ਫਰੀਦਕੋਟ ਪੁਲਿਸ ਵੱਲੋਂ  1 ਕਿਲੋ 48 ਗ੍ਰਾਮ ਹੈਰੋਇਨ ਸਮੇਤ  1 ਨਸ਼ਾ ਤਸਕਰ ਕੀਤਾ ਕਾਬੂ

Spread the love

 ਜੈਤੋ , 14 ਦਸੰਬਰ (ਰਘੂਨੰਦਨ ਪਰਾਸ਼ਰ ): ਐਸ.ਐਸ.ਪੀ. ਫਰੀਦਕੋਟ ਡਾ.ਪ੍ਗਿਆ ਜੈਨ ਜੀ ਦੀ ਅਗਵਾਈ ਵਿੱਚ ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਲਗਾਤਾਰ ਸਪੈਸ਼ਲ ਨਾਕਾਬੰਦੀਆਂ ਅਤੇ ਰੇਡਾਂ ਕਰਕੇ ਲਗਾਤਾਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਸ਼੍ਰੀ ਜਸਮੀਤ ਸਿੰਘ ਸਾਹੀਵਾਲ, ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਫਰੀਦਕੋਟ ਪੁਲਿਸ ਉਸ ਸਮੇਂ ਵੱਡੀ ਸਫਲਤਾ ਹਾਸਿਲ ਕੀਤੀ ਜਦੋ ਇੱਕ ਨਸ਼ਾ ਤਸਕਰ ਨੂੰ  01 ਕਿਲੋ 48 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਸ:ਥ: ਗੁਰਬਚਨ ਸਿੰਘ ਸਾਥੀ ਕਰਮਚਾਰੀਆ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਗਸ਼ਤ ਕਰ ਰਹੇ ਸਨ, ਜਦ ਪੁਲਿਸ ਪਾਰਟੀ ਪਿੰਡ ਟਹਿਣਾ ਬੱਸ ਸਟੈਡ ਨਜਦੀਕ ਮੌਜੂਦ ਸੀ ਤਾਂ ਬੱਸ ਸਟੈਡ ਨਜਦੀਕ ਇੱਕ ਵਿਅਕਤੀ ਮੌਢੇ ਵਿੱਚ ਬੈਗ ਪਾ ਕੇ ਖੜ੍ਹਾ ਹੋਇਆ ਸੀ। ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਖੇਤਾਂ ਵੱਲ ਭੱਜਣ ਲੱਗਾ ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆਂ ਜਿਸਨੇ ਆਪਣਾ ਨਾਮ ਰਾਜਵੀਰ ਸਿੰਘ ਉਰਫ ਗੋਰੀ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਬੱਲੂਆਣਾ ਜਿਲਾ ਫਾਜਿਲਕਾ ਦੱਸਿਆਂ। ਜਿਸ ਪਰ ਥਾਣਾ ਸਦਰ ਫਰੀਦਕੋਟ ਪਾਸੋ ਐਸ.ਆਈ ਸੱਤਪਾਲ ਸਿੰਘ ਨੂੰ ਬੁਲਾਇਆ ਗਿਆ। ਜਿਸ ਉਪਰੰਤ ਦੋਸ਼ੀ ਦੀ ਤਲਾਸੀ ਕਰਨ ਲਈ ਮੌਕਾ ਪਰ ਸ਼੍ਰੀ ਤਰਲੋਚਨ ਸਿੰਘ ਡੀ.ਐਸ.ਪੀ (ਸ:ਡ) ਫਰੀਦਕੋਟ ਨੂੰ ਮੌਕਾ ਪਰ ਬੁਲਾਇਆ ਗਿਆ। ਜਿਸ ਉਪਰੰਤ ਉਹਨਾਂ ਦੀ ਹਾਜਰੀ ਵਿੱਚ ਪੁਲਿਸ ਪਾਰਟੀ ਵੱਲੋਂ ਦੋਸ਼ੀ ਦੀ ਚੈਕਿੰਗ ਕੀਤੀ ਗਈ। ਜਿਸ ਪਾਸੋ 01 ਕਿਲੋ 48 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਿਸ ਪਰ ਮੁਕੱਦਮਾ ਨੰਬਰ 279 ਮਿਤੀ 13.12.2024 ਅ/ਧ 21ਸੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਫਰੀਦਕੋਟ ਦਰਜ ਰਜਿਸਟਰ ਕਰਕੇ ਉਕਤ ਦੋਸ਼ੀ ਰਾਜਵੀਰ ਸਿੰਘ ਉਰਫ ਗੋਰੀ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਿਲ ਕੀਤਾ ਜਾਵੇਗਾ। ਉਕਤ ਦੋਸ਼ੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਜਾਚ ਕੀਤੀ ਜਾ ਰਹੀ ਹੈ।  *_ਇਸ ਤੋ ਪਹਿਲਾ ਫਰੀਦਕੋਟ ਪੁਲਿਸ ਵੱਲੋਂ ਇੰਨੀ ਵੱਡੀ ਮਾਤਰਾ ਵਿੱਚ ਰਿਕਵਰੀ ਕਰੀਬ ਢਾਈ ਸਾਲ ਪਹਿਲਾ  ਸਾਲ 2022 ਵਿੱਚ 01 ਕਿਲੋਗ੍ਰਾਮ ਹੈਰੋਇੰਨ ਦੀ ਰਿਕਵਰੀ ਕੀਤੀ ਗਈ ਸੀ। ਜਿਸ ਤੋ ਸਾਫ ਜਾਹਿਰ ਹੁੰਦਾ ਹੈ ਕਿ ਫਰੀਦਕੋਟ ਪੁਲਿਸ ਵੱਲੋ ਨਸ਼ਿਆਂ ਖਿਲਾਫ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ ਅਤੇ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ਵੱਡੇ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਫਰੀਦਕੋਟ ਪੁਲਿਸ ਨਸ਼ਿਆਂ ਅਤੇ ਕ੍ਰਾਈਮ ਨੂੰ ਜੜ੍ਹ ਤੋਂ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਸੀਂ ਦਿਨ ਰਾਤ ਇੱਕ

ਕਰਕੇ ਸਮਾਜ ਨੂੰ ਸੁਰੱਖਿਅਤ ਬਣਾਉਣ ਲਈ ਯਤਨਸ਼ੀਲ ਹਾਂ।  ਫਰੀਦਕੋਟ ਪੁਲਿਸ ਵੱਲੋ ਪਬਲਿਕ ਨੂੰ ਅਪੀਲ ਹੈ ਕਿ ਜੇਕਰ ਤੁਹਾਡੇ ਕੋਲ ਨਸ਼ਾ ਵੇਚਣ ਵਾਲਿਆ ਸਬੰਧੀ ਕੋਈ ਵੀ ਜਾਣਕਾਰੀ ਹੈ ਤਾਂ ਤੁਸੀਂ ਉਸਦੀ ਜਾਣਕਾਰੀ ਸਾਨੂੰ ਸਿੱਧੇ ਤੌਰ ਤੇ ਡਰੱਗ ਹੈਲਪਲਾਈਨ ਨੰਬਰ 75270-29029 ਤੇ ਦੇ ਸਕਦੇ ਹੋ। ਤੁਹਾਡੀ ਪਹਿਚਾਣ ਪੂਰਨ ਤੌਰ ਤੇ ਗੁਪਤ ਰਹੇਗੀ।

  • Related Posts

    ਅਬੋਹਰ ਬਾਰ ਐਸੋਸੀਏਸ਼ਨ ਚੋਣਾਂ: ਅਮਨਦੀਪ ਬੱਬੂ ਧਾਰੀਵਾਲ ਅਤੇ ਸਮੁੱਚੀ ਟੀਮ ਨੂੰ ਜਿੱਤ ‘ਤੇ ਮਿਲੀਆਂ ਮੁਬਾਰਕਾਂ

    Spread the love

    Spread the love ਪੱਟੀ ਸਦੀਕ, 14 ਸਤੰਬਰ (ਪੱਤਰ ਪ੍ਰੇਰਕ): ਸਥਾਨਕ ਬਾਰ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਵਾਲੇ ਨੁਮਾਇੰਦਿਆਂ ਨੂੰ ਵਕੀਲ ਭਾਈਚਾਰੇ ਵੱਲੋਂ ਭਰਵੀਆਂ ਵਧਾਈਆਂ ਦਿੱਤੀਆਂ ਗਈਆਂ ਹਨ।…

    ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਸਫਲ ਸੈਮੀਨਾਰ ਆਯੋਜਿਤ

    Spread the love

    Spread the love ਅੰਮ੍ਰਿਤਸਰ 14ਸਤੰਬਰ(ਮਨਜੀਤ ਸਿੰਘ ਸ਼ੇਰਗਿੱਲ ) =ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਫ੍ਰੀ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਗਠਨ ਵੱਲੋਂ “ਮੇਰੀ ਸੰਵੇਦਨਾ–ਮੇਰਾ ਸਮਾਜ” ਵਿਸ਼ੇ ’ਤੇ ਇੱਕ ਪ੍ਰੇਰਣਾਦਾਇਕ…

    Leave a Reply

    Your email address will not be published. Required fields are marked *