ਪੰਜਾਬ ਬੇਕਸੂਰ ਨੌਜਵਾਨਾਂ ਤੇ ਕੀਤੇ ਜੁਲਮਾਂ ਦੀ ਕਹਾਣੀ ਨੂੰ ਬਿਆਨ ਕਰਦੀ ਦਲਜੀਤ ਦੋਸਾਂਝ ਦੀ  ਸਤਲੁਜ ਫਿਲਮ ਪਿੰਡ ਚਨੌਲੀ ਦੇ ਗੁਰਦੁਆਰਾ ਸਾਹਿਬ ਵਿਖੇ ਦਿਖਾਈ ਗਈ 

Spread the love

 ਨੂਰਪੁਰ ਬੇਦੀ ਦਲਜੀਤ ਚਨੌਲੀ (13/07/26) ਪੰਜਾਬ ਦੇ ਬੇਕਸੂਰ ਨੌਜਵਾਨਾਂ ਤੇ ਕੀਤੇ ਗਏ ਅੰਨੇ ਤਸਦ ਨੂੰ ਬਿਆਨ ਕਰਦੀ ਪੰਜਾਬ ਪੁਲਿਸ ਦੇ ਜੁਲਮਾਂ ਦੀ ਕਹਾਣੀ ਭਾਈ ਜਸਵੰਤ ਸਿੰਘ  ਖਾਲੜਾ ਦੀ ਜੀਵਨੀ ਤੇ ਆਧਾਰਿਤ ਦਲਜੀਤ ਦੋਸਾਂਝ ਦੀ ਸਤਲੁਜ ਫਿਲਮ ਨੌਜਵਾਨਾਂ ਅਤੇ ਪਿੰਡ ਚਨੋਲੀ ਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਦਿਖਾਈ ਗਈ ਇਹ ਫਿਲਮ ਦਿਖਾਉਣ ਦਾ ਇੱਕੋ ਇੱਕ ਮਕਸਦ ਹੈ ਕਿ ਨੌਜਵਾਨਾਂ ਨੂੰ ਇਤਿਹਾਸ ਬਾਰੇ ਜਾਗਰੂਕ ਕਰਨਾ ਅਤੇ ਬੇਕਸੂਰ ਨੌਜਵਾਨਾਂ ਤੇ ਕਿਸ ਤਰ੍ਹਾਂ ਮੌਕੇ ਦੇ ਅਫਸਰਾਂ ਅਤੇ ਮੌਕੇ ਦੀ ਸਰਕਾਰ ਨੇ ਜ਼ੁਲਮ ਢਾਏ ਅਤੇ ਉਹਨਾਂ ਦੀਆ  ਲਾਸ਼ਾਂ ਨੂੰ ਲਵਾਰਸ ਕਹਿ ਕੇ ਫੂਕ ਦਿੱਤਾ ਜਿਸ ਦੀ ਸਾਰੀ ਡਿਟੇਲ ਅਤੇ ਅੰਕੜੇ ਸਰਦਾਰ ਜਸਵੰਤ ਸਿੰਘ ਖਾਲੜਾ ਵੱਲੋਂ ਜਨਤਕ ਕੀਤੇ ਗਏ ਅਤੇ ਇੱਕ ਲੰਬੀ ਲੜਾਈ ਲੜ ਕੇ ਦੋਸ਼ੀਆਂ ਨੂੰ ਸਜ਼ਾ ਦਵਾਈਆਂ ਗਈਆਂ  ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ ਭਾਈ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਬੇਕਸੂਰ ਨੌਜਵਾਨ ਦੀ ਲੜਾਈ ਲੜਦੇ ਹੋਏ ਆਪ ਵੀ ਮੌਕੇ ਦੇ ਜਾਲਮ ਹਾਕਮਾ ਅਤੇ ਜਾਲਮ  ਹਕੂਮਤ ਦਾ ਸ਼ਿਕਾਰ ਹੁੰਦੇ ਹੋਏ ਆਪਣੀ ਸ਼ਹੀਦੀ ਦੇ ਦਿੱਤੀ ਇਸ ਮੌਕੇ ਨੌਜਵਾਨਾਂ ਦੇ ਪਿੰਡ ਵਾਸੀਆਂ ਵੱਲੋਂ ਫਿਲਮ ਦੇਖਣ ਆਈਆਂ ਸੰਗਤਾਂ ਲਈ ਚਾਹ ਤੇ ਬਿਸਕੁਟਨ ਦਾ ਲੰਗਰ ਵੀ ਲਾਇਆ ਗਿਆ

  • Related Posts

    ਭਾਰਤ ਵਿਕਾਸ ਪ੍ਰੀਸ਼ਦ ਤਖਤਗੜ੍ਹ ਵੱਲੋਂ ਰਾਜ ਪੁਰਸਕਾਰ ਹਾਸਲ ਕਰਨ ’ਤੇ ਮਾਸਟਰ ਪ੍ਰਭਜੀਤ ਸਿੰਘ ਦਾ ਵਿਸ਼ੇਸ਼ ਸਨਮਾਨ

    Spread the love

    Spread the love ਕਾਹਨਪੁਰ ਖੂਹੀ , 4 ਅਕਤੂਬਰ (ਜਗਤਾਰ ਜੱਗੀ )-ਸੰਸਥਾ ਭਾਰਤ ਵਿਕਾਸ ਪ੍ਰੀਸ਼ਦ, ਤਖਤਗੜ੍ਹ ਵੱਲੋਂ ਸਰਕਾਰੀ ਮਿਡਲ ਸਕੂਲ ਭੋਜੇਮਾਜਰਾ ਵਿਖੇ ਸਾਇੰਸ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਪ੍ਰਭਜੀਤ ਸਿੰਘ ਦਾ…

    ਵਿਧਾਇਕ ਦਿਨੇਸ਼ ਚੱਢਾ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਗੋਪਾਲਪੁਰ ਤੋਂ ਲਸਾੜੀ ਤੱਕ ਸੜਕ ਦਾ ਕੰਮ ਮੁਕੰਮਲ  ਨੂਰਪੁਰ ਬੇਦੀ ਦਲਜੀਤ ਚਨੌਲੀ  *ਲਗਭਗ ਇੱਕ ਕਿਲੋਮੀਟਰ ਲੰਬੀ ਸੜਕ ਬਣਨ ਨਾਲ ਇਲਾਕਾ ਵਾਸੀਆਂ ਨੂੰ ਮਿਲੇਗੀ ਸਹੂਲਤ; ਸਰਪੰਚ ਰੋਹਿਤ ਕੁਮਾਰ ਵਿੱਕੀ ਅਤੇ ਬਲਾਕ ਸੰਮਤੀ ਮੈਂਬਰ ਕਿਸ਼ਨ ਸਿੰਘ ਬਿੱਲਾ ਨੇ ਕੀਤਾ ਧੰਨਵਾਦ*

    Spread the love

    Spread the love ਨੂਰਪੁਰ ਬੇਦੀ(04/10/26) ਵਿਧਾਨ ਸਭਾ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਲਾਕੇ ਦੇ ਵਿਕਾਸ ਕਾਰਜਾਂ ਤਹਿਤ ਗੋਪਾਲਪੁਰ ਤੋਂ ਲਸਾੜੀ ਤੱਕ ਜਾਣ ਵਾਲੀ ਸੜਕ ਦਾ ਨਿਰਮਾਣ ਕਾਰਜ 20…

    Leave a Reply

    Your email address will not be published. Required fields are marked *