ਦੜ੍ਹੇ ਸੱਟੇ ਦਾ ਗੈਰਕਾਨੂੰਨੀ ਧੰਦਾ ਕਰਨ ਵਾਲੇ ਖਾਈਵਾਲ ਖਿਲਾਫ ਸਖਤ ਕਾਰਵਾਈ ਕਰਨਾ ਐਸ.ਐਚ.ਓ ਜਸਕਰਨ ਸਿੰਘ ਦਾ ਕੰੰਮ ਸ਼ਲਾਘਾਯੋਗ

Spread the love
 ਮਿਲੀ-ਭੁਗਤ ਕਾਰਨ ਪਹਿਲ੍ਹਾਂ ਗੈਰਕਾਨੂੰਨੀ ਧੰਦਾ ਚਲਾਉਣ ਵਾਲੇ ਖਾਈਵਾਲਾਂ ਖਿਲਾਫ ਕਾਰਵਾਈ ਕਰਕੇ ਕੀਤੀ ਜਾਂਦੀ ਸੀ ਖਾਨਾ ਪੂਰਤੀ
ਹੋਲਦਾਰ ਹਰਜਿੰਦਰ ਸਿੰਘ ਵੱਲੋਂ ਖਾਈਵਾਲ ਕਾਬੂ ਕਰਨ ਲਈ ਸ਼ਹਿਰ ‘ਚ ਹੋ ਰਹੇ ਇਮਾਨਦਾਰੀ ਦੇ ਚਰਚੇ
ਸ਼੍ਰੀ ਮੁਕਤਸਰ ਸਾਹਿਬ, 16 ਫਰਵਰੀ ( ਮਨਪ੍ਰੀਤ ਮੋਨੂੰ ) –  ਸ਼੍ਰੀ ਮੁਕਤਸਰ ਸਾਹਿਬ ‘ਚ ਦੜ੍ਹੇ ਸੱਟੇ ਧੰਦਾ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਵਿਅਕਤੀਆਂ ਵੱਲੋਂ ਪੁਲਿਸ ਦੀ ਮਿਲੀ-ਭੁਗਤ ਨਾਲ ਚਲਾਇਆ ਜਾ ਰਿਹਾ ਸੀ ਅਤੇ ਪੁਲਿਸ ਵੱਲੋਂ ਦੜ੍ਹੇ ਸੱਟੇ ਦਾ ਗੈਕਾਨੂੰਨੀ ਧੰਦਾ ਕਰਨ ਵਾਲੇ ਖਾਈਵਾਲਾ ਦੇ ਕਰਿੰਦੇਆਂ ਖਿਲਾਫ ਮਾਮੂਲੀ ਕਾਰਵਾਈ ਕਰਕੇ ਖਾਨਾ ਪੂਰਤੀ ਕਰ ਦਿੱਤੀ ਜਾਂਦੀ ਸੀ । ਸਾਡੇ ਪੱਤਰਕਾਰ ਵੱਲੋਂ ਇਸ ਗੈਰਕਾਨੂੰਨੀ ਧੰਦੇ ਸਬੰਧੀ ਕਈ ਵਾਰ ਵੱਖ-ਵੱਖ ਅਖਬਾਰਾਂ ‘ਚ ਖਬਰਾਂ ਪ੍ਰਕਾਸ਼ਿਤ ਕਰਕੇ ਪ੍ਰਸ਼ਾਸ਼ਨ ਨੂੰ ਸਮੇਂ-ਸਮੇਂ ‘ਤੇ ਜਾਣਕਾਰੀ ਦਿੱਤੀ ਜਾਂਦੀ ਸੀ ਪਰ ਉਸ ਸਮੇਂ ਦੇ ਪੁਲਿਸ ਅਧਿਕਾਰੀ/ਕਰਮੀਆਂ ਵੱਲੋਂ ਸਖਤ ਕਾਰਵਾਈ ਅਮਲ ‘ਚ ਨਹੀ ਲਿਆਂਦੀ ਜਾਂਦੀ ਸੀ ਕਿਉਕਿ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪੁਲਿਸ ਕਰਮੀਆਂ ਨੂੰ ਮਹੀਨਾ ਰਿਸ਼ਵਤ ਦੇ ਰੂਪ ‘ਚ ਦਿੱਤਾ ਜਾਂਦਾ ਸੀ । ਜਿਸ ਕਾਰਨ ਦੜ੍ਹੇ ਸੱਟੇ ਦਾ ਗੈਰਕਾਨੂੰਂਨੀ ਧੰਦਾ ਚਲਾਉਣ ਵਾਲੇ ਖਾਈਵਾਲਾਂ ਖਿਲਾਫ ਸਖਤ ਕਾਰਵਾਈ ਨਹੀ ਕੀਤੀ ਜਾਂਦੀ ਸੀ । ਇਸ ਦੇ ਉਲਟ ਬੀਤੇ ਦਿਨੀਂ ਐਸਐਸਪੀ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾ ‘ਤੇ ਚੱਲਦਿਆ ਥਾਣਾ ਸਿਟੀ ਦੇ ਐਸ.ਐਚ.ਓ ਜਸਕਰਨ ਸਿੰਘ ਦੀ ਅਗਵਾਈ ‘ਚ ਹੋਲਦਾਰ ਹਰਜਿੰਦਰ ਸਿੰਘ ਦੜ੍ਹੇ ਸੱੱਟੇ ਦਾ ਗੈਰਕਾਨੂੰਨੀ ਧੰਦਾ ਚਲਾਉਣ ਵਾਲੀ ਔਰਤ ਨੂੰ ਕਾਬੂ ਕੀਤਾ ਗਿਆ । ਇਸ ਉਪਰੰਤ ਉਕਤ ਅੋਰਤ ਦੇ ਖਿਲਾਫ ਬੀ.ਐਨ.ਐਸ ਦੀਆਂ ਸਖਤ ਧਰਾਵਾਂ ਤਹਿਤ ਮੁਕੱਦਮਾਂ ਦਰਜ ਕਰਕੇ ਜੇਲ ਭੇਜਿਅ ਗਿਆ । ਐਸ.ਐਚ.ਓ ਜਸਕਰਨ ਸਿੰਘ ਵੱਲੋਂ ਖਾਈਵਾਲਾਂ ਖਿਲਾਫ ਕੀਤੀ ਸਖਤ ਕਾਰਵਾਈ ਦੀ ਸ਼ਹਿਰ ਦੇ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ । ਜੇਕਰ ਪੁਲਿਸ ਵੱਲੋਂ ਇਸੇ ਤਰ੍ਹਾਂ ਹੀ ਸਖਤ ਧਰਾਵਾਂ ਤਹਿਤ ਮੁਕੱਦਮੇ ਦਰਜ ਕੀਤੇ ਜਾਣ ਤਾਂ ਉਹ ਦਿਨ ਦੂਰ ਨਹੀ ਕਿ
ਜਦ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆ ਚੋਂ ਵੀ ਦੜ੍ਹੇ-ਸੱਟੇ ਦੇ ਗੈਰਕਾਨੂੰਨੀ ਧੰਦੇ ਦਾ ਸਫਾਇਆ ਹੋ ਜਾਵੇਗਾ । ਦੂਜੇ ਪਾਸੇ ਹੋਲਦਾਰ ਹਰਜਿੰਦਰ ਸਿੰਘ ਵੱਲੋਂ ਖਾਈਵਾਲ ਨੂੰ ਕਾਬੂ ਕਰਨ ਅਤੇ ਉਕਤ ਦੇ ਖਿਲਾਫ ਸਖਤ ਧਰਾਵਾਂ ਤਹਿਤ ਕਾਰਵਾਈ ਅਮਲ ‘ਚ ਲਿਆਉਣ ਕਰਕੇ ਉਕਤ ਦੀ ਇਮਾਨਦਾਰੀ ਚਰਚੇ ਸ਼ਹਿਰ ਖੂਬ ਹੋ ਰਹੇ ਹਨ । ਜਿਥੇ ਦੜ੍ਹੇ ਸੱਟੇ ਦੇ ਗੈਰਕਾਨੂੰਨੀ ਧੰਦੇ ਕਾਰਨ ਮੁਕਤਸਰ ਪੁਲਿਸ ਦੀ ਕਾਫੀ ਕਿਰਕਰੀ ਹੋਈ ਓਥੇ ਥਾਣਾ ਸਿਟੀ ਦੀ ਪੁਲਿਸ ਵੱਲੋਂ ਦੜ੍ਹੇ ਸੱਟੇ ਦਾ ਗੈਰਕਾਨੂੰਨੀ ਧੰਦਾ ਚਲਾਉਣ ਵਾਲੀ ਖਾਈਵਾਲ ਦੇ ਖਿਲਾਫ ਸਖਤ ਕਾਰਵਾਈ ਕਰਨ ਕਰਕੇ ਸ਼ਲਾਘਾ ਵੀ ਬਣਦੀ ਹੈ ਅਤੇ ਸ਼ਹਿਰ ਵਾਸੀਆ ਵੱਲੋਂ ਐਸ.ਐਚ.ਓ ਜਸਕਰਨ ਸਿੰਘ ਅਤੇ ਹੋਲਦਾਰ ਹਰਜਿੰਦਰ ਸਿੰਘ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ ।
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *