ਟੀ. ਬੀ ਦੀ ਜਾਂਚ ਵਿੱਚ ਵਧੀਆ ਕਾਰੁਜ਼ਗਾਰੀ ਬਦਲੇ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ

Spread the love

ਮਾਲੇਰਕੋਟਲਾ 2 ਅਪ੍ਰੈਲ (ਬੋਪਾਰਾਏ  ) ਸਿਵਲ ਸਰਜਨ ਮਾਲੇਰਕੋਟਲਾ ਡਾ.ਸੰਜੇ ਗੋਇਲ ਦੀ ਅਗਵਾਈ ਹੇਠ ਸਹਾਇਕ ਸਿਵਲ ਸਰਜਨ ਡਾ. ਸਜ਼ੀਲ਼ਾ ਖਾਨ ਅਤੇ ਜਿਲ੍ਹਾ ਟੀ.ਬੀ ਕੰਟਰੋਲ ਅਫ਼ਸਰ ਡਾ. ਮੁਨੀਰ ਮੁਹੰਮਦ ਵੱਲੋਂ ਸਿਵਲ ਸਰਜਨ ਦਫਤਰ ਮਾਲੇਰਕੋਟਲਾ ਵਿਖ਼ੇ ਟੀ. ਬੀ ਕੰਟਰੋਲ ਪ੍ਰੋਗਰਾਮ ਸੰਬੰਧੀ ਮੀਟਿੰਗ ਕੀਤੀ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਟੀ ਬੀ ਅਫ਼ਸਰ ਡਾ. ਮੁਨੀਰ ਮੁਹੰਮਦ ਨੇ ਦੱਸਿਆ ਕੇ ਜਿਲ੍ਹਾ ਮਾਲੇਰਕੋਟਲਾ ਵੱਲੋਂ ਇਸ ਮਹੀਨੇ ਟੀ. ਬੀ ਦੀ ਜਾਂਚ ਦਾ ਕੰਮ ਸਟੇਟ ਵੱਲੋਂ ਦਿੱਤੇ ਗਏ ਟੀਚਿਆ ਅਨੁਸਾਰ ਸੌਅ ਫੀਸਦੀ ਤੋਂ ਵੱਧ ਕੀਤਾ ਗਿਆ ਹੈ ਜਿਸਦਾ ਸੇਹਰਾ ਜਿਲ੍ਹੇ ਵਿੱਚ ਟੀ. ਬੀ ਪ੍ਰੋਗਰਾਮ ਲਈ ਕੰਮ ਕਰਦੀ ਸਾਰੀ ਟੀਮ ਨੂੰ ਜਾਂਦਾ ਹੈ ਅਤੇ ਪਿਛਲੇ ਕੁਆਟਰ ਵਿੱਚ ਜਿਲ੍ਹਾ ਸੂਬੇ ਵਿੱਚੋਂ ਮੋਹਰੀ ਰਿਹਾ ਹੈ ਜਿਸ ਕਰਕੇ ਜਿਲ੍ਹੇ ਦੀ ਟੀਮ ਨੂੰ ਸਿਵਲ ਸਰਜਨ ਵੱਲੋਂ ਪ੍ਰਸ਼ੰਸਾਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਇਸ ਮੌਕੇ ਉਹਨਾਂ ਕਿਹਾ ਕੇ ਜਿਲ੍ਹੇ ਦੇ ਵਿੱਚ ਪੰਜ ਟੀ. ਬੀ ਜਾਂਚ ਕੇਂਦਰ ਹਨ ਜਿੱਥੇ ਮੁਫ਼ਤ ਜਾਂਚ ਕੀਤੀ ਜਾਂਦੀ ਹੈ ਜਿਹਨਾਂ ਵਿੱਚ ਪੀ. ਐਚ. ਸੀ ਪੰਜਗਰਾਈਆਂ, ਸਿਵਲ ਹਸਪਤਾਲ ਮਾਲੇਰਕੋਟਲਾ, ਸੀ. ਐਚ. ਸੀ ਅਹਿਮਦਗੜ੍ਹ, ਸੀ. ਐਚ. ਸੀ ਅਮਰਗੜ੍ਹ ਅਤੇ ਹਜਰਤ ਹਲੀਮਾ ਹਸਪਤਾਲ ਮਾਲੇਰਕੋਟਲਾ ਹਨ | ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸਜੀਲ਼ਾ ਖਾਨ ਨੇ ਕਿਹਾ ਕੇ ਸਰਕਾਰ ਵੱਲੋਂ ਟੀ ਬੀ ਦੀ ਜਾਂਚ ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ ਅਤੇ ਜਿਹਨਾਂ ਵੀ ਮਰੀਜਾਂ ਨੂੰ ਦੋ ਹਫਤੇਆਂ ਤੋਂ ਵੱਧ ਖਾਂਸੀ ਹੈ ਉਹ ਆਪਣੇ ਨੇੜੇ ਦੇ ਸਿਹਤ ਕੇਂਦਰ ਰਾਹੀਂ ਬਲਗਮ ਦੀ ਜਾਂਚ ਜਰੂਰ ਕਰਾਉਣ ਉਹਨਾਂ ਦੱਸਿਆ ਕੇ ਟੀ. ਬੀ ਦੀ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਹੈ ਇਸਦਾ ਇਲਾਜ ਹੈ ਅਤੇ ਦਵਾਈ ਖਾਣ ਨਾਲ ਮਰੀਜ ਬਿਲਕੁਲ ਤੰਦਰੁਸਤ ਹੋ ਸਕਦਾ ਹੈ ਇਸ ਮੌਕੇ ਏ. ਸੀ ਐਸ ਡਾ. ਸਜ਼ੀਲ਼ਾ ਖਾਨ,ਜਿਲ੍ਹਾ ਟੀ. ਬੀ ਅਫ਼ਸਰ ਡਾ. ਮੁਨੀਰ ਮੁਹੰਮਦ,ਬੀ ਈ ਈ ਰਣਵੀਰ ਸਿੰਘ ਢੰਡੇ,ਬਲਾਕ ਪੰਜਗਰਾਈਆਂ ਦੇ ਟੀ. ਬੀ ਕੰਟਰੋਲ ਪ੍ਰੋਗਰਾਮ ਇੰਚਾਰਜ ਰਾਜੇਸ਼ ਰਿਖੀ, ਐਸ. ਟੀ. ਐਸ ਕੁਲਦੀਪ ਸਿੰਘ, ਅਮਰਜੀਤ ਕੌਰ ਐਲ. ਟੀ,ਐਲ. ਟੀ ਪ੍ਰਵੀਨ ਖਾਤੂੰਨ, ਐਲ. ਟੀ ਹਰਜੀਤ ਕੌਰ, ਰਜਨੀ ਐਲ. ਟੀ,ਅਤੇ ਐਲ. ਟੀ ਮੁਹੰਮਦ ਸਿਰਾਜ ਵੀ ਹਾਜ਼ਰ ਸਨ

  • Related Posts

    ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਨੇ ਐਸ਼ ਐਸ ਪੈਟਰੋਲੀਅਮਜ਼ ’ਤੇ ਪਹੁੰਚ ਕੇ ਬਖ਼ਸ਼ਿਆ ਅਸ਼ੀਰਵਾਦ

    Spread the love

    Spread the loveਬਰਨਾਲਾ ਬਲਵੰਤ ਸਿੰਘ ਸਿੱਧੂ 18 ਸਤੰਬਰ 2026=ਬਰਨਾਲਾ–ਸੰਗਰੂਰ ਰੋਡ ’ਤੇ ਸਥਿਤ ਐਸ਼ ਐਸ ਪੈਟਰੋਲੀਅਮਜ਼ ਦੇ ਮਾਲਕ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਧਨੌਲਾ ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ…

    ਐਫਸੀਆਈ ਦੇ ਗੋਦਾਮਾਂ ’ਚ ਜਗ੍ਹਾ ਦੀ ਘਾਟ ਕਾਰਨ 10 ਫੀਸਦੀ ਝੋਨੇ ਦੀ ਮਿਲਿੰਗ ਬਕਾਇਆ ਨਵੇਂ ਸੀਜ਼ਨ ਤੋਂ ਪਹਿਲਾਂ ਪਿਛਲੇ ਸੀਜ਼ਨ ਦੀ ਮਿਲਿੰਗ ਮੁਕੰਮਲ ਕਰਵਾਉਣ ਦੀ ਮੰਗ

    Spread the love

    Spread the loveਅਮਲੋਹ, 18 ਸਤੰਬਰ (ਅਜੈ ਕੁਮਾਰ)=ਰਾਈਸ ਸੈਲਰ ਐਸੋਸੀਏਸ਼ਨ ਅਮਲੋਹ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋਈ। ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਸੀਜ਼ਨ 2026-27 ਇਕ…

    Leave a Reply

    Your email address will not be published. Required fields are marked *