ਫਰੀਦਕੋਟ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਲਗਾਤਾਰ ਸਖਤ ਕਾਰਵਾਈ

Spread the love
ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ, ਅਤੇ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ : ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ
 ਪਬਲਿਕ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਲਗਾਏ ਜਾ ਰਹੇ ਹਨ ਸੈਮੀਨਾਰ
ਫਰੀਦਕੋਟ, 26 ਨਵੰਬਰ ( ਗੁਰਦੀਪ ਸਿੰਘ ਢਿੱਲੋਂ ) ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਜੀ ਦੀ ਅਗਵਾਈ ਵਿੱਚ ਫਰੀਦਕੋਟ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਰੋਕਣ ਲਈ ਸਖ਼ਤ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਮੁੱਖ ਉਦੇਸ਼ ਸੜਕਾਂ ‘ਤੇ ਹਾਦਸਿਆਂ ਦੀ ਰੋਕਥਾਮ ਕਰਨਾ ਅਤੇ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਇਸ ਲਈ ਟ੍ਰੈਫਿਕ ਪੁਲਿਸ ਫਰੀਦਕੋਟ ਵੱਲੋਂ ਸ਼ਹਿਰ ਦੇ ਮੁੱਖ ਮਾਰਗਾਂ, ਬਜਾਰਾਂ, ਜਨਤਕ ਸਥਾਨਾਂ ਉੱਪਰ ਤਾਇਨਾਤ ਟ੍ਰੈਫਿਕ ਕਰਮਚਾਰੀਆਂ ਵੱਲੋਂ ਲਗਾਤਾਰ ਨਜਰ ਰੱਖੀ ਜਾ ਰਹੀ ਹੈ। ਜਿਹਨਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਫਰੀਦਕੋਟ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਦਿਆਂ ਇੱਕ ਵਿਸ਼ੇਸ਼ ਅਭਿਆਨ ਦੌਰਾਨ ਵੱਡੀ ਗਿਣਤੀ ਵਿੱਚ ਚਲਾਨ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚ ਬਿਨਾ ਹੈਲਮਟ, ਸੀਟ ਬੈਲਟ ਨਾ ਲਗਾਉਣਾ, ਓਵਰਸਪੀਡਿੰਗ, ਕਾਰਾਂ ਦੀਆਂ ਖਿੜਕੀਆਂ ‘ਤੇ ਅਣ-ਅਧਿਕਾਰਤ ਕਾਲੀਆਂ ਫਿਲਮਾਂ ਅਤੇ ਕਾਲੀ ਜਾਲੀਆਂ ਅਤੇ ਗੈਰ-ਕਾਨੂੰਨੀ ਪਾਰਕਿੰਗ ਵਾਲੇ ਕੇਸ ਮੁੱਖ ਹਨ।

ਅਭਿਆਨ ਦੇ ਮੁੱਖ ਬਿੰਦੂ :

1. ਟ੍ਰੈਫਿਕ ਨਿਯਮਾਂ ਦੀ ਉਲੰਘਣਾ:* ਬਿਨਾ ਹੈਲਮਟ, ਸੀਟ ਬੈਲਟ ਨਾ ਲਗਾਉਣਾ, ਓਵਰਸਪੀਡਿੰਗ, ਕਾਰਾਂ ਦੀਆਂ ਖਿੜਕੀਆਂ ‘ਤੇ ਅਣ-ਅਧਿਕਾਰਤ ਕਾਲੀਆਂ ਫਿਲਮਾਂ ਅਤੇ ਕਾਲੀ ਜਾਲੀਆਂ ਵਾਲਿਆ ਦੇ ਚਲਾਨ ਕੀਤੇ ਜਾ ਰਹੇ ਹਨ।
 2. ਗੈਰ-ਕਾਨੂੰਨੀ ਪਾਰਕਿੰਗ :  ਰੋਜ਼ਾਨਾ ਰਸਤੇ ‘ਤੇ ਗੈਰ-ਕਾਨੂੰਨੀ ਤੌਰ ‘ਤੇ ਪਾਰਕ ਕੀਤੀਆਂ ਗੱਡੀਆਂ ਖਿਲਾਫ ਕਾਰਵਾਈ ਕੀਤੀ ਗਈ।
 3. ਪਾਬੰਦੀਸ਼ੁਦਾ ਵਾਹਨਾਂ ਦੀ ਜਾਂਚ :  ਵਾਹਨਾਂ ਦੇ ਦਸਤਾਵੇਜ਼, ਰਜਿਸਟ੍ਰੇਸ਼ਨ ਅਤੇ ਬੀਮਾ ਆਦਿ ਦੀ ਸਖ਼ਤ ਜਾਂਚ ਕੀਤੀ ਜਾ ਰਹੀ ਹੈ।
 4. ਕੰਮਰਸ਼ੀਅਲ ਵਾਹਨਾਂ ਦੀ ਜਾਂਚ : ਓਵਰਲੋਡ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਨਾਂ ‘ਤੇ ਫੌਕਸ।
ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਹਨਾਂ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨਾ ਸਿਰਫ ਜੁਰਮਾਨੇ ਭਰਨੇ ਪਵੇਗੇ, ਸਗੋਂ ਜ਼ਰੂਰੀ ਹੋਣ ‘ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਫਰੀਦਕੋਟ ਪੁਲਿਸ ਵੱਲੋਂ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਲਗਾਤਾਰ ਟ੍ਰੈਫਿਕ ਜਾਗਰੂਕਾਂ ਕੈਪਾਂ ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ।   ਉਹਨਾਂ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸੁਰੱਖਿਅਤ ਡ੍ਰਾਈਵਿੰਗ ਕਰਨ ਦੀ ਅਪੀਲ ਵੀ ਕੀਤੀ ਗਈ।

More News Youtube Facebook Whatsapp Home

 

  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *