ਫਿਰੋਜ਼ਪੁਰ ਫੂਡ ਸੇਫਟੀ ਵਿਭਾਗ ਦੀ ਬਲਿੰਕਿਟ ਸਟੋਰ ’ਤੇ ਅਚਨਚੇਤ ਰੇਡ, ਐਕਸਪਾਇਰੀ ਸਾਮਾਨ ਤੇ ਭਾਰੀ ਗੰਦਗੀ ਮਿਲਣ ’ਤੇ ਕੀਤਾ ਚਲਾਨ।

Spread the love
ਫਿਰੋਜ਼ਪੁਰ 21 ਜੁਲਾਈ (ਅਸ਼ੋਕ ਭਾਰਦਵਾਜ)=ਆਮ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਣ ਲਈ ਫੂਡ ਸੇਫਟੀ ਵਿਭਾਗ ਫਿਰੋਜ਼ਪੁਰ ਵੱਲੋਂ ਸਖ਼ਤ ਰੁੱਖ ਅਪਣਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਫੂਡ ਸੇਫਟੀ ਅਫ਼ਸਰ (FSO) ਅਭਿਨਵ ਖੋਸਲਾ ਦੀ ਅਗਵਾਈ ਹੇਠ ਵਿਭਾਗੀ ਟੀਮ ਵੱਲੋਂ ਫਿਰੋਜ਼ਪੁਰ ਸ਼ਹਿਰ ਸਥਿਤ ਬਲਿੰਕਿਟ’ (Blinkit) ਸਟੋਰ ’ਤੇ ਅਚਨਚੇਤ ਛਾਪੇਮਾਰੀ ਕੀਤੀ ਗਈ।ਟੀਮ ਜਦੋਂ ਸਟੋਰ ਵਿਖੇ ਚੈਕਿੰਗ ਲਈ ਪਹੁੰਚੀ ਤਾਂ ਬਾਹਰ ਕੂੜੇ ਦੇ ਢੇਰ ਲੱਗੇ ਹੋਏ ਸਨ। ਇਸ ਤੋਂ ਇਲਾਵਾ ਫਰੀਜ਼ਰ ਰੂਮ ਅਤੇ ਅੰਦਰੂਨੀ ਹਿੱਸਿਆਂ ਵਿੱਚ ਭਾਰੀ ਗੰਦਗੀ ਪਾਈ ਗਈ। ਟੀਮ ਨੇ ਵੇਖਿਆ ਕਿ ਸਟੋਰ ਅੰਦਰ ਵੈਜ (ਸ਼ਾਕਾਹਾਰੀ) ਅਤੇ ਨਾਨ-ਵੈਜ (ਮਾਸਾਹਾਰੀ) ਸਾਮਾਨ ਨੂੰ ਇੱਕਠਾ ਹੀ ਰੱਖਿਆ ਗਿਆ ਸੀ, ਜੋ ਕਿ ਫੂਡ ਸੇਫਟੀ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਇੱਥੋਂ ਤੱਕ ਕਿ ਫਰੀਜ਼ਰ ਦੇ ਦਰਵਾਜ਼ਿਆਂ ’ਤੇ ਲੱਤਾਂ ਨਾਲ ਖੋਲ੍ਹਣ ਦੇ ਨਿਸ਼ਾਨ ਪਾਏ ਗਏ। ਫੂਡ ਸੇਫਟੀ ਅਫ਼ਸਰ ਅਭਿਨਵ ਖੋਸਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਕਤ ਸਟੋਰ ਵੱਲੋਂ ਐਕਸਪਾਇਰੀ ਡੇਟ (ਮਿਆਦ ਲੰਘ ਚੁੱਕੀਆਂ) ਵਾਲੀਆਂ ਵਸਤੂਆਂ, ਜਿਵੇਂ ਕਿ ਬ੍ਰੈੱਡ ਆਦਿ, ਗਾਹਕਾਂ ਨੂੰ ਵੇਚੀਆਂ ਜਾ ਰਹੀਆਂ ਸਨ। ਹਫ਼ਤਾ ਪਹਿਲਾਂ ਵੀ ਸਟੋਰ ਪ੍ਰਬੰਧਕਾਂ ਨੂੰ ਸਾਫ਼-ਸਫ਼ਾਈ ਸਬੰਧੀ ਚੇਤਾਵਨੀ ਦਿੱਤੀ ਗਈ ਸੀ, ਪਰ ਕੋਈ ਸੁਧਾਰ ਨਹੀਂ ਕੀਤਾ ਗਿਆ। ਚੈਕਿੰਗ ਦੌਰਾਨ ਮੌਕੇ ’ਤੇ ਵੱਡੀ ਮਾਤਰਾ ਵਿੱਚ ਐਕਸਪਾਇਰੀ ਸਾਮਾਨ ਬਰਾਮਦ ਹੋਇਆ, ਜਿਨ੍ਹਾਂ ਦੇ ਵਿਭਾਗ ਵੱਲੋਂ ਸੈਂਪਲ ਲੈ ਕੇ ਲੈਬੋਰਟਰੀ ਚੈਕਿੰਗ ਲਈ ਭੇਜੇ ਗਏ ਹਨ।ਗੰਦਗੀ ਅਤੇ ਅਨ-ਹਾਈਜੀਨਿਕ ਹਾਲਾਤਾਂ ਨੂੰ ਦੇਖਦਿਆਂ ਵਿਭਾਗ ਵੱਲੋਂ ਬਲਿੰਕਿਟ ਸਟੋਰ ਦਾ ਅਨ-ਹਾਈਜੀਨਿਕ ਚਲਾਨ ਕੀਤਾ ਗਿਆ ਹੈ ਅਤੇ ਪ੍ਰਬੰਧਕਾਂ ਨੂੰ ਹਾਲਾਤ ਸੁਧਾਰਨ ਲਈ 1 ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਫੂਡ ਸੇਫਟੀ ਅਫ਼ਸਰ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਕੋਈ ਵੀ ਖਾਣ-ਪੀਣ ਵਾਲੀ ਵਸਤੂ ਖਰੀਦਣ ਤੋਂ ਪਹਿਲਾਂ ਉਸ ਦੀ ਐਕਸਪਾਇਰੀ ਡੇਟ (Expiry Date) ਜ਼ਰੂਰ ਚੈੱਕ ਕਰਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਪਾਰੀ ਜਾਂ ਸਟੋਰ ਨੂੰ ਬਖਸ਼ਿਆ ਨਹੀਂ ਜਾਵੇਗਾ।
  • Related Posts

    ਨਵੇਂ ਬਣੇ ਪ੍ਰਧਾਨ ਪ੍ਰਗਟ ਸਿੰਘ ਦੀ ਦੇ ਨਿਯੁਕਤੀ  ਤੋਂ ਬਾਅਦ ਲੱਡੂ ਵੰਡੇ

    Spread the love

    Spread the love ਬਠਿੰਡਾ 3 ਅਕਤੂਬਰ ()ਬਠਿੰਡਾ ਦਿਹਾਤੀ ਹਲਕੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਸੰਗਤ ਮੰਡੀ ਵਿੱਚ ਬਲਦੀਪ ਸਿੰਘ ਜੈਲਦਾਰ ਦੇ ਘਰ ਹੋਈ ਮੀਟਿੰਗ ਵਿੱਚ ਵਰਕਰਾਂ ਨੇ ਭਾਰੀ ਗਿਣਤੀ…

    ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਨੂੰ ਸਦਮਾ, ਭੈਣ ਦਾ ਦੇਹਾਂਤ *ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ  ਯੂਨੀਅਨ , ਰਾਣਾ ਗੁਰਜੀਤ ਸਿੰਘ ਐਮ ਐਲ ਏ ਵੱਲੋਂ ਦੁੱਖ ਦਾ ਪ੍ਰਗਟਾਵਾ  *ਅੰਤਿਮ ਅਰਦਾਸ 9 ਅਕਤੂਬਰ ਨੂੰ—ਸਤਨਾਮ ਸਿੰਘ ਸਰਪੰਚ 

    Spread the love

    Spread the loveਫੱਤੂ ਢੀਗਾ 3 ਅਕਤੂਬਰ ਕੁਲਵਿੰਦਰ ਸਿੰਘ =ਬੀਤੇ  ਦਿਨੀਂ  ਪੱਤਰਕਾਰ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਪੰਜਾਬ ਐਂਡ ਚੰਡੀਗੜ੍ਹ ਯੂਨੀਅਨ (ਰਜਿ) ਅਤੇ ਮਨਜੀਤ ਸਿੰਘ ਸਾਬਕਾ ਸਰਪੰਚ ਸੰਗੋਜਲਾ ਨੂੰ ਉਸ ਵੇਲੇ…

    Leave a Reply

    Your email address will not be published. Required fields are marked *