ਟਰੈਫਿਕ ਦੀ ਸਮੱਸਿਆ ਕਾਰਨ ਹੋਣਾ ਪੈਂਦਾ ਲੋਕਾਂ ਨੂੰ ਖੱਜਲ ਖੁਆਰ , 

Spread the love

ਤਪਾ ਮੰਡੀ 6 ਜੁਲਾਈ (ਗੋਲਡੀ ਵਿਆਸ) ਸਥਾਨਕ ਸ਼ਹਿਰ ਅੰਦਰ ਟਰੈਫਿਕ ਦੀ ਆ ਰਹੀ ਸਮੱਸਿਆ ਕਾਰਨ ਲੋਕਾਂ ਨੂੰ ਹਰ ਵੇਲੇ ਖੱਜਲ ਖੁਆਰ ਹੋਣਾ ਪੈਂਦਾ ਹੈ ਜਿਸ ਕਾਰਨ ਜਰੂਰੀ ਕੰਮਾਂ ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਥੋਂ ਤੱਕ ਕਿ ਕਈ ਵਾਰਤਾ ਐਮਬੂਲੈਂਸ ਵੀ ਟਰੈਫਿਕ ਦੀ ਸਮੱਸਿਆ ਦਾ ਸ਼ਿਕਾਰ ਹੋ ਜਾਂਦੀ ਹੈ। ਜਿਕਰਯੋਗ ਹੈ ਕਿ ਅੰਦਰਲੇ ਬੱਸ ਅੱਡੇ ਤੇ ਟਰੈਫਿਕ ਦੀ ਸਮੱਸਿਆ ਹਰ ਵੇਲੇ ਬਣੀ ਰਹਿੰਦੀ ਹੈ ਕਿਉਂਕਿ ਇਹ ਸੜਕ ਤੇ ਆਵਾਜਾਈ ਬਹੁਤ ਜ਼ਿਆਦਾ ਹੋਣ ਕਾਰਨ ਛੋਟੀਆਂ ਵੱਡੀਆਂ ਗੱਡੀਆਂ ਤੋਂ ਇਲਾਵਾ ਗੈਸ ਵਾਲੇ ਘੋੜੇ ਟਰਾਲੇ ਵੀ ਇਸੇ ਸੜਕ ਰਾਹੀਂ ਆਪਣੀ ਮੰਜ਼ਿਲ ਤੇ ਜਾਣ ਲਈ ਲੰਘਦੇ ਹਨ, ਟਰੈਫਿਕ ਦੀ ਸਮੱਸਿਆ ਦਾ ਮੁੱਖ ਕਾਰਨ ਸੜਕ ਤੇ ਖੜੀਆਂ  , ਕਾਰਾਂ, ਮੋਟਰਸਾਈਕਲਾਂ ਤੋਂ ਇਲਾਵਾ ਕਈ ਬੈਂਕਾਂ ਅੱਗੇ ਖੜੇ ਮੋਟਰਸਾਈਕਲਾਂ ਤੇ ਹੋਰ ਗੱਡੀਆਂ ਦਾ ਖੜਨਾ ਦੱਸਿਆ ਜਾ ਰਿਹਾ ਹੈ ਉੱਥੇ ਖੜੇ ਕੁਝ ਲੋਕਾਂ ਨੇ ਦੱਸਿਆ ਕਿ ਕਈ ਵਾਰ ਤਾਂ ਟਰੈਫਿਕ ਇਨੀ ਜਿਆਦਾ ਹੋ ਜਾਂਦੀ ਹੈ ਕਿ ਲੰਘਣ ਲਈ ਕਾਫੀ ਸਮਾਂ ਲੱਗਦਾ ਹੈ ਕਿਉਂਕਿ ਦੁਕਾਨਾਂ ਅਤੇ ਬੈਂਕਾਂ ਦੇ ਅੱਗੇ ਖੜੇ ਟੇਢੇ ਮੇਢੇ ਢੰਗ ਨਾਲ ਖੜੇ ਕੀਤੇ ਮੋਟਰਸਾਈਕਲ, ਗੱਡੀਆਂ ਕਾਰਨ ਹੀ ਜਾਮ ਲੱਗ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਵੇਂ ਪ੍ਰਸ਼ਾਸਨ ਵੱਲੋਂ ਕੁਝ ਗੱਡੀਆਂ ਨੂੰ ਪੈਟਰੋਲ ਪੰਪ ਦੇ ਕੋਲੇ ਖੜਾ ਕਰ ਦਿੱਤਾ ਗਿਆ ਹੈ ਪਰ ਫਿਰ ਵੀ ਦੁਕਾਨਾਂ ਅੱਗੇ ਖੜੇ ਮੋਟਰ ਸਾਈਕਲ, ਕਾਰਾਂ ,ਗੱਡੀਆਂ ਕਾਰਨ ਟਰੈਫਿਕ ਦੀ ਸਮੱਸਿਆ ਅਜੇ ਵੀ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ ਜਿਸ ਕਾਰਨ ਪੈਦਲ ਅਤੇ ਸਾਈਕਲ ਤੇ ਜਾਣ ਵਾਲਿਆਂ ਨੂੰ ਬਹੁਤ ਜਿਆਦਾ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ, ਸੜਕ ਤੇ ਖੜੇ ਲੋਕਾਂ ਨੇ ਦੱਸਿਆ ਕਿ ਆਥਣ ਵੇਲੇ ਤਾਂ ਟਰੈਫਿਕ ਦੀ ਸਮੱਸਿਆ ਇਨੀ ਜਿਆਦਾ ਵਧ ਜਾਂਦੀ ਹੈ ਕਿ ਇਥੋਂ ਦੀ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ  ਸੜਕ ਤੇ ਖੜੇ ਮੋਟਰਸਾਈਕਲਾਂ ਨੂੰ ਸਹੀ ਢੰਗ ਨਾਲ ਦੁਕਾਨਾਂ ਅਤੇ ਬੈਂਕਾਂ ਦੇ ਅੱਗੇ ਖੜਿਆ ਖੜਾ ਕੀਤਾ ਜਾਵੇ ਜਿਸ ਕਾਰਨ ਟਰੈਫਿਕ ਦੀ ਸਮੱਸਿਆ ਰਾਹਗੀਰਾਂ ਨੂੰ ਨਾ ਆਵੇ।

  • Related Posts

    ਸਰਕਾਰੀ ਹਾਈ ਸਕੂਲ ਗੁੰਮਜਾਲ ਵਿਖੇ ਮਨਾਇਆ ਗਿਆ ਵਿਸ਼ਵ ਜ਼ੂਨੋਟਿਕ ਦਿਵਸ

    Spread the love

    Spread the loveਪੱਟੀ ਸਦੀਕ, 6 ਜੁਲਾਈ (ਬਲਕਰਨ ਸਿੰਘ ਮਸ਼ਾਲ)- ਪਸ਼ੂ ਪਾਲਣ ਵਿਭਾਗ ਫ਼ਾਜ਼ਿਲਕਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਸੈਕੰਡਰੀ ਸਕੂਲ ਗੁੰਮਜਾਲ ਵਿਖੇ ਵਿਸ਼ਵ ਜ਼ੂਨੋਟਿਕ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਪਸ਼ੂ…

    ਦਲਵੀਰ ਸਿੰਘ, ਗੁਰਸੇਵਕ ਸਿੰਘ ਅਤੇ ਜਗਦੀਸ਼ ਕੌਰ ਉਰਫ਼ ਨੀਟੂ ਨੂੰ ਹਮਲਾ ਮਾਮਲੇ ‘ਚ ਅਦਾਲਤ ਨੇ ਕੀਤਾ ਬਰੀ ਅਦਾਲਤ ਨੇ ਵਕੀਲ ਹਰਪ੍ਰੀਤ ਸਿੰਘ ਅਤੇ ਰਾਜ ਕੁਮਾਰ ਕੁੰਡਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬਰੀ ਕਰ ਦਿੱਤਾ

    Spread the love

    Spread the loveਪੱਟੀ ਸਦੀਕ, 6 ਜੁਲਾਈ (ਪੱਤਰ ਪ੍ਰੇਰਕ)- ਅਬੋਹਰ ਸਬ-ਡਵੀਜ਼ਨ ਜੱਜ ਜਗਵਿੰਦਰ ਸਿੰਘ ਦੀ ਅਦਾਲਤ ਵਿੱਚ, ਵਕੀਲ ਹਰਪ੍ਰੀਤ ਸਿੰਘ ਅਤੇ ਰਾਜਕੁਮਾਰ ਕੁੰਡਲ ਨੇ ਤਿੰਨ ਮੁਲਜ਼ਮਾਂ: ਦਲਵੀਰ ਸਿੰਘ ਪੁੱਤਰ ਦਰਸ਼ਨ ਸਿੰਘ,…

    Leave a Reply

    Your email address will not be published. Required fields are marked *