ਨਵਾਂ ਪਿੰਡ ਟੱਪਰੀਆਂ ਵਿਖੇ 12ਵਾਂ ਵਿਸ਼ਾਲ ਕਬੱਡੀ ਕੱਪ 2 ਅਕਤੂਬਰ ਨੂੰ – ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਂ ਕੁੰਭ – ਜ਼ਿਲ੍ਹਾ ਨਵਾਂਸ਼ਹਿਰ ਦੀਆਂ ਨਾਮੀ ਟੀਮਾਂ ਲੈਣਗੀਆਂ ਹਿੱਸਾ, 62 ਕਿਲੋ ਨਿਰੋਲ ਪਿੰਡ ਪੱਧਰ ਦੇ ਹੋਣਗੇ ਘਮਾਸਾਨ ਮੁਕਾਬਲੇ – ਪਹਿਲਾ ਇਨਾਮ 71,000 ਅਤੇ ਦੂਜਾ ਇਨਾਮ 51,000 ਰੁਪਏ, ਬੈਸਟਾਂ ਨੂੰ 21-21 ਹਜ਼ਾਰ

Spread the love
ਬਲਾਚੌਰ, 30 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ) : ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਪ੍ਰਿੰਸੀਪਲ ਸ਼ੰਕਰ ਦਾਸ ਸਪੋਰਟਸ ਕਲੱਬ, ਨਵਾਂ ਪਿੰਡ ਟੱਪਰੀਆਂ (ਬਲਾਚੌਰ) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 12ਵਾਂ ਵਿਸ਼ਾਲ ਕਬੱਡੀ ਕੱਪ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਪੋਸਟਰ ਰਿਲੀਜ਼ ਦੌਰਾਨ ਬ੍ਰਿਗੇਡੀਅਰ ਰਾਜ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਬੱਡੀ ਕੱਪ ਦੇਸ਼ ਦੇ ਮਹਾਨ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਅਤੇ ਸਵਰਗੀ ਚੌਧਰੀ ਜਗਦੇਵ ਪਾਠ ਜੀ ਦੀ ਨਿੱਘੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਕੱਪ ਦਾ ਆਯੋਜਨ ਮਿਤੀ 02 ਅਕਤੂਬਰ 2026 ਦਿਨ ਸ਼ੁੱਕਰਵਾਰ ਨੂੰ ਨਵਾਂ ਪਿੰਡ ਟੱਪਰੀਆਂ ਵਿਖੇ ਕੀਤਾ ਜਾਵੇਗਾ। ਇਸ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੀਆਂ ਪ੍ਰਸਿੱਧ ਟੀਮਾਂ ਵੱਲੋਂ ਕਬੱਡੀ 62 ਕਿਲੋ ਨਿਰੋਲ ਪਿੰਡ ਪੱਧਰ ਦੇ ਦਿਲਚਸਪ ਅਤੇ ਘਮਾਸਾਨ ਮੁਕਾਬਲੇ ਖੇਡੇ ਜਾਣਗੇ। ਇਨਾਮਾਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਜੇਤੂ ਖਿਡਾਰੀਆਂ ਲਈ ਖੁੱਲ੍ਹੇ ਦਿਲ ਨਾਲ ਇਨਾਮ ਰੱਖੇ ਗਏ ਹਨ। ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 71,000 ਰੁਪਏ, ਦੂਜਾ ਸਥਾਨ ਹਾਸਲ ਕਰਨ ਵਾਲੀ ਟੀਮ ਨੂੰ 51,000 ਰੁਪਏ ਨਕਦ ਅਤੇ ਟਰਾਫੀਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਟੂਰਨਾਮੈਂਟ ਦੇ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ 21,000-21,000 ਰੁਪਏ ਦਾ ਵਿਸ਼ੇਸ਼ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਸਮੂਹ ਨਗਰ ਨਿਵਾਸੀਆਂ, ਐਨਆਰਆਈ ਵੀਰਾਂ, ਪੰਚਾਇਤਾਂ ਅਤੇ ਕਬੱਡੀ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ 2 ਅਕਤੂਬਰ ਨੂੰ ਨਵਾਂ ਪਿੰਡ ਟੱਪਰੀਆਂ ਦੇ ਖੇਡ ਸਟੇਡੀਅਮ ਵਿਖੇ ਹੁੰਮ ਹੁਮਾ ਕੇ ਪੁੱਜੋ ਅਤੇ ਆਪਣੀ ਮਾਂ ਖੇਡ ਕਬੱਡੀ ਦਾ ਆਨੰਦ ਮਾਣੋ। ਇਸ ਮੌਕੇ ਪ੍ਰਿੰਸੀਪਲ ਸ਼ੰਕਰ ਦਾਸ ਸਪੋਰਟਸ ਕਲੱਬ ਦੇ  ਅਹੁਦੇਦਾਰ ਅਤੇ ਪਿੰਡ ਵਾਸੀ ਹਾਜ਼ਰ ਸਨ।
  • Related Posts

    ਪੰਜ ਮਹੀਨਿਆਂ ਤੋਂ ਪੁੱਟੀ ਪਈ ਲਿੰਕ ਸੜਕ ਨੇ ਰੈਲ ਮਾਜਰਾ ਵਾਸੀਆਂ ਦਾ ਜਿਉਣਾ ਕੀਤਾ ਮੁਹਾਲ, ਪ੍ਰਧਾਨ ਸੁਰਿੰਦਰ ਛਿੰਦਾ ਰੈਲਮਾਜਰਾ ਨੇ ਸਰਕਾਰ ਨੂੰ ਦਿੱਤੀ 10 ਅਕਤੂਬਰ ਤੱਕ ਦੀ ਚੇਤਾਵਨੀ

    Spread the love

    Spread the love ਬਲਾਚੌਰ, 1 ਅਕਤੂਬਰ (ਜਤਿੰਦਰਪਾਲ ਸਿੰਘ ਕਲੇਰ): ਪਿੰਡ ਰੈਲ ਮਾਜਰਾ ਦੀ ਮੁੱਖ ਲਿੰਕ ਸੜਕ ਦਾ ਬਹੁਤ ਹੀ ਬੁਰਾ ਹਾਲ ਹੈ। ਮੰਡੀ ਬੋਰਡ ਵੱਲੋਂ ਪੰਜ ਮਹੀਨੇ ਪਹਿਲਾਂ ਪੁੱਟੀ ਗਈ ਇਸ…

    ਖੇਡਾਂ ਵਤਨ ਪੰਜਾਬ ਦੀਆਂ  ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਮੁੰਡੇ ਦੂਜੇ ਤੇ ਕੁੜੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ : ਜੋਨਲ ਐਥਲੈਟਿਕਸ  ਟੂਰਨਾਮੈਂਟ ਤਖਤਗੜ੍ਹ ਵਿੱਚ ਮੂਸਾਪੁਰ ਦਾ ਖਿਡਾਰੀ ਮਨੀਸ਼ ਕੁਮਾਰ _17 ਲੰਮੀ ਛਾਲ ਦੇ ਫਸਵੇਂ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ

    Spread the love

    Spread the love ਨੂਰਪੁਰ ਬੇਦੀ ਦਲਜੀਤ ਚਨੋਲੀ  ਨਹਿਰੂ ਸਟੇਡੀਅਮ ਰੂਪਨਗਰ ਵਿਖੇ ਹੋ ਰਹੀਆਂ ਖੇਡਾਂ ਵਤਨ ਪੰਜਾਬ  ਦੀਆਂ ਵਿੱਚ ਸਰਕਾਰੀ ਮਿਡਲ ਸਕੂਲ ਮੂਸਾਪੁਰ ਦੇ ਖਿਡਾਰੀਆਂ ਨੇ ਖੋ ਖੋ ਦੇ ਫਸਵੇਂ ਮੁਕਾਬਲੇ…

    Leave a Reply

    Your email address will not be published. Required fields are marked *