ਸਰਾਏ ਅਮਾਨਤ ਖਾਂ, 18 ਅਪ੍ਰੈਲ (ਗੁਰਸ਼ਰਨ ਸਿੰਘ ਔਲਖ) -ਕਸਬਾ ਝਬਾਲ ਦੇ ਸੀਨੀਅਰ ਪੱਤਰਕਾਰ ਤਜਿੰਦਰ ਸਿੰਘ ਬੱਬੂ ਝਬਾਲ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਤਾਇਆ ਜੀ ਰਘਬੀਰ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਨੀਵਾਰ ਸਵੇਰੇ 11 ਵਜੇ ਦੁਰਗਿਆਣਾ ਮੰਦਿਰ ਨਜ਼ਦੀਕ ਸ਼ਮਸ਼ਾਨ ਘਾਟ ਅੰਮ੍ਰਿਤਸਰ ਵਿਖੇ ਹੋਵੇਗਾ । ਇਸ ਦੁੱਖ ਦੀ ਘੜੀ ਚ ਕਾਂਗਰਸ ਦੇ ਜਿਲ੍ਹਾ ਮੀਤ ਪ੍ਰਧਾਨ ਕਰਨਬੀਰ ਸਿੰਘ ਬੁਰਜ,ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ,ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ,ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਲਾਲੀ ਢਾਲਾ,ਸਾਬਕਾ ਸਰਪੰਚ ਗੁਰਪਾਲ ਸਿੰਘ ਜਗਤਪੁਰਾ,ਕਾਮਰੇਡ ਦਵਿੰਦਰ ਸੋਹਲ,ਸਾਬਕਾ ਸਰਪੰਚ ਨਰਿੰਦਰ ਸਿੰਘ ਪੱਪਾ,ਸਾਬਕਾ ਸਰਪੰਚ ਪ੍ਰੀਤ ਇੰਦਰ ਸਿੰਘ, ਸਾਬਕਾ ਸਰਪੰਚ ਡਾ ਸੁਖਦੇਵ ਸਿੰਘ,ਥਾਣੇਦਾਰ ਈਸ਼ਪਾਲ ਸਿੰਘ,ਚੇਅਰਮੈਨ ਹਰਵੰਤ ਸਿੰਘ,ਚੇਅਰਮੈਨ ਰਮਨ ਕੁਮਾਰ,ਚੇਅਰਮੈਨ ਰਣਜੀਤ ਸਿੰਘ ਰਾਣਾ ਗੰਡੀਵਿੰਡ, ਸਾਬਕਾ ਸਰਪੰਚ ਜਗਤਾਰ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ,ਅਜਾਦ ਗਰੁਪ ਦੇ ਸਰਪੰਚ ਪ੍ਰਮਜੀਤ ਸਿੰਘ ਗੱਗੋਬੂਹਾ,ਸਾਬਕਾ ਸਰਪੰਚ ਕਾਕਾ ਛਾਪਾ,ਸਰਪੰਚ ਸੋਨੂੰ ਬਰਾੜ ਦੋਦੇ,ਸਾਬਕਾ ਸਰਪੰਚ ਹਰਦਿਆਲ ਸਿੰਘ ਝਬਾਲ,ਦਲਜੀਤ ਸਿੰਘ ਐਮਾ,ਸਰਪੰਚ ਮਨਜਿੰਦਰ ਸਿੰਘ ਐਮਾ,ਰਾਮ ਨਾਮਧਾਰੀ, ਸਾਬਕਾ ਸਰਪੰਚ ਪ੍ਰਗਟ ਸਿੰਘ,ਕੈਪਟਨ ਸਿੰਘ ਬਘਿਆੜੀ,ਬਲਜੀਤ ਸਿੰਘ ਸਰਾ,ਪੱਤਰਕਾਰ ਗੁਰਸ਼ਰਨ ਸਿੰਘ ਔਲਖ,ਸੁਖਦੇਵ ਸਿੰਘ, ਸਰਬਜੀਤ ਸਿੰਘ, ਗੁਰਬੀਰ ਸਿੰਘ ਗੰਡੀਵਿੰਡ, ਮੱਖਣ ਮਨੋਜ,ਕਿਰਪਾਲ ਸਿੰਘ ਸੋਹਲ,ਹਰਦੀਪ ਸਿੰਘ, ਹਰਜਿੰਦਰ ਸਿੰਘ ਲਾਲਾ,ਜਤਿੰਦਰ ਸਿੰਘ ਵਿੱਕੀ ਅਤੇ ਹੋਰ ਵੱਖ ਵੱਖ ਆਗੂਆਂ ਨੇ ਦੁੱਖ ਸਾਂਝਾ ਕੀਤਾ।







