ਪਿਛਲੇ ਦਸ ਦਿਨਾਂ ਤੋ ਸਿਵਲ ਹਸਪਤਾਲ ਫਿਰੋਜ਼ਪੁਰ ਚ ਮੁੱਕਿਆ ਪਾਣੀ।

Spread the love

ਫਿਰੋਜ਼ਪੁਰ 10 ਅਪ੍ਰੈਲ (ਅਸ਼ੋਕ ਭਾਰਦਵਾਜ) ਪੰਜਾਬ ਸਰਕਾਰ ਵਲੋ ਸੱਤਾ ਚ ਆਉਣ ਤੋ ਪਹਿਲਾਂ ਸਿਹਤਮੰਦ ਪੰਜਾਬ ਦਾ ਨਾਅਰਾ ਲਾ ਕੇ ਪੰਜਾਬ ਚ ਪੈਰ ਪਸਾਰਿਆ ਗਿਆ ਪਰ ਇਹ ਨਾਅਰੇ ਤੇ ਦਾਅਵੇ ਸਭ ਝੂਠ ਦਾ ਪੁਲੰਦਾ ਸਾਬਿਤ ਹੋ ਰਹੇ ਹਨ ਕਿਉਕਿ ਸਿਹਤ ਸਹੂਲਤਾਂ ਦੇਣ ਵਾਲੇ ਵੱਖ ਵੱਖ ਸਰਕਾਰੀ ਅਦਾਰਿਆ ਦੇ ਹਾਲਾਤ ਦਿਨ ਬ ਦਿਨ ਬਦ ਤੋ ਬਦਤਰ ਹੋ ਰਹੇ ਹਨ ਤੇ ਸਿਹਤ ਵਿਭਾਗ ਪੰਜਾਬ ਦਾ ਅਮਲਾ ਸੋ ਰਿਹਾ ਕੁੰਭਕਰਨੀ ਨੀਂਦ ਤੇ ਜਨਤਾ ਸਿਹਤ ਸਹੂਲਤਾਂ ਲੈਣ ਲਈ ਇਸ ਅਮਲੇ ਨੂੰ ਹਾੜੇ ਕੱਢ ਰਹੀ ਹੈ। ਜੇਕਰ ਗੱਲ ਕੀਤੀ ਜਾਏ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਜੋ ਕਿ ਆਪਣੇ ਮਾੜੇ ਹਾਲਾਤਾਂ ਨੂੰ ਬਿਆਨ ਕਰਦਾ ਹਰ ਰੋਜ ਅਖਬਾਰਾਂ ਦੀਆਂ ਸੁਰਖੀਆਂ ਚ ਛਾਇਆ ਰਹਿੰਦਾ ਹੈ ਪਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਇਸਦੇ ਹਾਲਾਤਾਂ ਨੂੰ ਸੰਵਾਰਨ ਚ ਅੱਗੇ ਨਹੀ ਆ ਰਿਹਾ ਕਿਉਕਿ ਸਿਵਲ ਹਸਪਤਾਲ ਫਿਰੋਜ਼ਪੁਰ ਨਾਕਾਮੀਆਂ ਨਾਲ ਭਰਪੂਰ ਚੱਲ ਰਿਹਾ ਹੈ। ਇਸ ਹਸਪਤਾਲ ਅੰਦਰ ਆਧੁਨਿਕ ਤੇ ਬੁਨਿਆਦੀ ਸਹੂਲਤਾਂ ਨਾ ਦੇ ਬਰਾਬਰ ਹੀ ਹਨ। ਪਿਛਲੇ ਲਗਭਗ 10 ਦਿਨਾਂ ਤੋ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੀਆਂ ਵਾਰਡਾਂ ਚ ਪਾਣੀ ਹੀ ਮੁੱਕਿਆ ਪਿਆ ਹੈ ਤੇ ਜਿਸ ਕਾਰਨ ਉਥੇ ਦਾਖਿਲ ਮਰੀਜਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਤੋ ਇਲਾਵਾ ਉਥੇ ਮੋਜੂਦ ਸਟਾਫ ਨੂੰ ਬੜੀ ਮੁਸ਼ਕਿਲ ਦਾ ਸਾਹਮਣਾ

 ਕਰਨਾ ਪੈ ਰਿਹਾ ਹੈ ਕਿਉਕਿ ਬਾਥਰੂਮਾਂ ਚ ਪਾਣੀ ਨਾ ਆਉਣ ਕਾਰਨ ਉਥੇ ਮੋਜੂਦ ਹਰੇਕ ਵਿਅਕਤੀ ਹੀ ਬਹੁਤ ਪ੍ਰੇਸ਼ਾਨ ਹੋਇਆ ਪਿਆ ਹੈ ਨਾ ਹੀ ਪੀਣ ਵਾਲੇ ਪਾਣੀ ਲਈ ਕੋਈ ਉਚੇਚਾ ਪ੍ਰਬੰਧ ਕੀਤਾ ਗਿਆ ਹੈ। ਦਾਖਿਲ ਮਰੀਜਾਂ ਦੇ ਰਿਸ਼ਤੇਦਾਰਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਨਾਲ ਦੱਸਿਆ ਕਿ ਵਾਰਡਾਂ ਚ ਸਥਿਤ ਬਾਥਰੂਮਾਂ ਦੇ ਹਾਲਾਤ ਬਹੁਤ ਮਾੜੇ ਹਨ ਤੇ ਬਾਹਰੀ ਸਮਾਜ ਸੇਵੀਆਂ ਵਲੋ ਪਾਣੀ ਦੇ ਟੈਕਰ ਲਿਆ ਕੇ ਪਾਣੀ ਤੋ ਪਿਆਸਿਆ ਦੀ ਪਿਆਸ ਬੁਝਾਈ ਜਾ ਰਹੀ ਹੈ। ਜਦੋ ਪੱਤਰਕਾਰ ਵਲੋ ਅਚਨਚੇਤ ਪਾਣੀ ਵਾਲੀਆਂ ਟੈਕੀਆਂ ਤੇ ਝਾਤ ਮਾਰੀ ਗਈ ਤਾਂ ਟੈਕੀਆਂ ਦੇ ਉਪਰ ਢੱਕਣ ਨਹੀ ਲੱਗੇ ਹੋਏ ਸਨ ਤੇ ਟੈਕੀ ਵਿਚਲੀ ਸਾਫ ਸਫਾਈ ਐਨੀ ਗੰਦੀ ਸੀ ਵਿੱਚ ਇੱਟਾ ਰੋੜੇ ਡਿੱਗੇ ਹੋਣ ਤੋ ਇਲਾਵਾ ਅੰਦਰ ਦੇ ਹਾਲਾਤ ਬਹੁਤ ਹੀ ਖਸਤਾ ਦਿਖਾਈ ਦਿੱਤੇ ਜਿਨਾਂ ਤੋ ਇਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਟੈਕੀਆਂ ਦੀ ਸਫਾਈ ਕੀਤਿਆ ਇੱਕ ਸਾਲ ਤੋ ਉਪਰ ਹੋ ਚੁੱਕਿਆ ਹੈ ਤੇ ਪਾਣੀ ਦੀਆਂ ਟੈਕੀਆਂ ਦੀ ਸਫਾਈ ਨਾ ਹੋਣ ਕਾਰਨ ਹਸਪਤਾਲ ਅਮਲੇ ਵਲੋ ਲੋਕਾਂ ਨੂੰ ਜਹਿਰ ਹੀ ਪਿਲਾਇਆ ਜਾ ਰਿਹਾ ਹੈ ਕਿਉਕਿ ਪਾਣੀ ਦੀਆਂ ਟੈਕੀਆਂ ਦੇ ਖੁੱਲੇ ਹੋਏ ਢੱਕਣ ਬਹੁਤ ਕੁੱਝ ਬਿਆਨ ਕਰਦੇ ਹਨ ਜੇਕਰ ਇਥੇ ਕਹਿ ਲਿਆ ਜਾਵੇ ਕਿ ਸਿਵਲ ਹਸਪਤਾਲ ਅਮਲੇ ਵਲੋ ਸਾਫ ਸਫਾਈ ਨਾ ਹੋਣ ਕਾਰਨ ਲੋਕਾਂ ਨੂੰ ਬਿਮਾਰੀਆਂ ਵੰਡੀਆਂ ਜਾ ਰਹੀਆਂ ਹਨ ਤਾਂ ਇਸ ਚ ਕੋਈ ਅੱਤਕਥਨੀ ਨਹੀ ਹੋਵੇਗੀ। ਪਾਣੀ ਨਾ ਆਉਣ ਕਾਰਨ ਹਸਪਤਾਲ ਦੇ ਐਸ ਐਮ ਉ ਵਿਸ਼ਾਲ ਬਜਾਜ ਨਾਲ ਫੋਨ ਜਰੀਏ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਪਾਣੀ ਦੀ ਮੇਨ ਪਾਇਪ ਟੁੱਟੀ ਹੋਈ ਹੈ ਜਿਸਦੀ ਰਿਪੇਅਰ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ। ਪਾਣੀ ਵਾਲੀਆਂ ਟੈਕੀਆਂ ਚ ਫੈਲੀ ਗੰਦਗੀ ਲਈ ਸਿਵਲ ਸਰਜਨ ਫਿਰੋਜ਼ਪੁਰ ਮੈਡਮ ਰਾਜਵਿੰਦਰ ਕੋਰ ਨਾਲ ਫੋਨ ਜਰੀਏ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਤੁਹਾਡੇ ਜਰੀਏ ਹੀ ਮੈਨੂੰ ਪਤਾ ਲੱਗਾ ਹੈ ਇਸ ਕੰਮ ਚ ਕੁਤਾਹੀ ਵਰਤਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ।
  • Related Posts

    ਭਾਜਪਾ ਆਗੂ ਦੀਪਕ ਸ਼ਰਮਾ ਨੇ ਭਾਜਪਾ ਵਰਕਰਾਂ ਨਾਲ ਰਲ ਕੇ ਮਨਾਇਆ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ

    Spread the love

    Spread the loveਕੀਤੇ ਸ਼ਰਧਾ ਦੇ ਫੁੱਲ ਭੇਟ ਤੇ ਕੱਟੇ ਗਏ ਕੇਕ। ਫਿਰੋਜ਼ਪੁਰ 15 ਅਪ੍ਰੈਲ (ਅਸ਼ੋਕ ਭਾਰਦਵਾਜ) ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਵੱਲੋਂ ਭਾਜਪਾ ਦੇ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ…

    ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਭੁਲੱਥ ਪਹੁੰਚਕੇ ਕਾਲੀ ਵੇਈਂ ਘਾਟ  ‘ਤੇ ਕੀਤਾ ਸਫਾਈ ਮੁਹਿੰਮ ਦਾ ਮੁਆਇਨਾ 

    Spread the love

    Spread the love ਭੁਲੱਥ 12 ਅਪ੍ਰੈਲ (ਕੰਨੂੰ ਭੁਲੱਥ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਤਿਉਹਾਰ ਸਬੰਧੀ ਕਾਲੀ ਵੇਈਂ ਦੀ ਸਾਫ ਸਫਾਈ ਕਰਕੇ ਵੱਖ-ਵੱਖ…

    Leave a Reply

    Your email address will not be published. Required fields are marked *