ਤਪਾ ਮੰਡੀ 18 ਜੁਲਾਈ( ਗੋਲਡੀ ਵਿਆਸ) ਪੰਜਾਬ ਸਰਕਾਰ ਵੱਲੋਂ ਆਪਣੇ ਵਾਅਦੇ ਮੁਤਾਬਕ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਤਪਾ ਤੋਂ ਤਿੰਨ ਬੱਸਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਰਵਾਨਾ ਕੀਤੀਆਂ। ਇਸ ਮੌਕੇ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਦੇ ਹਾਰ ਪਾ ਕੇ ਉਹਨਾਂ ਨੂੰ ਜੀਓ ਆਇਆ ਆਖਿਆ ਗਿਆ ਅਤੇ ਢੋਲ ਢਮੱਕੇ ਨਾਲ ਇਹ ਬੱਸਾਂ ਦੀ ਰਵਾਨਗੀ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਬਾਸੀ ਨੇ ਦੱਸਿਆ ਕਿ ਸੂਬੇ ਦੇ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਵੱਲੋਂ ਸ਼ਲਾਘਾਯੋਗ ਕਾਰਜ ਕੀਤਾ ਜਾ ਰਿਹਾ ਹੈ ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ । ਉਹਨਾਂ ਦਾ ਦੱਸਿਆ ਕਿ ਨਗਰ ਕੌਂਸਲ ਦੇ ਵਾਰਡ ਨੰਬਰ 09,10 ਅਤੇ 12 ਦੇ ਬੂਥ ਨੰਬਰ 98 ,99 ਅਤੇ 100 ਤੋਂ ਤਿੰਨੇ ਵਾਰਡਾ ਦੇ 100 ਤੋਂ ਸ਼ਰਧਾਲੂਆਂ ਨੂੰ ਬੱਸਾਂ ਰਾਹੀਂ ਬਾਬਾ ਮੱਠ, ਗੁਰਦੁਆਰਾ ਸਾਹਿਬ ਤੋ ਰਵਾਨਾ ਕੀਤਾ ਗਿਆ। ਉਹਨਾਂ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੀ ਜਨਤਾ ਲਈ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਯਾਤਰਾ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਸ਼ਰਧਾਲੂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰਦੇ ਹਨ । ਉਹਨਾਂ ਕਿਹਾ ਕਿ ਇਹ ਕਾਰਜ ਹਲਕਾ ਵਿਧਾਇਕ ਲਾਭ ਸਿੰਘ ਉਗੋ ਦੀ ਯੋਗ ਅਗਵਾਈ ਹੇਠ ਹੋ ਰਿਹਾ ਹੈ।ਇਸ ਮੌਕੇ ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ, ਜੱਸੀ ਪੁਰਬਾ, ਮੇਲਾ ਕਾਲੀਆ, ਹੈਪੀ ਸਿੰਘ, ਗੁਰਦੀਪ ਵਾਸੀ ,ਰਵੀ ਮੋੜ, ਅੰਕਿਤ ਸਿੰਗਲਾ, ਜੱਸੀ ਵਾਸੀ ,ਜਗਤਾਰ ਸਿੰਘ ਵਾਸੀ ਤੋਂ ਇਲਾਵਾ ਯਾਤਰਾ ਤੇ ਜਾਣ ਵਾਲੇ ਵੱਖ ਵੱਖ ਵਾਰਡਾਂ ਦੇ ਵਸਨੀਕ ਹਾਜ਼ਰ ਸਨ।






