ਫਗਵਾੜਾ ਪੁਲਿਸ ਨੇ ਗੈਰ ਕਾਨੂੰਨੀ ਢੰਗ ਨਾਲ ਚੱਲਾਏ ਜਾ ਰਹੇ ਪੀ ਜੀਆ ਦੀ ਕੀਤੀ ਚੈਕਿੰਗ

Spread the love

ਫਗਵਾੜਾ ਪੁਲਿਸ ਨੇ ਗੈਰ ਕਾਨੂੰਨੀ ਢੰਗ ਨਾਲ ਚੱਲਾਏ ਜਾ ਰਹੇ ਪੀ ਜੀਆ ਦੀ ਕੀਤੀ ਚੈਕਿੰਗ

ਫਗਵਾੜਾ  19 ਨਵੰਬਰ ( ਪ੍ਰੀਤ ਕੌਰ ਪ੍ਰੀਤੀ ) ਸ੍ਰੀਮਤੀ ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵਲੋ ਪੀ ਜੀਆ ਵਿੱਚ ਬਿਨਾ ਤਸਦੀਕ ਕੀਤੇ ਸਟੂਡੈਟ/ਕਿਰਾਏਦਾਰ ਰਹਿਣ ਅਤੇ ਪੀ ਜੀ ਮਾਲਕਾ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ,ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ-ਡਵੀਜਨ ਫਗਵਾੜਾ, ਸ੍ਰੀ ਭਾਰਤ ਭੂਸ਼ਨ ਉਪ-ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਅਤੇ ਇੰਸਪੈਕਟਰ ਗੌਰਵ ਧੀਰ 411/ਜੇ ਆਰ ਮੁੱਖ ਅਫਸਰ ਥਾਣਾ ਸਤਨਾਮਪੁਰਾ ਫਗਵਾੜਾ ਦੀ ਯੋਗ ਅਗਵਾਈ ਹੇਠ ਏ.ਐਸ.ਆਈ ਦਰਸ਼ਨ ਸਿੰਘ ਨੰਬਰ 119/ਕਪੂ: ਸਮੇਤ ਸਾਥੀ ਕਰਮਚਾਰੀਆ ਦੀ ਮਦਦ ਨਾਲ ਲਵਲੀ ਯੂਨੀਵਰਸਿਟੀ ਮਹੇੜੂ ਦੇ ਨੇੜੇ ਵੱਖ-ਵੱਖ ਟੀਮਾ ਬਣਾ ਕੇ ਪੀ ਜੀਆ ਦੀ ਚੈਕਿੰਗ ਕੀਤੀ ਗਈ

ਦੋਰਾਨੇ ਚੈਕਿੰਗ ਰਾਧੇ ਸ਼ਾਮ ਪੀਜੀ ਦੇ ਮਾਲਕ ਦੇ ਖਿਲਾਫ ਮੁਕੱਦਮਾ ਨੰਬਰ 147 ਮਿਤੀ 18.11.2024 ਅ/ਧ 223 BNS (188 :र) ਥਾਣਾ  ਸਤਨਾਮਪੁਰਾ ਫਗਵਾੜਾ ਜ਼ਿਲ੍ਹਾ ਕਪੂਰਥਲਾ, ਸਪੈਸ਼ਰ ਪੀ ਜੀ ਦੇ ਮਾਲਕ ਖਿਲਾਫ ਮੁਕੱਦਮਾ ਨੰਬਰ 148 ਮਿਤੀ 18.11.2024 ਅ/ਧ 223 BNS (188 ਭ:ਦ) ਥਾਣਾ ਸਤਨਾਮਪੁਰਾ ਫਗਵਾੜਾ ਜ਼ਿਲ੍ਹਾ ਕਪੂਰਥਲਾ ਅਤੇ ਐਸ.ਡੀ ਗੈਸ਼ਟ ਹਾਉਸ ਪੀਜੀ ਮਹੇੜੂ ਦੇ ਮਾਲਕ ਖਿਲਾਫ ਮੁਕੱਦਮਾ ਨੰਬਰ 149 ਮਿਤੀ18.11.2024 ਅ/ਧ 223 BNS (188 ਭ:ਦ) ਥਾਣਾ ਸਤਨਾਮਪੁਰਾ ਫਗਵਾੜਾ ਦਰਜ਼ ਰਜਿਸਟਰ ਕੀਤੇ ਗਏ। ਮੁਕੱਦਮਾ ਹਜਾ ਵਿਚ ਮਾਲਕਾ ਦੀਆ ਤਸਦੀਕਾ ਕਰਕੇ ਮੁਕੱਦਮਾ ਹਜਾ ਵਿੱਚ ਨਾਮਜਦ ਕਰਕੇ ਅਗੇਰਲੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ ਤੇ ਹੋਰ ਪੀਜੀਆਂ ਦੇ ਮਾਲਕਾ ਨੂੰ ਹਦਾਇਤ ਕੀਤੀ ਗਈ ਕਿ ਸਟੂਡੈਟ/ਕਿਰਾਏਦਾਰ ਰੱਖਣ ਤੋ ਪਹਿਲਾ ਸੀ ਫਾਰਮ ਅਤੇ ਆਪਣੇ ਪੀਜੀ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਬਣਾਉਣ ਅਤੇ ਅੱਗੇ ਤੋ ਵੀ ਸਮੇ-ਸਮੇ ਸਿਰ ਪੀਜੀਆ ਦੀ ਚੈਕਿੰਗ ਕੀਤੀ ਜਾਵੇਗੀ ਗੈਰ ਕਾਨੂੰਨੀ ਪੀਜੀਆ ਦੇ ਮਾਲਕਾ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।
  • Related Posts

    ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ। 

    Spread the love

    Spread the love ਕੁਰਾਲੀ, 14 ਅਗਸਤ (ਜਗਦੇਵ ਸਿੰਘ )-ਸਥਾਨਕ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਦੇ ਸਾਲਾਨਾ ਜੋੜ ਮੇਲਾ ਡੇਰਾ ਮੁੱਖੀ ਬਾਬਾ ਧਨਰਾਜ ਗਿਰ ਜੀ ਅਗਵਾਈ ਵਿਚ ਮਨਾਇਆ ਗਿਆ।  ਉਮਿੰਦਰ ਓਮਾ ਦੀ…

    ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਦਿਵਸ ਉਤਸ਼ਾਹ ਨਾਲ ਮਨਾਇਆ

    Spread the love

    Spread the loveਸਮਰਾਲਾ 14 ਸਤੰਬਰ ( ਮੁਕੇਸ਼ ਵਰਮਾ ):- ਇੱਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨਾਗਰਾ ਦੀ ਅਗਵਾਈ ਹੇਠ ਹਿੰਦੀ ਭਾਸ਼ਾ ਨੂੰ ਸਮਰਪਿਤ ‘ਹਿੰਦੀ ਦਿਵਸ’…

    Leave a Reply

    Your email address will not be published. Required fields are marked *