ਠੇਕੇਦਾਰ ਦੇ ਬੰਦਿਆਂ ਵੀ ਗਲਤੀ ਕਰਕੇ ਬੁਰੀ ਤਰਾਂ ਝੁਲਸਿਆ ਲਾਈਨਮੈਨ 

Spread the love
ਬਠਿੰਡਾ 20 ਜੁਲਾਈ ( ਸੁਰਿੰਦਰ ਪਾਲ ਸਿੰਘ):ਨਿੱਜੀ ਠੇਕੇਦਾਰ ਦੇ ਬੰਦਿਆਂ ਦੀ ਗਲਤੀ ਕਾਰਨ ਲਾਈਨਮੈਨ ਰਾਮ ਕ੍ਰਿਸ਼ਨ ਸਿੰਘ ਗਹਿਰੀ ਬੁੱਟਰ ਬੁਰੀ ਤਰ੍ਹਾਂ ਝੁਲਸਿਆ ਗਿਆ। ਟੈਕਟੀਕਲ ਸਰਵਿਸ ਯੂਨੀਅਨ ਦੇ ਜੋਨ ਸੈਕਟਰੀ ਮਨੋਜ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਈਨਮੈਨ ਰਾਮ ਕ੍ਰਿਸ਼ਨ ਸਿੰਘ ਪਿੰਡ ਸੈਣੇਵਾਲਾ ਵਿਖੇ ਏਪੀ ਫੀਡਰ ਦਾ ਜੈਂਪਰ ਬਦਲ ਰਿਹਾ ਸੀ ਤਾਂ ਨਰੂਆਣਾ ਕੋਲ ਰੇਲਵੇ ਪੁਲ ਬਣਾ ਰਹੇ ਨਿੱਜੀ ਠੇਕੇਦਾਰ ਦੇ ਬੰਦਿਆਂ ਵੱਲੋਂ ਸਪਲਾਈ ਕੱਟੇ ਬਿਨਾਂ ਜਨਰੇਟਰ ਛੱਡ ਦਿੱਤਾ, ਜਿਸ ਕਰਕੇ ਕਰੰਟ ਆਉਣ ਕਰਕੇ ਰਾਮ ਕ੍ਰਿਸ਼ਨ ਸਿੰਘ ਦਾ ਹੱਥ, ਮੋਢਾ, ਲੱਕ ਤੇ ਰੀੜ ਦੀ ਹੱਡੀ ਬੁਰੀ ਤਰ੍ਹਾਂ ਮੱਚ ਗਈ। ਉਸ ਨੂੰ ਤੁਰੰਤ ਏਮਜ਼ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹਨ। ਜਥੇਬੰਦੀ ਦੇ ਆਗੂ ਨੇ ਕਿਹਾ ਕਿ ਇਸ ਘਟਨਾ ਸੰਬੰਧੀ ਉਹਨਾਂ ਵੱਲੋਂ ਪੁਲਿਸ ਥਾਣਾ ਸੰਗਤ ਵਿੱਚ ਸ਼ਿਕਾਇਤ ਕੀਤੀ ਗਈ ਹੈ ਕਿ ਦੋਸ਼ੀ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।ਉਹਨਾਂ ਦੱਸਿਆ ਕਿ ਉਹਨਾਂ ਦੀ ਜਥੇਬੰਦੀ,ਮਹਿਕਮੇ ਦੇ ਜੇਈ, ਐਸਡੀਓ ਤੇ ਐਕਸੀਅਨ ਇਨਸਾਫ ਦਵਾਉਣ ਦੇ ਲਈ ਹਰ ਤਰ੍ਹਾਂ ਦੀ ਜੱਦੋ ਜਹਿਦ ਕਰਨਗੇ। ਇਸ ਸਬੰਧ ਵਿੱਚ ਸਮਾਜਸੇਵੀ ਬਾਬਾ ਜਗਰੂਪ ਸਿੰਘ ਬੁਗਰਾਂ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਠੇਕੇਦਾਰਾਂ ਦੇ ਨਿਕੰਮੇ ਪ੍ਰਬੰਧਾਂ ਕਰਕੇ ਇੱਕ ਹੋਣਹਾਰ ਨੌਜਵਾਨ ਮੁਲਾਜ਼ਮ ਰਾਮ ਕ੍ਰਿਸ਼ਨ ਸਿੰਘ ਨੂੰ ਅਨੇਕਾਂ ਸਰੀਰਕ ਤਕਲੀਫਾਂ ਵਿੱਚੋਂ ਲੰਘਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇ ਇਸ ਸਬੰਧੀ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਤਾਂ ਸਖਤ ਐਕਸ਼ਨ ਲਿਆ ਜਾਵੇਗਾ। ਇਸ ਸਬੰਧੀ ਜਦੋਂ ਥਾਣਾ ਸੰਗਤ ਦੇ ਇੰਚਾਰਜ ਦੇ ਸਰਕਾਰੀ ਨੰਬਰ ‘ਤੇ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *