਾਨ ਵਾਲੇ ਤੋਂ ਲਏ ਗਏ ਸਮਾਨ ਦੌਰਾਨ ਦੇਖੀ ਗਈ ਹੈ ਇਸ ਬਾਬਤ ਸ਼ਹਿਰ ਵਾਸੀਆਂ ਵਿੱਚ ਕਾਫੀ ਡਰ ਪੈਦਾ ਹੋ ਗਿਆ ਹੈ ਕਿਉਂਕਿ ਅਜਿਹੀਆਂ ਗੰਦੀਆਂ ਚੀਜ਼ਾਂ ਖਾਣ ਨਾਲ ਟਾਈਫਾਈਡ, ਹੈਪੀਟਾਈਟਿਸ, ਫੂਡ ਪੋਜਨਿੰਗ, ਪੇਟ ਵਿੱਚ ਕੀੜੇ , ਟੱਟੀਆਂ ਵਰਗੀਆਂ ਬਿਮਾਰੀਆਂ ਆਦਿ ਲੱਗ ਜਾਂਦੀਆਂ ਹਨ । ਇਹ ਸ਼ਹਿਰ ਵਾਸੀਆਂ ਲਈ ਦੋ ਮਿੰਟ ਦਾ ਸਵਾਦ ਨਹੀਂ ਬਲਕਿ ਸਿਹਤ ਅਤੇ ਜਾਨ ਨੂੰ ਖਤਰਾ ਵੀ ਹੈ । ਦੋ ਮਿੰਟ ਦੇ ਸਵਾਦ ਦੇ ਕਾਰਨ ਦੋ ਮਹੀਨੇ ਦਵਾਈਆਂ ਜਾਂ ਹਸਪਤਾਲਾਂ ਦੇ ਚੱਕਰਾਂ ਵਿੱਚ ਰਹਿਣਾ ਪੈ ਸਕਦਾ ਹੈ । ਸ਼ਹਿਰ ਵਾਸੀਆਂ ਦੀ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਹੈ ਕਿ ਸਿਰਫ ਦਿਵਾਲੀ ਦੇ ਦਿਨਾਂ ਵਿੱਚ ਹੀ ਛਾਪੇਮਾਰੀ ਨਾ ਕੀਤੀ ਜਾਵੇ ਬਲਕਿ ਅਜਿਹੀਆਂ ਦੁਕਾਨਾਂ ਤੇ ਵੀ ਰੈਗੂਲਰ ਚੈਕਿੰਗ ਕੀਤੀ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਦੇ ਨਾਲ ਹੋ ਰਹੇ ਖਿਲਵਾੜ ਤੋਂ ਬਚਿਆ ਜਾ ਸਕੇ। ਇਥੇ ਇਹ ਦਸਣਯੋਗ ਹੈ ਜੰਡਿਆਲਾ ਗੁਰੂ ਲੋਕਲ ਬੱਸ ਸਟੈਂਡ ਵੀ ਹੁਣ ਰੇਹੜੀ ਮਾਰਕੀਟ ਦੇ ਨਾਮ ਨਾਲ ਮਸ਼ਹੂਰ ਹੋ ਚੁੱਕਾ ਹੈ ਜਿੱਥੇ ਰਾਤ ਅਜਿਹੀਆਂ ਫਾਸਟ ਫੂਡ ਵਗੈਰਾ ਦੀਆਂ ਰੇਹੜੀਆਂ ਆਮ ਦੇਖੀਆਂ ਜਾ ਸਕਦੀਆਂ ਹਨ ।
  • Related Posts

    ਚੋਣ ਕਮਿਸ਼ਨ ਨੂੰ ਲੈ ਕੇ ਕਾਂਗਰਸ ’ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਦਾ ਨਿਸ਼ਾਨਾ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ, (ਮਨਜੀਤ ਸਿੱਧੂ):- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲਾ ਨੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਕਾਂਗਰਸ…

    ਕਾਨਿਆਂਵਾਲੀ ਵਿੱਚ ਭਾਈ ਜਸ਼ਨ ਚਹਿਲ ਵੱਲੋਂ ਵਿਸ਼ਾਲ ਮੈਡੀਕਲ ਕੈਂਪ, 700 ਲੋਕਾਂ ਦੀ ਜਾਂਚ-

    Spread the love

    Spread the loveਸ੍ਰੀ ਮੁਕਤਸਰ ਸਾਹਿਬ, 28 ਸਤੰਬਰ (ਮਨਜੀਤ ਸਿੱਧੂ):- ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਮਾਜ ਸੇਵੀ ਭਾਈ ਜਸ਼ਨ ਚਹਿਲ ਵੱਲੋਂ ਐੱਨਜੀਓਜ਼ ਦੇ…

    Leave a Reply

    Your email address will not be published. Required fields are marked *