ਪਿੰਡ ਮੱਲ੍ਹੀਆ ਵਿਖੇ ਗਰੀਬ ਪਰਿਵਾਰ ਦੀ ਛੱਤ ਡਿੱਗੀ,  ਸਰਕਾਰ ਅਤੇ ਐਨ,,ਆਰ,ਆਈ ਵੀਰਾਂ ਕੋਲ ਲਾਈ ਮਦਦ ਦੀ ਗੁਹਾਰ।

Spread the love
ਅੰਮ੍ਰਿਤਸਰ /ਜੰਡਿਆਲਾ ਗੁਰੂ, ਟਾਂਗਰਾ 13 ਜੁਲਾਈ (ਮਨਜੀਤ ਸਿੰਘ ਸ਼ੇਰਗਿੱਲ ) ਸਿਆਣੇ ਆਖਦੇ ਹਨ ਕਿ ਗੁਰਬਤ ਦੀ ਜ਼ਿੰਦਗੀ ਨਰਕ ਤੋਂ ਵੀ ਭੈੜੀ ਹੁੰਦੀ ਹੈ।, ਇਹ ਤਾਂ ਉਹੀ ਇਨਸਾਨ ਜਾਣਦਾ ਹੈ ਜਿਸ ਉੱਪਰ ਗਰੀਬੀ ਦੀ ਮਾਰ ਪਈ ਹੋਵੇ, ਅਤੇ ਉੱਪਰੋਂ ਘਰ ਵਿੱਚ ਕਮਾਈ ਦਾ ਕੋਈ ਸਾਧਨ ਵੀ ਨਾ ਹੋਵੇ, ਅਜਿਹੀ ਹੀ ਮਾਰ ਪਿੰਡ ਮੱਲ੍ਹੀਆ ਵਿਖੇ ਗਰੀਬ ਪਰਿਵਾਰ ਨੂੰ ਪਈ, ਜਾਣਕਾਰੀ ਮੁਤਾਬਕ ਪਿੰਡ ਮੱਲ੍ਹੀਆ ਵਿਖੇ ਗੁਰਮੀਤ ਕੌਰ ਪਤੀ ਸੁਬੇਗ ਸਿੰਘ, ਜਿਸਦੀ ਚਾਰ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਆਪਣੇ ਘਰ ਵਿੱਚ ਵਿਧਵਾ ਪੈਨਸ਼ਨ ਦੇ ਸਹਾਰੇ ਗੁਜ਼ਾਰਾ ਕਰ ਰਹੀ ਸੀ। ਪਿਛਲੇ ਦਿਨੀ 11 ਤਰੀਕ ਨੂੰ ਜਦੋਂ ਉਹ ਘਰ ਵਿੱਚ ਦੁਪਹਿਰ ਦੇ ਟਾਈਮ ਰੋਟੀ  ਖਾ ਰਹੇ ਸੀ ਤਾਂ, ਅਚਾਨਕ ਹੀ ਉਹਨਾਂ ਦੇ ਘਰ ਦੀ ਛੱਤ ਡਿੱਗ ਪਈ,, ਜਿਸ ਵਿੱਚ ਸੁਬੇਗ ਸਿੰਘ ਦੀ ਪਤਨੀ ਅਤੇ ਉਸ ਦੀ ਇੱਕ ਬੇਟੀ ਜੋ ਵਿਆਹੁਤਾ ਹੈ ਅਤੇ ਆਪਣੇ ਪੇਕੇ ਪਿੰਡ ਆਪਣੇ ਤਿੰਨ ਬੱਚਿਆਂ ਨੂੰ ਲੈ ਕੇ, ਆਈ ਹੋਈ ਸੀ। ਉਸਦੇ ਤਿੰਨ ਬੇਟੇ ਜਿਸ ਵਿਚੋ ਦੋ ਬੇਟੇ ਆਪਣੀ ਨਾਨੀ ਅਤੇ ਮਾਂ ਨਾਲ ਰੋਟੀ ਖਾ ਰਹੇ ਸਨ ਤੇ ਇੱਕ ਬੇਟਾ ਬਾਹਰ ਖੇਡ ਰਿਹਾ ਸੀ।,ਜੋ ਕਿ ਛੱਤ ਥੱਲੇ ਰੋਟੀ ਖਾ ਰਹੇ ਸਨ ਤਾਂ ਅਚਾਨਕ ਹੀ  ਕਮਰੇ ਦੀ ਛੱਤ ਦੀ ਹਾਲਤ ਨਾਜ਼ੁਕ ਹੋਣ, ਕਾਰਣ ਛੱਤ ਡਿੱਗ ਪਈ ।ਜਿਸ ਕਾਰਨ ਛੱਤ ਉੱਪਰ ਪਾਏ ਹੋਏ ਬਾਲੇ ਤੇ ਗਾਡਰ ਸਭ ਕੁਝ ਡਿੱਗ ਗਿਆ ਅਤੇ ਸਾਰੇ ਹੀ  ਪੰਜ ਜੀਅ  ਛੱਤ ਹੇਠਾਂ ਡਿੱਗਣ ਕਾਰਨ ਥੱਲੇ ਆ ਗਏ, ਅਤੇ  ਬੜੀ ਹੀ ਮੁਸ਼ੱਦਦ ਦੇ  ਨਾਲ ਆਂਡ ਗਵਾਂਡ ਨੇ ਰਲ ਕੇ ਉਹਨਾਂ ਦੀ ਜਾਨ ਬਚਾਈ, ਛੱਤ ਡਿੱਗਣ ਨਾਲ ਦੋ ਛੋਟੇ ਬੱਚੇ ਇੱਕ ਉਹਨਾਂ ਦੀ ਮਾਂ ਅਤੇ ਇੱਕ ਉਹਨਾਂ ਦੀ ਨਾਨੀ ਜਿਸਦੇ ਕਿ ਕਾਫੀ ਸੱਟਾਂ ਲੱਗ ਗਈਆਂ ਬਾਅਦ ਵਿੱਚ ਉਹਨਾਂ ਨੂੰ ਮਾਨਾਵਾਲ ਹਸਪਤਾਲ ਲੈ ਕੇ ਗਏ  ਜਿੱਥੇ ਉਹਨਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਇਥੇ ਹੀ ਪੱਤਰਕਾਰਾਂ ਨੂੰ ਵੀ ਜਾਣਕਾਰੀ ਦਿੰਦੇ ਹੋਏ ਪੰਚਾਇਤ ਮੈਂਬਰ ਸੂਰਜ  ਸਿੰਘ ਨੇ ਦੱਸਿਆ ਕਿ, ਇਹ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਹੈ ਅਤੇ ਇਸ  ਪਰਿਵਾਰ  ਕੋਲ  ਕਮਾਈ ਦਾ ਕੋਈ ਸਾਧਨ ਵੀ ਨਹੀਂ ਹੈ ਇਸ ਦੀਆਂ ਚਾਰ ਬੇਟੀਆਂ ਹੀ ਹਨ ਕੋਈ ਬੇਟਾ ਵੀ ਨਹੀਂ ਹੈ। ਅਤੇ ਬੇਟੀਆਂ ਹੀ ਆਪਣੇ ਪੇਕੇ ਘਰ ਆਪਣੀ ਮਾਂ ਦਾ  ਸਹਾਰਾ ਬਣ ਕੇ ਆਉਂਦੀਆਂ ਹਨ,।ਵਾਲ ਵਾਲ ਬਚੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਐਨ ਆਰ ਆਈ ਵੀਰਾਂ ਅੱਗੇ ਗੁਹਾਰ ਲਗਾਈ ਹੈ ਕਿ ਉਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਉਂਕਿ ਛੱਤ ਡਿੱਗਣ ਨਾਲ ਉਹਨਾਂ ਦੇ ਘਰ ਦੇ ਕਮਰੇ ਦਾ ਜਿੰਨਾ ਵੀ ਸਮਾਨ ਸੀ ਅਲਮਾਰੀ, ਮੰਜੇ, ਤਖਤਪੋਜ ਸਭ ਕੁਝ ਹੀ ਟੁੱਟ ਚੁੱਕਾ ਹੈ।, ਸੋ ਐਨ ਆਰ ਆਈ ਵੀਰਾਂ ਨੂੰ ਵੀ ਅਪੀਲ ਹੈ ਕਿ ਜਿੱਥੇ ਤੁਸੀਂ ਲੰਗਰਾਂ ਵਿੱਚ ਇਨੇ ਇਨੇ ਪੈਸੇ ਲਗਾ ਦਿੰਦੇ ਹੋ ਉੱਥੇ ਹੀ ਆਪਾਂ ਇਹਨਾਂ ਗਰੀਬ ਪਰਿਵਾਰਾਂ ਲੋੜਵੰਦ ਪਰਿਵਾਰਾਂ ਦੀ ਬਾਂਹ ਫੜੀਏ, ਜਦੋਂ  ਪੱਤਰਕਾਰ ਵੱਲੋਂ ਉਹਨਾਂ ਦੇ ਘਰ ਦਾ ਦ੍ਰਿਸ਼ ਵੇਖਿਆ ਗਿਆ ਤਾਂ ਘਰ ਦੇ ਦ੍ਰਿਸ਼ ਵੱਲ ਵੇਖ ਕੇ ਡਿੱਗੇ ਮਕਾਨ ਵੱਲ ਵੇਖ ਕੇ ਰੂਹ ਨੂੰ ਚੰਝੋੜ ਦੇਣ ਵਾਲੀਆਂ ਤਸਵੀਰਾਂ ਸਨ।, ਸੋ ਸਾਰੇ ਐਨ ਆਰ ਆਈ ਵੀਰਾਂ ਦੇ ਪੰਜਾਬ ਸਰਕਾਰ ਨੂੰ ਵੀ ਪੁਰਜ਼ੋਰ ਮੰਗ ਹੈ ਕਿ ਆਓ ਜਿੱਥੇ ਆਪਾਂ ਗੁਰੂ ਮਹਾਰਾਜ ਦਾ ਦਸਵੰਧ ਕੱਢਦੇ ਹਾਂ ਉੱਥੇ ਹੀ ਉਸ ਦਸਵੰਧ ਵਿੱਚੋਂ ਆਪਣੀ ਤਿਲ ਫੁੱਲ ਭੇਟਾ ਇਸ ਗਰੀਬ ਪਰਿਵਾਰਾਂ ਨੂੰ ਵੀ ਦਈਏ, ਤਾਂ ਜੋ ਉਹ ਦੁਬਾਰੇ ਆਪਣਾ ਰਹਿਣ ਬਥੇਰਾ ਬਣਾ ਕੇ ਆਪਣੇ ਘਰ ਰਹਿ ਸਕਣ ,
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *