ਪੰਜਾਬ  ਦੇ ਹਾਲਾਤ ਕੋਈ ਬਹੁਤ ਵਧੀਆ ਨਹੀਂ ਹਨ –=ਮਹੰਤ  ਸਵਰੂਪ ਬਿਹਾਰੀ ਸ਼ਰਨ 

Spread the love
ਤਪਾ ਮੰਡੀ 8 ਅਗਸਤ (ਗੋਲਡੀ ਵਿਆਸ) =ਪੰਜਾਬ ਵਿੱਚ ਅੱਜ ਜੋ ਹਾਲਾਤ ਬਣੇ ਹੋਏ ਹਨ ਉਹ ਕੋਈ ਬਹੁਤ ਵਧੀਆ ਨਹੀਂ ਹਨ ਕਿਉਂਕਿ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ ਦਿਨ ਸਮੇਂ ਹੀ ਲੁੱਟਾਂ ਖੋਹਾਂ ਹੋ ਰਹੀਆਂ ਹਨ , ਪਰ ਹਾਲਾਤ ਖਤਰੇ ਵਾਲੇ ਹਨ ਇਹ ਦਾਅਵਾ ਸਨਾਤਨ ਧਰਮ ਮਹਾਵੀਰ ਦਲ ਦੇ ਕੌਮੀ ਪ੍ਰਧਾਨ  ਮਹੰਤ ਸਵਰੂਪ ਬਿਹਾਰੀ ਸ਼ਰਨ ਨੇ ਇਥੇ ਪੰਜਾਬ ਮਹਾਵੀਰ ਦਲ ਦੇ ਸਕੱਤਰ ਰਮੇਸ਼ ਧੌਲਾ ਦੇ ਘਰ ਪ੍ਰੈਸ਼ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਅੱਜ ਕੋਈ ਵੀ ਵਿਅਕਤੀ ਪੂਰੀ ਤਰ੍ਹਾਂ ਸੁਰੱਖਿਤ ਨਹੀਂ ਹੈ ਭਾਵੇਂ ਅੱਜ ਕਿਸੇ ਕਿਸਮ ਦਾ ਕੋਈ ਕਰਫਿਊ ਦੇ ਹਾਲਾਤ ਨਹੀਂ ਹਨ ਪਰ ਹਰ ਦੁਕਾਨਦਾਰ, ਵਪਾਰੀ  ਵਰਗ ਵਿੱਚ ਖੌਫ ਬਣਿਆ ਹੋਇਆ ਹੈ ਕਿਉਂਕਿ ਲਗਾਤਾਰ ਲੁੱਟਖੋਹ ਵਧ ਰਹੀ ਹੈ ਅਤੇ ਹਿੰਸਕ ਘਟਨਾਵਾਂ ਵੀ ਵੱਧ ਰਹੀਆਂ ਹਨ। ਉਹਨਾਂ ਕਿਹਾ ਕਿ ਉਹ ਸਨਾਤਨ ਧਰਮ ਦੀ ਪ੍ਰਤੀਨਿਤਾ ਕਰਦੇ ਹਨ ਅਤੇ ਸਾਡਾ ਕੰਮ ਹਰ ਤਰ੍ਹਾਂ ਦੇ ਸਮਾਜ ਸੇਵੀ ਕੰਮ ਜਿਵੇਂ ਮੈਡੀਕਲ ਕੈਂਪ, ਭੁੱਖੇ ਨੂੰ ਰੋਟੀ, ਮਰੀਜ਼ ਦੀ ਸਹਾਇਤਾ ,ਹਰ ਤਰ ਦੇ ਲੰਗਰ ਤੇ ਹਰ ਤਰ੍ਹਾਂ ਦੇ ਜਰੂਰਤਮੰਦ ਦੀ ਮਦਦ ਕਰਨਾ ਹੈ । ਉਹਨਾਂ ਦੱਸਿਆ ਕਿ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਮਹਾਵੀਰ ਦਲ ਦੇ ਅਹੁਦੇਦਾਰਾਂ ਨੂੰ ਸੁਰੱਖਿਆ ਮੁਹਈਆ ਕਰਾਈ ਜਾਵੇ ਤਾਂ ਕਿ ਉਹ ਬਿਨਾਂ ਕਿਸੇ ਡਰ ਭੈਅ ਦੀ ਸੇਵਾ ਦੇ ਕੰਮ ਆਪਣੇ ਨਿਰੰਤਰ ਕਰਦੇ ਰਹਨ। ਉਹਨਾਂ ਦੱਸਿਆ ਕਿ ਅੱਜ ਉਹਨਾਂ ਦੀਆਂ 125 ਸ਼ਾਖਾਵਾਂ ਹਨ ਜਿੱਥੇ ਵੱਡੀ ਗਿਣਤੀ ਵਿੱਚ ਵਲੰਟੀਅਰ ਬਿਨਾਂ ਕਿਸੇ ਸਵਾਰਥ ਦੇ ਸਮਾਜ ਸੇਵਾ ਦੇ ਕੰਮ ਅੱਗੇ ਹੋ ਕੇ ਕਰ ਰਹੇ ਹਨ।  ਉਨਾਂ ਦੱਸਿਆ ਕਿ ਕੁਝ ਸਮੇਂ ਬਾਅਦ ਪਵਿੱਤਰ ਕੁੰਭ ਆ ਰਹੇ ਹਨ ਉਹਨਾਂ ਦੀ ਪ੍ਰਬੰਧਾਂ ਸਬੰਧੀ ਉਹ ਇਥੇ ਦਲ ਦੇ ਵਰਕਰਾਂ ਨੂੰ ਮਿਲਣ ਆਏ ਹਨ ।ਇਸ ਮੌਕੇ ਪੰਜਾਬ ਮਹਾਵੀਰ ਦਲ ਦੇ ਮੱਖਣ ਲਾਲ, ਪਵਨ ਕੁਮਾਰ ਬਤਾਰਾ, ਰਮੇਸ਼ ਸਿੰਗਲਾ, ਅਸ਼ਵਨੀ ਚੌਧਰੀ, ਸੁਰੇਸ਼ ਕੁਮਾਰ, ਤਰਲੋਕ ਚੰਦ ਤੋਤੀ ਹੋਰਾਂ ਨੇ ਉਹਨਾਂ ਨੂੰ ਜੀ ਆਇਆ ਕਿਹਾ ਤੇ  ਦਲ ਦੀ ਸਥਾਨਕ ਬਰਾਂਚ ਅਤੇ ਪਰਿਵਾਰ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਕੌਮੀ ਪ੍ਰਧਾਨ ਨੂੰ ਸਨਮਾਨਿਤ ਕਰਦੇ ਹੋਏ ਪਰਿਵਾਰਕ ਮੈਂਬਰ ਤੇ ਅਹੁਦੇਦਾਰ ਹਾਜ਼ਰ ਸਨ।
  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *