ਡ ਸ਼ੇਖੂ ਵਿੱਚ ਏਅਰਟੈੱਲ ਦਾ ਨੈੱਟਵਰਕ 4 ਦਿਨਾਂ ਤੋਂ ਠੱਪ, ਖ਼ਪਤਕਾਰ ਪ੍ਰੇਸ਼ਾਨ ,ਪਿੰਡ ਵਾਸੀਆਂ ਦੀ ਅਧਿਕਾਰੀਆ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ। ਪਿੰਡ ਸ਼ੇਖੂ ਏਅਰਟੈਲ ਟਾਵਰ ਤੇ ਹੋਣ ਵਾਲੀਆਂ ਚੋਰੀਆ ਰੁੱਕਣ ਦਾ ਨਾਮ ਨਹੀਂ ਲਿਆ ਰਹੀਆਂ।

Spread the love
ਰਾਮਾ ਮੰਡੀ,15 i[bkJh (ਅਸ਼ੋਕ ਕੁਮਾਰ) ਪਿੰਡ ਸ਼ੇਖੂ ਵਿੱਚ ਏਅਰਟੈੱਲ ਕੰਪਨੀ ਦੇ ਟਾਵਰ ਦੀ ਨੈੱਟਵਰਕ ਸੇਵਾ ਪਿਛਲੇ ਚਾਰ ਦਿਨਾਂ ਤੋਂ ਬੰਦ ਪਈ ਹੋਣ ਕਾਰਨ ਖ਼ਪਤਕਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੋਬਾਈਲ ਕਾਲਾਂ ਕਰਨ, ਇੰਟਰਨੈੱਟ ਵਰਤਣ ਅਤੇ ਆਨਲਾਈਨ ਕੰਮ ਕਰਨ ਵਿੱਚ ਗੰਭੀਰ ਦਿੱਕਤਾਂ ਆ ਰਹੀਆਂ ਹਨ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਅਜੇ ਤੱਕ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਇਹ ਟਾਵਰ ਮਹੀਨੇ ਵਿੱਚ 25 ਦਿਨ ਬੰਦ ਰਹਿੰਦਾ ਤੇ ਜਦੋਂ ਨੈੱਟਵਰਕ ਖ਼ਰਾਬ ਹੋਣ ਤੇ ਪਿੰਡ ਵਾਸੀਆਂ ਵੱਲੋਂ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਏਅਰਟੈਲ ਕੰਪਨੀ ਦੇ ਅਧਿਕਾਰੀ ਗ਼ਲਤ ਸ਼ਬਦਾਵਲੀ ਵਰਤਦੇ ਹਨ ਤੇ ਫੋਨ ਕਰ ਖ਼ਪਤਕਾਰ ਤੇ ਤੰਗ ਪਰੇਸ਼ਾਨ ਕਰਨ ਦੇ ਆਰੋਪ ਲਗਾਏ ਜਾਂਦੇ ਹਨ ਤਾਂ ਕੋਈ ਅਧਿਕਾਰੀਆ ਨੂੰ ਫ਼ੋਨ ਕਰਕੇ ਪੁੱਛ ਨਾ ਸਕੇ ਤੇ ਇਹ ਘਰ ਬੈਠ ਮੁਫ਼ਤ ਦੀ ਤਨਖਾਹ ਖਾਈ ਜਾਣ। ਜਦੋ ਇਸ ਸਬੰਧੀ ਪੱਤਰਕਾਰਾ ਨੇ ਗੱਲ ਬਾਤ ਕੀਤੀ ਤਾਂ ਕੰਪਨੀ ਵੱਲੋਂ ਨਾ ਤਾਂ ਕੋਈ ਢੁੱਕਵਾਂ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਨੈੱਟਵਰਕ ਸੇਵਾ ਬਹਾਲ ਕਰਨ ਲਈ ਕੋਈ ਠੋਸ ਕਦਮ ਚੁੱਕੇ ਜਾ ਰਹੇ ਹਨ। ਪਿੰਡ ਵਾਸੀਆਂ ਨੇ ਏਅਰਟੈੱਲ ਕੰਪਨੀ ਅਤੇ ਸੰਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਨੈੱਟਵਰਕ ਦੀ ਸਮੱਸਿਆ ਨੂੰ ਤੁਰੰਤ ਦੂਰ ਕਰਕੇ ਸੇਵਾ ਬਹਾਲ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ ਤੇ ਟਾਵਰ ਤੇ ਆਏ ਦਿਨ ਹੋਣ ਵਾਲੀਆਂ ਚੋਰੀਆ ਨੂੰ ਰੋਕਿਆ ਜਾਏ ਤਾਂ ਜੋਂ ਨੈਟਵਰਕ ਸੇਵਾ ਸਹੀ ਮਿੱਲ ਸਕੇ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *