ਬਚਨ ਕਲੋਨੀ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਲਏ ਗਏ ਅਹਿਮ ਫੈਸਲੇ

Spread the love

ਬਠਿੰਡਾ,6 ਜੁਲਾਈ (ਸੁਰਿੰਦਰਪਾਲ ਸਿੰਘ ) ਬਚਨ ਕਲੋਨੀ ਵੈਲਫੇਅਰ ਸੋਸਾਇਟੀ ਬਠਿੰਡਾ  ਦੀ ਇੱਕ ਹੰਗਾਮੀ ਮੀਟਿੰਗ ਬਚਨ ਕਲੋਨੀ ਮੁਲਤਾਨੀਆਂ ਰੋਡ ਬਠਿੰਡਾ ਵਿਖੇ ਸੋਸਾਇਟੀ ਦੇ ਪ੍ਰਧਾਨ ਚਰਨਜੀਤ ਸ਼ਰਮਾ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਭਾਗ ਲਿਆਲਈ  ਇਸ ਮੀਟਿੰਗ ਵਿੱਚ ਆਪਸੀ ਵਿਚਾਰ ਵਟਾਦਰੇ  ਤੋਂ ਬਾਅਦ ਫ਼ੈਸਲਾ ਕੀਤਾ ਗਿਆ ਕਿ ਕਲੋਨੀ ਨੂੰ ਸਾਫ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਦੇ ਲਈ ਉਪਰਾਲੇ ਕੀਤੇ ਜਾਣਗੇ, ਇਸੇ ਤਹਿਤ ਮੈਂਬਰਾਂ ਦੀ ਆਪਸੀ ਸਹਿਮਤੀ ਦੇ ਨਾਲ ਕਲੋਨੀ ਵਿੱਚ ਪੱਕਾ ਸਫਾਈ ਕਰਮਚਾਰੀ ਲਗਾਉਣ, ਸਟਰੀਟ ਲਾਈਟਾਂ ਦਾ ਦਰੁਸਤ ਪ੍ਰਬੰਧ ਕਰਨ ਅਤੇ ਨਵੀਆਂ ਲਾਉਣ, ਰਹਿੰਦੀਆਂ ਗਲੀਆਂ ਪੱਕੀਆਂ ਕਰਵਾਉਣ, ਮੀਹਾਂ ਦੇ ਪਾਣੀ ਦੇ ਸਹੀ ਨਿਕਾਸੀ ਪ੍ਰਬੰਧ ਅਤੇ ਮੀਹ ਵਾਲੀਆਂ ਜਾਲੀਆਂ ਨੂੰ ਸਾਫ ਕਰਵਾਉਣ ਦੇ ਲਈ ਇੱਕ ਮਤਾ ਪਾਇਆ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਇਹ ਮਤਾ ਮੰਗ ਪੱਤਰ ਦੇ ਰੂਪ ਵਿਚ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਸੋਸਾਇਟੀ ਦੇ ਮੈਂਬਰਾਂ ਦੁਆਰਾ ਸੌਂਪਿਆ ਜਾਵੇਗਾ ਅਤੇ ਆਪਣੀਆਂ ਮੰਗਾਂ ਦੇ ਹੱਲ ਲਈ ਉਹਨਾਂ ਨੂੰ ਬੇਨਤੀ ਕੀਤੀ ਜਾਵੇਗੀ l ਇਸ ਦੇ ਨਾਲ ਹੀ ਸੋਸਾਇਟੀ ਵੱਲੋਂ ਆਪਣੇ ਵਾਰਡ ਦੇ ਐਮਸੀ ਸਾਹਿਬ ਨੂੰ ਮਿਲ ਕੇ ਵੀ ਇਹਨਾਂ ਮੰਗਾਂ ਪ੍ਰਤੀ ਜਾਣੂ ਕਰਵਾਇਆ ਜਾਵੇਗਾ l ਇਕੱਤਰਿਤ ਮੈਂਬਰਾਂ ਨੇ ਇਹ ਵੀ ਅਹਿਦ ਲਿਆ ਕਿ ਉਹ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣਗੇ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਲਈ ਉਪਰਾਲੇ ਕਰਨਗੇ ਲਈ ਅੱਜ ਦੀ ਇਸ ਮੀਟਿੰਗ ਵਿੱਚ ਕੁਲਵੰਤ ਸਿੰਘ, ਦਵਿੰਦਰ ਸਿੰਘ,ਮਦਨ ਗੋਇਲ, ਕੁਲਦੀਪ ਸਿੰਘ, ਜਗਸੀਰ ਸਿੰਘ, ਹਰਦੀਪ ਸਿੰਘ,ਦਲਵੀਰ ਸਿੰਘ,ਗੁਰਸੇਵਕ ਸਿੰਘ,ਕੌਰ ਸਿੰਘ,ਬਲਵੀਰ ਸਿੰਘ,ਬਲਵੰਤ ਸਿੰਘ, ਮੇਜਰ ਸਿੰਘ ਜਸਵੀਰ ਸਿੰਘ,ਗੁਰਚਰਨ ਸਿੰਘ,ਜਗਮੇਲ ਸਿੰਘ ਆਦਿ ਮੈਂਬਰ ਸ਼ਾਮਿਲ ਹੋਏ l

  • Related Posts

    ਅਧਿਆਤਮਿਕ ਯੁਵਾ ਵਿਕਾਸ ਕੈਂਪ ਵਿੱਚ ਬੱਚਿਆਂ ਨੂੰ ਸਨਮਾਨਿਤ ਕੀਤਾ  ਇਸ ਸਮਾਗਮ ਵਿੱਚ ਨੌਜਵਾਨਾਂ ਨੇ ਸ਼ਾਨਦਾਰ ਉਤਸ਼ਾਹ ਦਿਖਾਇਆ

    Spread the love

    Spread the love ਅੰਮ੍ਰਿਤਸਰ, 6 ਜੁਲਾਈ ( ਮਨਜੀਤ ਸਿੰਘ ਸ਼ੇਰਗਿੱਲ )  ਚੌਕ ਪਾਸੀਆਂ ਵਿੱਚ ਸਥਿਤ ਅਧਿਆਤਮਿਕ ਕੇਂਦਰ, ਮੰਦਿਰ ਜੈ ਕ੍ਰਿਸ਼ਨੀਅ ਵਿਖੇ ਅਧਿਆਤਮਿਕ ਯੁਵਾ ਵਿਕਾਸ ਕੈਂਪ ਵਿੱਚ ਇੱਕ ਪੁਰਸਕਾਰ ਸਮਾਰੋਹ ਆਯੋਜਿਤ…

    ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਜੈਤੋ ਵਿਖੇ ਨਗਰ ਕੌਂਸਲ ਦੇ ਨਵੇਂ ਚੁਣੇ ਕੌਂਸਲਰਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਨਗਰ ਕੌਂਸ਼ਲ ਜੈਤੋ ਦੇ ਨਿਰਮਲਾ ਦੇਵੀ ਪ੍ਰਧਾਨ ਚੁਣੇ ਗਏ 

    Spread the love

    Spread the loveਜੈਤੋ, 6 ਜੁਲਾਈ (ਹਰਵਿੰਦਰਪਾਲ ਸ਼ਰਮਾ ਕੈਬਨਿਟ ਮੰਤਰੀ ਪੰਜਾਬ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਜੈਤੋ ਵਿਖੇ ਨਗਰ ਕੌਂਸਲ ਦੇ ਨਵੇਂ ਚੁਣੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਅਤੇ…

    Leave a Reply

    Your email address will not be published. Required fields are marked *