ਮਾਛੀਵਾੜਾ ਸਾਹਿਬ ਅਪ੍ਰੈਲ 20 ਅਪ੍ਰੈਲ(ਸੁੱਚਾ ਬੰਗੜ)-ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਦਸੰਬਰ 2024 ਦੀ ਅਕਾਦਮਿਕ ਪ੍ਰੀਖਿਆ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰੇ ਟ੍ਰੇਡ ਦੇ ਪਹਿਲੇ, ਤੀਜੇ ਅਤੇ ਪੰਜਵੇਂ ਸਮੈਸਟਰ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ ਜਿਸ ਵਿਚ ਦੋਆਬਾ ਗਰੁੱਪ ਆਫ਼ ਕਾਲਜਿਜ਼ ਰਾਹੋਂ, ਦੇ ਵਿਦਿਆਰਥੀਆ ਦਾ ਨਤੀਜਾ ਬੁਹਤ ਸ਼ਾਨਦਾਰ ਰਿਹਾ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਾਲਜ ਦੇ ਡਾਇਰੈਕਟਰ ਡਾ. ਰਾਜੇਸ਼ਵਰ ਸਿੰਘ ਨੇ ਦੱਸਿਆ ਕਿ ਬੀਬੀਏ ਪੰਜਵੇ ਸਮੈਸਟਰ ਦੀ ਵਿਦਿਆਰਥਣ ਨਵਜੋਤ ਕੌਰ ਪਿਤਾ ਰਾਕੇਸ਼ ਕੁਮਾਰ ਸ਼ਿੰਦੂ ਨੇ ਐਸਜੀਪੀਏ: 8.04 ਅੰਕ ਲੈ ਕੇ ਪਹਿਲਾ ਹਾਸਿਲ ਕੀਤੀ ਹੈ।
ਇਸ ਤੋਂ ਇਲਾਵਾ ਹੋਰ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂਵਿਚ ਸ਼ਾਨਦਾਰ ਅਕਾਦਮਿਕ ਵਿਚੋਂ ਪ੍ਰਦਰਸ਼ਨ ਕੀਤਾ।ਜਿਸ ਵਿਚ ਪਿਛਲੇ ਸਾਲ ਦੇ ਮੁਕਾਬਲੇ ਕੁਲ ਪਾਸ ਪ੍ਰਤੀਸ਼ਤਤਾ ਵਿਚ ਮਹੱਤਵਪੂਰਨ ਵਾਧਾ ਹੋਇਆ। ਸਮੁੱਚੇ ਤੌਰ ‘ਤੇ ਟਾਪਰ ਨੇ ਸਖ਼ਤ ਮਿਹਨਤ ਪ੍ਰਤੀ ਆਪਣੀ ਸਮਰਪਣ ਭਾਵਨਾ ਅਤੇ ਪੜ੍ਹਾਈ ਪ੍ਰਤੀ ਸੰਤੁਲਿਤ ਪਹੁੰਚ ਦੀ ਮਹੱਤਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕਾਲਜ ਦੇ ਪ੍ਰਿੰਸੀਪਲ, ਡਾਇਰੈਕਟਰ ਅਤੇ ਫੈਕਲਟੀ ਦੇ ਸਮਰਥਨ ਦਾ ਵੀ ਧੰਨਵਾਦ ਕੀਤਾ।
ਸਾਰੇ ਸਟਾਫ ਵੱਲੋਂ ਸਫਲ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਲਗਨ ਨੂੰ ਦੇਖਦੇ ਹੋਏ ਦਿਲੋਂ ਵਧਾਈਆਂ ਦਿੱਤੀਆਂ ਅਤੇ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

ਟਾਪਰ ਨਵਜੋਤ ਕੌਰ ਨੇ ਆਪਣੀ ਅਗਲੇਰੀ ਸਿੱਖਿਆ ਪ੍ਰਾਪਤ ਕਰਨ ਅਤੇ ਆਪਣੇ ਆਪਣੇ ਖੇਤਰਾਂ ਵਿਚ ਯੋਗਦਾਨ ਪਾਉਣ ਦੀਆਂ ਆਪਣੀਆਂ ਇੱਛਾਵਾਂ ਜ਼ਾਹਰ ਕੀਤੀਆਂ ਅਤੇ ਹੋਰ ਉੱਚ ਮੁਕਾਮ ਤੇ ਪਹੁੰਚਣ ਲਈ ਆਪਣੇ ਮਾਪਿਆਂ ਨੂੰ ਇਸ ਦਾ ਸ਼ਰੈ ਦਿੱਤਾ। ਵਧੀਆ ਅੰਕ ਪ੍ਰਾਪਤ ਕਰਨ ਵਾਲੀ ਨਵਜੋਤ ਕੌਰ ਦੇ ਪਿਤਾ ਰਕੇਸ਼ ਕੁਮਾਰ ਸ਼ਿੰਦੁ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਵਧਾਈਆਂ ਦੇਣ ਵਾਲਿਆਂ ਵਿੱਚ ਸੈਨਟਰੀ ਇੰਸਪੈਕਟਰ ਸੁਖਦੇਵ ਸਿੰਘ ਬਿੱਟੂ, ਕਾਂਗਰਸ ਪਾਰਟੀ ਤੋਂ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਪਰਮਿੰਦਰ ਤਿਵਾੜੀ, ਪਰਮਜੀਤ ਸਿੰਘ ਨੀਲੋ, ਕੌਂਸਲਰ ਸੁਰਿੰਦਰ ਕੁਮਾਰ ਸ਼ਿੰਦੀ, ਗਗਨਦੀਪ ਸਿੰਘ, ਸੇਵਾ ਸਿੰਘ,ਰਵਿੰਦਰ ਪਾਲ, ਚਰਨਜੀਤ ਸਿੰਘ






