ਨੂਰਪੁਰ ਬੇਦੀ, 16 ਜੁਲਾਈ ( ਦਲਜੀਤ ਚਨੌਲੀ ) ਕੌਮੀ ਗੀਤ ‘ਵੰਦੇ ਮਾਤਰਮ’ ਦੇ 150 ਸਾਲਾਂ ਅਤੇ ਮਹਾਂਕਵੀ ਕਾਲੀਦਾਸ ਜਯੰਤੀ ਨੂੰ ਸਮਰਪਿਤ ਕੌਮੀ ਥਿਏਟਰ ਮਹਾਂਉਤਸਵ ਨੂੰ ਸੰਗੀਤ ਨਾਟਕ ਅਕਾਦਮੀ ਵੱਲੋਂ ਸੀ.ਸੀ.ਆਰ.ਟੀ, ਨਵੀਂ ਦਿੱਲੀ ਦੇ ਸਹਿਯੋਗ ਨਾਲ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ, ਤਖ਼ਤਗੜ੍ਹ ਵਿਖੇ ਕਰਵਾਇਆ ਗਿਆ।ਪ੍ਰੋਗਰਾਮ ਦੌਰਾਨ ਸੰਤਦੀਪ ਬਨੀਬਾਲ ਵੱਲੋਂ ਲਿਖੇ ਅਤੇ ਅਵਿੰਦਰ ਰਾਜੂ ਦੇ ਨਿਰਦੇਸ਼ਨ ਹੇਠ ਕ੍ਰਾਂਤੀ ਕਲਾ ਮੰਚ, ਰੂਪਨਗਰ ਦੀ ਟੀਮ ਵੱਲੋਂ ਪੇਸ਼ ਨਾਟਕ “ਆਜ਼ਾਦੀ ਅਜੇ ਬਾਕੀ ਹੈ” ਰੰਗਮੰਚ ‘ਤੇ ਬਾਖੂਬੀ ਪੇਸ਼ ਕੀਤਾ ਗਿਆ। ਨਾਟਕ ਦੇ ਕਲਾਕਾਰਾਂ ਨੇ ਸ਼ਾਨਦਾਰ ਅਦਾਕਾਰੀ ਰਾਹੀਂ ਦੇਸ਼ ਪ੍ਰੇਮ, ਰਾਸ਼ਟਰੀ ਏਕਤਾ ਅਤੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਦਾ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ। ਨਾਟਕ ਦੇ ਭਾਵੁਕ ਦ੍ਰਿਸ਼ਾਂ ਨੇ ਦਰਸ਼ਕਾਂ ਦੀਆਂ ਅੱਖਾਂ ਕਈ ਵਾਰ ਨਮ ਕਰ ਦਿੱਤੀਆਂ ਅਤੇ ਹਾਲ ਤਾੜੀਆਂ ਨਾਲ ਗੂੰਜ ਉਠਿਆ।ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਅਤੇ ਰਾਸ਼ਟਰੀ ਗਾਨ ‘ਜਨ ਗਣ ਮਨ’ ਨਾਲ ਹੋਈ। ਇਸ ਉਪਰੰਤ ਸੰਗੀਤ ਨਾਟਕ ਅਕਾਦਮੀ ਦੀ ਚੇਅਰਪਰਸਨ ਡਾ. ਸੰਧਿਆ ਪੁਰੇਚਾ ਦਾ ਰਿਕਾਰਡ ਕੀਤਾ ਸੰਦੇਸ਼ ਸਰੋਤਿਆਂ ਨੂੰ ਸੁਣਵਾਇਆ ਗਿਆ।ਇਸ ਮੌਕੇ ਗ਼ਦਰ ਲਹਿਰ ਦੇ ਮਹਾਨ ਸੁਤੰਤਰਤਾ ਸੈਨਾਨੀ ਤੇ ਕਾਲੇ ਪਾਣੀ ਦੀ ਜ਼ੇਲ੍ਹ ਕੱਟਣ ਵਾਲੇ ਅਜ਼ਾਦੀ ਘੁਲਾਟੀੲਟੇ ਕਿਰਪਾ ਸਿੰਘ ਮੀਰਪੁਰ ਦੀ ਨੂੰਹ ਸ੍ਰੀਮਤੀ ਬਲਦੇਵ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।ਸਮਾਗਮ ਦੌਰਾਨ ਪੰਚਾਇਤ ਸੰਮਤੀ ਨੂਰਪੁਰ ਬੇਦੀ ਦੀ ਚੇਅਰਪਰਸਨ ਸੁਨੀਤਾ ਦੇਵੀ, ਜ਼ਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਅਤੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਜ਼ਿਲ੍ਹਾ ਕੋਆਰਡੀਨੇਟਰ ਅਵਤਾਰ ਸਿੰਘ ਕੂਨਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏੇ।ਸਮਾਗਮ ਨੂੰ ਸੰਬੋਧਨ ਕਰਦਿਆ ਜਰਨੈਲ ਸਿੰਘ ਲਾਲੀ, ਪ੍ਰਿੰ.ਲੋਕੇਸ਼ ਮੋਹਨ ਸ਼ਰਮਾ ਤੇ ਸਾ.ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਭੱਟੋਂ ਵਲੋਂ ਸੰਗੀਤ ਨਾਟਕ ਅਕੈਡਮੀ ਅਤੇ ਸੀ.ਸੀ.ਆਰ.ਟੀ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ।ਮੁੱਖ ਮਹਿਮਾਨਾਂ ਵਲੋਂ ਨਾਟਕ ਟੀਮ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਸੰਚਾਲਨ ਸੀ.ਸੀ.ਆਰ.ਟੀ ਦੇ ਜ਼ਿਲ੍ਹਾ ਰਿਸੋਰਸ ਪਰਸਨ ਸ. ਹਰਦੀਪ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ।ਮੰਚ ਦਾ ਸੰਚਾਲਨ ਪ੍ਰਿੰ.ਵਰਿੰਦਰ ਸ਼ਰਮਾ ਵਲੋਂ ਬਾਖੂਬੀ ਨਿਭਾਇਆ ਗਿਆ।ਡਾਇਰੈਕਟਰ ਅਵਿੰਦਰ ਰਾਜੂ ਨੇ ਕਲਾਕਾਰਾਂ ਨਾਲ ਦਰਸ਼ਕਾਂ ਦੀ ਜਾਣ-ਪਛਾਣ ਕਰਵਾਈ।ਅੰਤ ਵਿੱਚ ਵੰਦੇ ਮਾਤਰਮ ਅਤੇ ਰਾਸ਼ਟਰੀ ਗਾਨ ਦੇ ਸਮੂਹਿਕ ਗਾਇਨ ਨਾਲ ਦੇਸ਼ ਭਗਤੀ ਦੇ ਮਾਹੌਲ ਵਿੱਚ ਸਮਾਗਮ ਦੀ ਸਮਾਪਤੀ ਹੋਈ।ਸਮਾਗਮ ਦੌਰਾਨ ਪ੍ਰਿੰ.ਪਰਮਜੀਤ ਕੌਰ ਰਾਏਪੁਰ,ਗੁਰਵਿੰਦਰ ਸਿੰਘ ਸਸਕੌਰ, ਸ਼ਸ਼ੀਕਾਂਤ ਚੰਦਨ, ਡਾ.ਦਵਿੰਦਰ ਬਜਾੜ, ਮੈਡਮ ਸੀਮਾ ਸ਼ਰਮਾ ਪ੍ਰਧਾਨ ਭਾਰਤ ਵਿਕਾਸ਼ ਪ੍ਰੀਸ਼ਦ, ਹਰਜੀਤ ਸਿੰਘ ਸੈਣੀ, ਕਰਮਜੀਤ ਸਿੰਘ ਬੈਂਸ,ਕੇਸਰ ਸਿੰਘ ਮੂਸਾਪੁਰ, ਅਮਰਜੀਤ ਸੈਣੀਮਾਜਰਾ, ਜਸਵੀਰ ਸਿੰਘ ਡੂਮੇਵਾਲ, ਡਾ.ਅਵਿਨਾਸ਼ ਸ਼ਰਮਾ, ਅੰਤਰਰਾਸ਼ਟਰੀ ਕਬੱਡੀ ਖਿਡਾਰਨ ਹਰਵਿੰਦਰ ਕੌਰ ਨੋਨਾ, ਕੋਚ ਰਿਸ਼ੀ ਚੰਦਨ,ਡਾ.ਗੁਰਨੈਬ ਸਿੰਘ ਬੜਵਾ,ਬੀਰ ਸਿੰਘ ਬੜਵਾ,ਸੰਜੀਵ ਕੁਮਾਰ ਮੋਠਾਪੁਰ, ਹਰਦੀਪ ਸਿੰਘ ਔਲਖ,ਮਾ.ਰਾਮ ਸਿੰਘ ਨੂਰਪੁਰ ਬੇਦੀ,ਸੁਰਿੰਦਰ ਸਿੰਘ ਕੰਗ,ਮਾ.ਨੀਰਜ ਬਜਰੂੜ,ਹਰਜਾਪ ਸਿੰਘ ਔਲਖ ਅਤੇ ਨਿਰਮਲ ਸਿੰਘ ਲਾਲਪੁਰ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ।
16ਆਰਪੀਆਰਐਚਅਵਿਨਾਸ਼1:ਨਾਟਕ ਦੇ ਕਲਾਕਾਰਾਂ ਨੂੰ ਸਨਮਾਨਿਤ ਕਰਦੇ ਜਰਨੈਲ ਸਿੰਘ ਲਾਲੀ, ਅਵਤਾਰ ਸਿੰਘ ਕੂੰਨਰ ਤੇ ਹੋਰ।
16ਆਰਪੀਆਰਐਚਅਵਿਨਾਸ਼2:ਡੀ.ਏ.ਵੀ ਸਕੂਲ ਤਖਤਗੜ੍ਹ ਵਿਖੇ ਨਾਟਕ ਦੀ ਸ਼ੁਰੂਆਤ ਮੌਕੇ ਜਯੋਤੀ ਪ੍ਰਜਲਨ ਕਰਦੇ ਮੁੱਖ ਮਹਿਮਾਨ
16ਆਰਪੀਆਰਐਚਅਵਿਨਾਸ਼3:ਨਾਟਕ ਦੇਖਦੇ ਦਰਸ਼ਕ
16ਆਰਪੀਆਰਐਚਅਵਿਨਾਸ਼4:ਨਾਟਕ “ਅਜ਼ਾਦੀ ਅਜੇ ਬਾਕੀ ਹੈ” ਦਾ ਦ੍ਰਿਸ਼।ਫੋਟੋ ਅਵਿਨਾਸ਼