ਨੀਤੂ ਦੱਤਾ ਨੇ ਪੈਦਲ ਧਿਆਨਪੁਰ ਜਾ ਕੇ ਬਾਬਾ ਲਾਲ ਜੀ ਦਾ ਆਸ਼ਿਰਵਾਦ ਲਿਆ

Spread the love

ਅੰਮ੍ਰਿਤਸਰ, 15 ਅਪ੍ਰੈਲ (ਦਿਨੇਸ਼ ਸੋਨੀ) – ਵੈਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਉਘੀ ਸਮਾਜ ਸੇਵਿਕਾ ਨੀਤੂ ਦੱਤਾ ਪਤਨੀ ਕੌਂਸਲਰ ਸੋਨੂੰ ਦੱਤੀ ਨੇ ਅਪਣੀ ਮਨੋਕਾਮਨਾ ਪੂਰੀ ਹੋਣ ਦੀ ਖੁਸ਼ੀ ਵਿੱਚ ਅਪਣੇ ਨਿਵਾਸ ਅੰਮ੍ਰਿਤਸਰ ਬਟਾਲਾ ਰੋਡ ਦੱਤੀ ਨਿਵਾਸ ਤੋਂ ਸ਼੍ਰੀ ਧਿਆਨਪੁਰ ਧਾਮ ਅਪਣੇ ਗੁਰੂ ਸ਼੍ਰੀ ਬਾਬਾ ਲਾਲ ਜੀ ਦੇ ਚਰਨਾਂ ਵਿੱਚ ਧਿਆਨਪੁਰ ਅਪਣੇ ਪਤੀ ਕੌਂਸਲਰ ਸੋਨੂੰ ਦੱਤੀ, ਬੇਟੀ ਰਿਧਮ ਦੱਤਾ ਦੇ ਨਾਲ ਪੈਦਲ ਜਾ ਕੇ ਆਸ਼ਿਰਵਦ ਲਿਆ ਅਤੇ ਕੋਟਿਨ ਕੋਟਿ ਧੰਨਵਾਦ ਕੀਤਾ।ਇਸ ਮੌਕੇ ਨੀਤੂ ਦੱਤਾ ਨੇ ਕਿਹਾ ਕਿ ਸ਼੍ਰੀ ਧਿਆਨਪੁਰ ਧਾਮ ਆ ਕੇ ਉਨ੍ਹਾਂ ਨੂੰ ਸ਼ਾਂਤੀ ਮਹਿਸੂਸ ਹੁੰਦੀ ਹੈ ਅਤੇ ਉਨ੍ਹਾਂ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ।ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਪਣੀ ਭਜਦੌੜ ਵਾਲੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਪ੍ਰਮਾਤਮਾ ਦੀ ਬੰਦਗੀ ਲਈ ਜ਼ਰੂਰ ਕੱਢਣਾ ਚਾਹੀਦਾ ਹੈ ਇਸ ਨਾਲ ਇੱਕ ਤਾਂ ਮਾਨਸਿਕ ਸ਼ਾਂਤੀ ਮਹਿਸੂਸ ਹੋਵੇਗੀ ਅਤੇ ਮਨ ਨਿਰਮਲ ਹੋਵੇਗਾ।ਇਸ ਮੌਕੇ ਅਨੁਰਾਧਾ,ਵਰੁਣ,ਰਾਮ ਲੁਭਾਇਆ,ਡਾ.ਹਰਸ਼ ਦੱਤਾ,ਰਮਾ ਰਾਣੀ,ਸਿਖਾ ਅਰੋੜਾ,ਸੁਨੀਤਾ ਅਰੋੜਾ,ਅਤੁਲ, ਨੀਧਿ,ਨਾਇਰਾ,ਜਤਿਨ,ਗੁਰਦੇਵ,ਗਗਨ ਤੋਂ ਇਲਾਵਾ ਵੱਡੀ ਸੰਖਿਆ ਵਿੱਚ ਅੰਮ੍ਰਿਤਸਰ ਤੋਂ ਧਿਆਨਪੁਰ ਗੁਰੂ ਚਰਨਾਂ ਵਿੱਚ ਜਾ ਕੇ ਸੰਗਤਾਂ ਨੇ ਆਸ਼ਿਰਵਾਦ ਲਿਆ।

  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *