ਪੀ ਈ ਮੋਬਾਈਲ ਐਪ ਦੀ ਵਰਤੋ ਹਰੇਕ ਕਰਮਚਾਰੀ ਲਈ ਜਰੂਰੀ —-ਰਜੇਸ਼ ਕੁਮਾਰ ਜੋਲੀ      

Spread the love
ਫੱਤੂ ਢੀਂਗਾ 24 ਸਤੰਬਰ ਕੁਲਵਿੰਦਰ ਸਿੰਘ  ਡਿਪਟੀ ਕਮਿਸ਼ਨਰ ਕਮ ਪ੍ਰਿੰਸੀਪਲ ਸੇੰਸੂਸ ਅਫਸਰ ਕਪੂਰਥਲਾ  ਸ੍ਰੀ ਆਕਾਸ਼ ਬਾਂਸਲ ਦੀ ਯੋਗ ਅਗਵਾਈ ਅਤੇ ਜਿਲਾ ਅੰਕੜਾ ਦਫਤਰ ਤੋਂ ਵਧੀਕ ਸੇੰਸੂਸ ਅਫਸਰ ਜਗਪਾਲ ਸਿੰਘ ਦੀ ਦੇਖ ਰੇਖ ਹੇਠ ਅਧਿਆਪਕਾ ਕਰਮਚਾਰੀਆਂ ਇਨੂੰਮੀਰੇਟਰ ਅਤੇ ਸੁਪਰਵਾਈਜ਼ਰ ਨੂੰ ਟਰੇਨਿੰਗ ਦੇਣ ਦੇ ਲਈ ਤਿਆਰ ਕੀਤੇ ਜਾ ਰਹੇ ਫੀਲਡ ਟ੍ਰੇਨਰ ਦੀ ਆਖਰੀ ਦਿਨ ਦੀ ਟ੍ਰੇਨਿੰਗ ਬੜੀ ਹੀ ਕਾਰਜ ਭਰਪੂਰ ਤਰੀਕੇ ਨਾਲ ਮੁਕੰਮਲ ਹੋਈ ਟ੍ਰੇਨਿੰਗ ਦੇ ਆਖਰੀ ਦਿਨ ਜ਼ਿਲਾ ਮਾਸਟਰ ਟਰੇਨਰ ਰਜੇਸ਼ ਜੋਲੀ, ਜਿਲਾ ਮਾਸਟਰ ਟਰੇਨਰ ਦਵਿੰਦਰ ਸਿੰਘ ਵਾਲੀਆ, ਜੋਨਲ ਇੰਚਾਰਜ ਵਿਨੇ ਕੁਮਾਰ, ਕੁਆਡੀਨੇਟਰ ਵਿੱਕੀ ਕਟਾਰੀਆ ਅਤੇ ਕਪਿਲ ਕੁਮਾਰ ਵੱਲੋਂ ਫੀਲਡ ਟ੍ਰੇਨਰ ਨੂੰ ਵੱਖੋ ਵੱਖ ਢੰਗ ਤਰੀਕੇ ਅਤੇ ਪ੍ਰਸ਼ਨ ਪੁੱਛਣ ਦੀ ਕਲਾ ਵਿੱਚ ਨਿਪੁੰਨ ਬਣਾਉਣ ਦੇ ਤਰੀਕਿਆਂ ਉਪਰ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ! ਟ੍ਰੇਨਿੰਗ ਦੇ ਆਖਰੀ ਦਿਨ ਫੀਲਡ ਟਰੇਡਰ ਨੂੰ ਪੀ ਈ ਭਾਵ ਕਿ Population ਐਨੀਮੀਰੇਸ਼ਨ ਐਪ ਬਾਰੇ ਜਿਲਾ ਮਾਸਟਰ ਟਰੇਨਰ ਰਾਜੇਸ਼ ਜੌਲੀ ਵੱਲੋਂ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਫੀਲਡ ਟ੍ਰੇਨਰ ਨੂੰ ਐਪ ਉੱਪਰ ਕੰਮ ਕਰਨ ਦਾ ਹੱਥੀ ਅਭਿਆਸ ਵੀ ਕਰਾਇਆ ਗਿਆ ਸ੍ਰੀ! ਰਜੇਸ਼ ਜੋਲੀ ਨੇ ਕਿਹਾ ਕਿ ਡਿਊਟੀ ਕਰਨ ਵਾਲੇ ਹਰੇਕ ਅਧਿਆਪਕ ਅਤੇ ਕਰਮਚਾਰੀ ਨੂੰ ਇਸ ਐਪ ਉੱਪਰ ਹੱਥੀ ਕੰਮ ਕਰਕੇ ਸਿੱਖਣਾ ਚਾਹੀਦਾ ਹੈ ਤਾਂ ਹੀ ਅਸਲ ਵਿੱਚ ਫੀਲਡ ਵਰਕ ਦੌਰਾਨ ਕੋਈ ਵੀ ਸਮੱਸਿਆ ਦਰਪੇਸ਼ ਨਾ ਆਵੇਗੀ! ਇਸ ਮੌਕੇ ਫੀਲਡ ਟ੍ਰੇਨਰ ਨੂੰ ਘਰਾਂ ਵਿੱਚ ਲਿਜਾ ਕੇ ਪੀਈ ਮੋਬਾਈਲ ਐਪ ਰਾਹੀਂ ਜੰਨਗਣਨਾ ਕਰਨ ਦਾ ਅਭਿਆਸ ਵੀ ਕਰਾਇਆ ਗਿਆ! ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ,ਰਜਦਰਾਜ ਭਾਟੀਆ, ਰਤਨੀਵ ਸਿੰਘ, ਕ੍ਰਿਸ਼ਨ ਕੁਮਾਰ, ਪੰਕਜ ਧੀਰ,ਸੁਖਮਿੰਦਰ ਸਿੰਘ ਬਾਜਵਾ, ਨਰੇਸ਼ ਕੋਹਲੀ ਮਾਸਟਰ ਟ੍ਰੇਨਰ ,ਗੁਰਦੇਵ ਸਿੰਘ ਮਾਸਟਰ ਟ੍ਰੇਨਰ,ਸੁਰਜੀਤ ਸਿੰਘ ਮਾਸਟਰ ਟ੍ਰੇਨਰ,ਕਿਸ਼ਨ ਸਿੰਘ, ਜਬਰ ਜੰਗ ਸਿੰਘ, ਹਰੀ ਪਾਲ ਸਿੰਘ, ਰਮਨ ਵਾਲੀਆ, ਰਜਿੰਦਰ ਕੌਰ, ਨੀਰਜ ਸਹਿਗਲ, ਰੇਖਾ ਸ਼ਰਮਾ ਆਦਿ ਫੀਲਡ ਟ੍ਰੇਨਰ ਵੱਡੀ ਗਿਣਤੀ ਵਿੱਚ ਹਾਜ਼ਰ ਸਨl
  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *