ਪ੍ਰੇਮ ਸਿੰਘ ਬੇਲਦਾਰ ਦੀ ਸੇਵਾਮੁਕਤੀ ਮੌਕੇ ਵਣ ਰੇਂਜ ਕਾਠਗੜ੍ਹ ਦੇ ਸਮੂਹ ਸਟਾਫ਼ ਤੇ ਯੂਨੀਅਨਾਂ ਵੱਲੋਂ ਵਿਸ਼ੇਸ਼ ਸਨਮਾਨ

Spread the love
ਬਲਾਚੌਰ , 1 ਸਤੰਬਰ (ਜਤਿੰਦਰਪਾਲ ਸਿੰਘ ਕਲੇਰ) : ਵਣ ਰੇਂਜ ਕਾਠਗੜ੍ਹ ਵਿਖੇ ਲੰਬੇ ਸਮੇਂ ਤੱਕ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਪ੍ਰੇਮ ਸਿੰਘ ਬੇਲਦਾਰ ਦੀ 31 ਅਗਸਤ 2026 ਨੂੰ ਹੋਈ ਸੇਵਾਮੁਕਤੀ ਦੇ ਮੌਕੇ ’ਤੇ 1 ਸਤੰਬਰ ਨੂੰ ਸਮੂਹ ਸਟਾਫ਼ ਵਣ ਰੇਂਜ ਕਾਠਗੜ੍ਹ, ਪੰਜਾਬ ਨਾਨ-ਗਜ਼ਟਿਡ ਫਾਰੈਸਟ ਅਫ਼ਸਰ ਯੂਨੀਅਨ ਅਤੇ ਜੰਗਲਾਤ ਵਰਕਰ ਯੂਨੀਅਨ ਪੰਜਾਬ ਵੱਲੋਂ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਥੀ ਮੁਲਾਜ਼ਮਾਂ ਅਤੇ ਯੂਨੀਅਨ ਆਗੂਆਂ ਵੱਲੋਂ ਪ੍ਰੇਮ ਸਿੰਘ ਬੇਲਦਾਰ ਨੂੰ ਸੇਵਾਮੁਕਤੀ ਦੀ ਵਧਾਈ ਦਿੰਦਿਆਂ ਉਨ੍ਹਾਂ ਵੱਲੋਂ ਵਿਭਾਗ ਵਿੱਚ ਨਿਭਾਈਆਂ ਗਈਆਂ ਇਮਾਨਦਾਰ, ਮਿਹਨਤੀ ਅਤੇ ਸ਼ਾਨਦਾਰ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸਰਕਾਰੀ ਸੇਵਾ ਦੌਰਾਨ ਕਿਸੇ ਵੀ ਕਰਮਚਾਰੀ ਵੱਲੋਂ ਪੂਰੀ ਇਮਾਨਦਾਰੀ, ਮਿਹਨਤ ਅਤੇ ਜ਼ਿੰਮੇਵਾਰੀ ਨਾਲ ਨਿਭਾਈਆਂ ਸੇਵਾਵਾਂ ਹਮੇਸ਼ਾ ਯਾਦ ਰੱਖੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰੇਮ ਸਿੰਘ ਬੇਲਦਾਰ ਨੇ ਆਪਣੀ ਡਿਊਟੀ ਪ੍ਰਤੀ ਸਮਰਪਣ ਭਾਵਨਾ ਨਾਲ ਕੰਮ ਕਰਦਿਆਂ ਵਿਭਾਗ ਦੀ ਬਿਹਤਰੀ ਲਈ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਸੇਵਾਮੁਕਤੀ ਮੌਕੇ ਸਾਥੀ ਮੁਲਾਜ਼ਮਾਂ ਵੱਲੋਂ ਕੀਤਾ ਗਿਆ ਸਨਮਾਨ ਉਨ੍ਹਾਂ ਦੀਆਂ ਸੇਵਾਵਾਂ ਪ੍ਰਤੀ ਸਤਿਕਾਰ ਅਤੇ ਪਿਆਰ ਦਾ ਪ੍ਰਤੀਕ ਹੈ। ਇਸ ਮੌਕੇ ਭੁਪਿੰਦਰ ਸਿੰਘ ਰੇਂਜ ਅਫ਼ਸਰ ਕਾਠਗੜ੍ਹ, ਜਗਦੀਪ ਕੁੰਬੜਾ ਪ੍ਰਧਾਨ ਆਲ ਇੰਡੀਆ ਫਾਰੈਸਟ ਫੈਡਰੇਸ਼ਨ, ਸੀਨੀਅਰ ਮੀਤ ਪ੍ਰਧਾਨ ਪੰਜਾਬ ਗੁਰਮੋਹਨ ਸਿੰਘ ਸੈਣੀ , ਗੁਰਪ੍ਰੀਤ ਸਿੰਘ, ਨੇਹਰੂ ਸਿੰਘ, ਗੋਤਮ ਸਿੰਘ, ਧਰਮਪ੍ਰੀਤ ਸਿੰਘ, ਵਿਜੈ ਕੁਮਾਰ ਅਤੇ ਸਮੂਹ ਸਟਾਫ਼ ਵੱਲੋਂ ਪ੍ਰੇਮ ਸਿੰਘ ਬੇਲਦਾਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੂੰ ਯਾਦਗਾਰੀ ਸਨਮਾਨ ਭੇਟ ਕਰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਅਤੇ ਤੰਦਰੁਸਤ ਤੇ ਖੁਸ਼ਹਾਲ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।ਸਮੂਹ ਸਟਾਫ਼ ਅਤੇ ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰੀ ਨੌਕਰੀ ਤੋਂ ਸੇਵਾਮੁਕਤੀ ਜੀਵਨ ਦਾ ਇੱਕ ਨਵਾਂ ਪੜਾਅ ਹੈ ਅਤੇ ਪ੍ਰੇਮ ਸਿੰਘ ਬੇਲਦਾਰ ਨੇ ਆਪਣੀ ਸੇਵਾ ਪੂਰੀ ਕਰਕੇ ਇਸ ਪੜਾਅ ਵਿੱਚ ਕਦਮ ਰੱਖਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਆਉਣ ਵਾਲਾ ਜੀਵਨ ਆਪਣੇ ਪਰਿਵਾਰ ਅਤੇ ਸਨੇਹੀਆਂ ਨਾਲ ਖੁਸ਼ੀ ਅਤੇ ਸੁਖ-ਸ਼ਾਂਤੀ ਨਾਲ ਬਤੀਤ ਕਰਨਗੇ। ਸਨਮਾਨ ਸਮਾਗਮ ਦੌਰਾਨ ਮਾਹੌਲ ਭਾਵੁਕ ਹੋਣ ਦੇ ਨਾਲ-ਨਾਲ ਖੁਸ਼ਗਵਾਰ ਵੀ ਰਿਹਾ ਅਤੇ ਸਾਥੀ ਮੁਲਾਜ਼ਮਾਂ ਨੇ ਪ੍ਰੇਮ ਸਿੰਘ ਬੇਲਦਾਰ ਨਾਲ ਆਪਣੀਆਂ ਸੇਵਾਵਾਂ ਦੌਰਾਨ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਉਨ੍ਹਾਂ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ।
  • Related Posts

    ਅੰਮ੍ਰਿਤਸਰ ਵਿੱਚ ਜਨਗਣਨਾ-2027 ਦੇ ਫੇਜ਼-II ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ

    Spread the love

    Spread the love ਅੰਮ੍ਰਿਤਸਰ, 16 ਸਤੰਬਰ (ਮਨਜੀਤ ਸਿੰਘ ਸ਼ੇਰਗਿੱਲ)= ਜਨਗਣਨਾ-2027 ਦੇ ਫੇਜ਼-II (ਆਬਾਦੀ ਦੀ ਗਿਣਤੀ) ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ 15 ਤੋਂ 16 ਸਤੰਬਰ 2026 ਤੱਕ ਜ਼ਿਲ੍ਹਾ ਪ੍ਰੀਸ਼ਦ ਹਾਲ, ਅੰਮ੍ਰਿਤਸਰ…

    ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ।   

    Spread the love

    Spread the love ਤਪਾ ਮੰਡੀ 16 ਸਤੰਬਰ (ਗੋਲਡੀ  ਵਿਆਸ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸੰਤ ਬਾਬਾ ਪੰਜਾਬ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ…

    Leave a Reply

    Your email address will not be published. Required fields are marked *