ਗੋਇੰਦਵਾਲ ਸਾਹਿਬ, 28 ਅਗਸਤ (ਸਤਵਿੰਦਰ ਸਿੰਘ ਬੁੱਗਾ)ਪੁੰਜ ਰਜੌਰੀ ਸੈਕਟਰ ਵਿਖੇ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦੀ ਪ੍ਰਾਪਤ ਕਰਨ ਵਾਲੇ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਸੈਨਾ ਮੈਡਲ ਦੀ ਸ਼ਹੀਦੀ ਵਰ੍ਹੇਗੰਢ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਨਾਇਬ ਸੂਬੇਦਾਰ ਰਾਜਵਿੰਦਰ ਸਿੰਘ 30 ਅਗਸਤ 2020 ਨੂੰ ਪੁੰਜ ਰਜੌਰੀ ਸੈਕਟਰ ਵਿਖੇ ਦੇਸ਼ ਦੀ ਸੇਵਾ ਕਰਦਿਆਂ ਸ਼ਹੀਦੀ ਪ੍ਰਾਪਤ ਕਰ ਗਏ ਸਨ। ਉਹ 1 ਸਿੱਖ ਲਾਈ ਯੂਨਿਟ ਵਿੱਚ ਸੇਵਾ ਨਿਭਾ ਰਹੇ ਸਨ।ਸ਼ਹੀਦੀ ਵਰ੍ਹੇਗੰਢ ਮੌਕੇ ਸ਼ਹੀਦ ਦੀ ਧਰਮਪਤਨੀ ਸ੍ਰੀਮਤੀ ਮਨਪ੍ਰੀਤ ਕੌਰ ਸਮੇਤ ਸਾਬਕਾ ਸੈਨਿਕ ਕਿਸਾਨ ਮਜ਼ਦੂਰ ਕਮੇਟੀ ਬਲਾਕ ਖਡੂਰ ਸਾਹਿਬ ਦੇ ਚੇਅਰਮੈਨ ਸ. ਗੁਰਅਵਤਾਰ ਸਿੰਘ ਬੱਬੂ ਭਲਵਾਨ, ਜ਼ੋਨ ਪ੍ਰਧਾਨ ਸ. ਹਰਦਿਆਲ ਸਿੰਘ ਕੰਗ, ਬਲਾਕ ਪ੍ਰਧਾਨ ਕੈਪਟਨ ਅਨੋਖ ਸਿੰਘ ਅਤੇ ਹੋਰ ਸਾਬਕਾ ਸੈਨਿਕ ਤੇ ਇਲਾਕਾ ਨਿਵਾਸੀ ਵਿਸ਼ੇਸ਼ ਤੌਰ ’ਤੇ ਪਹੁੰਚੇ।ਇਸ ਮੌਕੇ 1 ਸਿੱਖ ਲਾਈ ਯੂਨਿਟ ਤੋਂ ਨਾਇਬ ਸੂਬੇਦਾਰ ਹਰਦੀਪ ਸਿੰਘ, ਨਾਇਕ ਲਖਬੀਰ ਸਿੰਘ ਅਤੇ ਨਾਇਕ ਪਰਮਿੰਦਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਸ਼ਹੀਦ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੀ ਮਹਾਨ ਸ਼ਹਾਦਤ ਨੂੰ ਨਮਨ ਕੀਤਾ। ਸ਼ਹੀਦ ਦੀ ਧਰਮਪਤਨੀ ਸ੍ਰੀਮਤੀ ਮਨਪ੍ਰੀਤ ਕੌਰ ਨੇ ਵੀ ਸ਼ਹੀਦ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸ ਮੌਕੇ ਜਨਰਲ ਸਕੱਤਰ ਸ. ਮਲਕੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸ. ਭਜਨਜੀਤ ਸਿੰਘ, ਮੈਂਬਰ ਸ. ਗੁਰਦੇਵ ਸਿੰਘ, ਖ਼ਜ਼ਾਨਚੀ ਅੰਗਰੇਜ਼ ਸਿੰਘ ਤੋਂ ਇਲਾਵਾ ਦਿਲਬਾਗ ਸਿੰਘ ਤੁੜ, ਫਤਿਹ ਸਿੰਘ, ਮਾਸਟਰ ਧਰਮ ਸਿੰਘ, ਗੁਰਵਿੰਦਰ ਸਿੰਘ, ਨਿਸ਼ਾਨ ਸਿੰਘ ਢੋਟੀ, ਸਾਬਕਾ ਸਰਪੰਚ ਮੋਹਨ ਸਿੰਘ ਬੱਲਾ, ਸ. ਗੁਰਵਿੰਦਰ ਸਿੰਘ ਰਾਏ, ਲਾਡੀ ਬਾਠ, ਜਿੰਦਰ ਸਿੰਘ, ਰਘਬੀਰ ਸਿੰਘ ਵਿਰਕ, ਸ਼ਾਮ ਸਿੰਘ, ਗੋਵਿਨ ਸੰਧੂ ਸਮੇਤ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।ਹਾਜ਼ਰ ਸ਼ਖ਼ਸੀਅਤਾਂ ਨੇ ਸ਼ਹੀਦ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੀ ਮਹਾਨ ਕੁਰਬਾਨੀ ਨੂੰ ਨਮਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸੂਰਮੇ ਦੇਸ਼ ਦਾ ਮਾਣ ਹੁੰਦੇ ਹਨ। ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੀ ਮਹਾਨ ਸ਼ਹਾਦਤ ਨੂੰ ਦੇਸ਼ ਵਾਸੀ ਹਮੇਸ਼ਾ ਯਾਦ ਰੱਖਣਗੇ ਅਤੇ ਉਨ੍ਹਾਂ ਦੀ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣੀ ਰਹੇਗੀ।ਸਮਾਗਮ ਦੌਰਾਨ ਹਾਜ਼ਰ ਸਾਬਕਾ ਸੈਨਿਕਾਂ, ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਸ਼ਹੀਦ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਨੂੰ ਨਮਨ ਕਰਦਿਆਂ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਸਦਾ ਯਾਦ ਰੱਖਣ ਦਾ ਸੰਕਲਪ ਲਿਆ ਗਿਆ।