ਫਗਵਾੜਾ 19 ਅਪ੍ਰੈਲ (ਪ੍ਰੀਤ ਕੌਰ ਪ੍ਰੀਤੀ)ਬੀਤੀ ਰਾਤ ਫਗਵਾੜਾ-ਹੁਸ਼ਿਆਰਪੁਰ ਸੜਕ ‘ਤੇ ਰਾਵਲਪਿੰਡੀ ਥਾਣੇ ਅਧੀਨ ਆਉਂਦੇ ਖੇਤਰ ‘ਚ ਈ-ਰਿਕਸ਼ਾ, ਕਾਰ ਤੇ ਟਰਾਲੀ ਦਰਮਿਆਨ ਹੋਈ ਟੱਕਰ ‘ਚ ਰਿਕਸ਼ਾ ‘ਚ ਸਵਾਰ ਇਕ ਪਰਿਵਾਰ ਦੇ ਤਿੰਨ ਮੈਂਬਰਾ ਦੀ ਮੌਤ ਹੋ ਗਈ। ਜਿਸ ‘ਚ ਇੱਕ ਬੱਚੀ ਵੀ ਸ਼ਾਮਿਲ ਸੀ। ਇਸ ਹਾਦਸੇ ਦਾ ਪਤਾ ਲੱਗਣ ਉਤੇ ਸਥਾਨਕ ਪੁਲਿਸ ਮੌਕੇ ਉਤੇ ਪਹੁੰਚ ਗਈ।ਪੁਲਿਸ ਵੱਲੋਂ ਜ਼ਖਮੀ ਹਾਲਤ ਵਿੱਚ ਪੀੜਤਾਂ ਨੂੰ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ। ਪੁਲਿਸ ਮੁਤਾਬਕ ਇਸ ਘਟਨਾ ਵਿੱਚ ਈ ਰਿਕਸ਼ਾ ਵਿੱਚ ਸਵਾਰ ਪਤੀ ਪਤਨੀ ਅਤੇ ਛੋਟੀ ਬੱਚੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਪੱਪੂ ਯਾਦਵ ਤੇ ਉਸਦੀ ਪਤਨੀ ਸੁਨੀਤਾ ਅਤੇ ਇਕ ਛੋਟੀ ਬੱਚੀ ਵਜੋਂ ਹੋਈ। ਜ਼ਖਮੀਆਂ ਦੀ ਹਾਲਤ ਸੀਰੀਅਸ ਹੋਣ ਕਾਰਨ ਰੈਫਰ ਕਰ ਦਿੱਤਾ। ਪੁਲਿਸ ਵੱਲੋਂ ਇਸ ਹੋਰ ਜਾਂਚ ਕੀਤੀ ਜਾ ਰਹੀ ਹੈ।ਐੱਸਐੱਚਓ ਮੇਜਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੈਂਬਰ ਜਲੰਧਰ ਨਾਲ ਸਬੰਧਿਤ ਹਨ ਅਤੇ ਇਸ ਸਬੰਧੀ ਅਗਲੇਰੀ ਕਾਰਵਈ ਕੀਤੀ ਜਾ ਰਹੀ ਹੈ।






