ਅੰਮ੍ਰਿਤਸਰ /ਟਾਂਗਰਾ 18 (ਮਨਜੀਤ ਸਿੰਘ ਸ਼ੇਰਗਿੱਲ )=ਸਸਟੇਨੇਬਲ ਪੈਕਿੰਗ ਅਤੇ ‘ਜਨਾਬ ਲਾਇਬ੍ਰੇਰੀ’ ਦੀ ਕੀਤੀ ਭਰਪੂਰ ਸ਼ਲਾਘਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ (ਲੋਕ ਸੰਪਰਕ) ਪਰਵੀਨ ਪੁਰੀ ਨੇ ਹਾਲ ਹੀ ਵਿੱਚ ਨੈਸ਼ਨਲ ਹਾਈਵੇ-1 ਸਥਿਤ ‘ਜਨਾਬ ਫੂਡਜ਼’ ਜੰਡਿਆਲਾ ਗੁਰੂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਪੰਜਾਬ ਦੇ ਰਵਾਇਤੀ ਖਾਣ-ਪੀਣ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਕੁਦਰਤੀ ਖੁਰਾਕ ਦੀ ਅਹਿਮੀਅਤ ‘ਤੇ ਜ਼ੋਰ ਦਿੱਤਾ। ਪਰੰਪਰਾ ਅਤੇ ਸਿਹਤ ਦਾ ਸੁਮੇਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਰੀ ਨੇ ਕਿਹਾ, ਜੇਕਰ ਅਸੀਂ ਪੰਜਾਬ ਦੀ ਰੂਹ ਅਤੇ ਇਸ ਦੇ ਅਸਲ ਸੱਭਿਆਚਾਰ ਨਾਲ ਜੁੜਨਾ ਚਾਹੁੰਦੇ ਹਾਂ, ਤਾਂ ਰਵਾਇਤੀ ਪਕਵਾਨਾਂ ਨੂੰ ਆਪਣੀ ਰੋਜ਼ਾਨਾ ਜੀਵਨ ਸ਼ੈਲੀ ਦਾ ਹਿੱਸਾ ਬਣਾਉਣਾ ਬਹੁਤ ਜ਼ਰੂਰੀ ਹੈ। ਆਧੁਨਿਕ ਅਤੇ ਬਨਾਉਟੀ ਖਾਣੇ ਕਦੇ ਵੀ ਪੰਜਾਬੀ ਰਵਾਇਤੀ ਖਾਣਿਆਂ ਦੀ ਪੌਸ਼ਟਿਕਤਾ ਦਾ ਮੁਕਾਬਲਾ ਨਹੀਂ ਕਰ ਸਕਦੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਾਸਟ ਫੂਡ ਤੋਂ ਕਿਨਾਰਾ ਕਰਕੇ ਆਪਣੀ ਧਰਤੀ ਨਾਲ ਜੁੜੀ ਕੁਦਰਤੀ ਖੁਰਾਕ ਨੂੰ ਤਰਜੀਹ ਦੇਣ। ਵਾਤਾਵਰਣ ਪੱਖੀ ਪਹਿਲਕਦਮੀ ਦੀ ਸ਼ਲਾਘਾ ਇਸ ਦੌਰੇ ਦੌਰਾਨ ਪੁਰੀ ਨੇ ‘ਜਨਾਬ ਫੂਡਜ਼’ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਚੁੱਕੇ ਗਏ ਕਦਮਾਂ ਦੀ ਵਿਸ਼ੇਸ਼ ਤੌਰ ‘ਤੇ ਤਾਰੀਫ਼ ਕੀਤੀ। ਉਨ੍ਹਾਂ ਸੰਸਥਾ ਵੱਲੋਂ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਲਈ ਪੈਕਿੰਗ ਵਿੱਚ ਪੁਰਾਣੇ ਕੱਪੜਿਆਂ ਦੀ ਕੀਤੀ ਜਾ ਰਹੀ ਵਰਤੋਂ ਨੂੰ ਇੱਕ ਮਿਸਾਲੀ ਅਤੇ ਸਸਟੇਨੇਬਲ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਵਪਾਰ ਦੇ ਨਾਲ-ਨਾਲ ਕੁਦਰਤ ਪ੍ਰਤੀ ਅਜਿਹੀ ਜ਼ਿੰਮੇਵਾਰੀ ਨਿਭਾਉਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਜਨਾਬ ਲਾਇਬ੍ਰੇਰੀ: ਗਿਆਨ ਅਤੇ ਸੱਭਿਆਚਾਰ ਦਾ ਸੰਗਮ ਪੁਰੀ ਨੇ ਢਾਬੇ ਵਿਖੇ ਬਣੀ ‘ਜਨਾਬ ਲਾਇਬ੍ਰੇਰੀ’ ਦਾ ਦੌਰਾ ਕੀਤਾ ਅਤੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖਾਣ-ਪੀਣ ਦੇ ਨਾਲ-ਨਾਲ ਸਾਹਿਤ ਅਤੇ ਗਿਆਨ ਨਾਲ ਜੁੜਨਾ ਸਮਾਜ ਲਈ ਇੱਕ ਬਹੁਤ ਹੀ ਸਕਾਰਾਤਮਕ ਸੰਦੇਸ਼ ਹੈ। ਨਿੱਘਾ ਸਵਾਗਤ ਇਸ ਮੌਕੇ ‘ਜਨਾਬ ਫੂਡਜ਼’ ਦੇ ਵੱਲੋਂ ਐਸ ਐਸ ਗਿੱਲ ਅਤੇ ਸਕੱਤਰ ਗੁਰਪ੍ਰੀਤ ਸਿੰਘ ਵੱਲੋਂ ਪੁਰੀ ਦਾ ਨਿੱਘਾ ਸਵਾਗਤ ਕੀਤਾ ਗਿਆ ।ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਗਿੱਲ ਨੇ ਕਿਹਾ ਕਿ ਜਨਾਬ ਫੂਡਜ਼ ਸ਼ੁੱਧ, ਆਰਗੈਨਿਕ ਅਤੇ ਹਾਈਜੀਨਿਕ ਦੇਸੀ ਖੁਰਾਕ ਰਾਹੀਂ ਪੰਜਾਬੀ ਵਿਰਾਸਤ ਨੂੰ ਸੰਭਾਲਣ ਲਈ ਵਚਨਬੱਧ ਹੈ। ਜੋ ਕਿ ਇੱਕ ਨਾਮਵਰ ਅਦਾਰਾ ਹੈ। ਸ਼ੁੱਧ ਦੇਸੀ ਘਿਓ, ਗੁੜ, ਹੱਥ ਨਾਲ ਬਣੇ ਅਚਾਰ, ਮੁਰੱਬੇ ਅਤੇ ਦੇਸੀ ਮਸਾਲਿਆਂ ਐਨ ਐਚ -1 ‘ਤੇ ਸੈਲਾਨੀਆਂ ਨੂੰ ਪੰਜਾਬ ਦੇ ਅਸਲ ਸਵਾਦ ਦੇਸੀ ਘਿਓ ਦੇ ਪਰੌਂਠੇ, ਗੁੜ ਵਾਲੀ ਚਾਹ, ਮੱਕੀ ਦੀ ਰੋਟੀ ਅਤੇ ਸਾਗ ਦੀ ਸੇਵਾ ਪ੍ਰਦਾਨ ਕਰਦਾ ਹੈ।
ਕੈਪਸ਼ਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਪਰਵੀਨ ਪੁਰੀ ਨੂੰ ਜਨਾਬ ਫੂਡਜ਼ ਢਾਬੇ ਦੀ ਸੌਗਾਤ ਗੁੜ ਰਵਾਇਤੀ ਪੈਕਿੰਗ ਕੱਪੜੇ ਵਿੱਚ ਦੇਣ ਮੌਕੇ ਢਾਬੇ ਦੇ ਮਾਲਕ






