ਟਾਇਰ ਫੱਟਣ ਨਾਲ ਕੈਂਟਰ ਗੱਡੀ  ਬੈਕਾਬੂ ਹੋ ਕੇ ਨੈਸ਼ਨਲ ਹਾਈਵੇ ਦੇ ਵਿੱਚਕਾਰ ਪਲਟੀ  ਹਾਦਸੇ ਵਿੱਚ ਚਾਲਕ ਜਖਮੀ  ਜਾਨੀ ਨੁਕਸਾਨ ਦਾ ਬਚਾਅ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ 

Spread the love
ਨਵਾਂਸ਼ਹਿਰ /ਕਾਠਗੜ੍ਹ 18 ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਨੇੜੇ ਕਾਠਗੜ੍ਹ ਮੋੜ ਤੇ ਪਲਾਈ ਬੋਰਡ ਨਾਲ ਭਰੀ ਕੈਂਟਰ ਪਲਟਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਕੈਂਟਰ ਗੱਡੀ ਜਿਸ ਦਾ ਨੰਬਰ (ਏ ਐਕਸ 8686 ਜਿਸ ਨੂੰ ਜਸਵੰਤ ਸਿੰਘ ਪੁੱਤਰ ਸ਼੍ਰੀ ਰਾਮ ਵਾਸੀ ਦੋਭਾਲੀ ਮੰਡ ਥਾਣਾ ਕਾਠਗੜ੍ਹ ਚਲਾ ਰਿਹਾ ਸੀ ਇਹ ਕੈਂਟਰ ਗੱਡੀ  ਰੋਪੜ੍ਹ ਤੋਂ ਬਲਾਚੌਰ ਸਾਈਡ ਜਾ ਰਹੀ ਸੀ ਜਿਸ ਵਿੱਚ ਪਲਾਈ ਬੋਰਡ ਲੱਦਿਆਂ ਹੋਇਆਂ ਸੀ ਜਦੋਂ ਇਹ ਕੈਂਟਰ ਗੱਡੀ ਕਾਠਗੜ੍ਹ  ਮੋੜ ਦੇ ਨੇੜੇ ਪਹੁੰਚੀ ਤਾਂ ਅਚਾਨਕ ਇਸ ਗੱਡੀ ਦਾ ਟਾਇਰ ਫੱਟ ਗਿਆ ਜਿਸ ਨਾਲ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਬੇਕਾਬੂ ਹੋ ਕੇ ਪਲਟ ਨੈਸ਼ਨਲ ਹਾਈਵੇ ਤੇ ਵਿਚਕਾਰ ਪਲਟ ਗਈ  ਗੱਡੀ ਵਿੱਚ ਲੱਦਿਆਂ ਹੋਇਆਂ  ਪਲਾਈ ਬੋਰਡ  ਸੜਕ ਵਿੱਚਕਾਰ ਖਿਲਰ ਗਿਆ।ਹਾਦਸੇ ਵਿੱਚ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਡਰਾਇਵਰ ਜਖਮੀ ਹੋ ਗਿਆ  ਵਰਨਣਯੋਗ ਇਹ ਹੈ ਕਿ ਜਿਸ ਜਗ੍ਹਾ ਕੈਂਟਰ ਹਾਦਸਾ ਗ੍ਰਸਤ ਹੋਈ ਹੈ ਉਸ ਦੇ ਨੇੜੇ ਬੱਸ ਸਟੈਂਡ ਹੈ  ਜਿਸ ਜਗ੍ਹਾ ਹਰ ਦਾ 10 ਤੋਂ 20 ਸਵਾਰੀਆਂ ਹਮੇਸ਼ਾ ਹੀ ਬੱਸਾਂ ਦੀ ਉਡੀਕ ਵਿੱਚ ਖੜ੍ਹੀਆਂ ਰਹਿੰਦੀਆਂ ਹਨ ਪਰ ਜਦੋਂ ਇਹ ਕੈਂਟਰ ਗੱਡੀ ਪਲਟੀ ਤਾਂ ਉਸ ਸਮੇਂ ਬੱਸ ਅੱਡੇ ਤੇ ਕੋਈ ਵੀ ਸਵਾਰੀ ਨਹੀਂ ਜਿਸ ਨਾਲ ਵੱਡਾ ਹਾਦਸਾ ਹੋਣ  ਟਲ ਗਿਆ।
  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *