ਬਠਿੰਡਾ ਦਿਹਾਤੀ ਤੋਂ ਅਕਾਲੀ ਦਲ ਬਾਦਲ ਲਈ ਸਭ ਤੋਂ ਮਜਬੂਤ ਦਾਅਵੇਦਾਰ ਹੈ ਚਰਨਜੀਤ ਕੌਰ ਬਰਾੜ 

Spread the love
ਬਠਿੰਡਾ 24 ਸਤੰਬਰ(ਪੱਤਰ ਪ੍ਰੇਰਕ): ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਤਿਆਰੀਆਂ ਖਿੱਚ ਲਈਆਂ ਹਨ। ਜੇਕਰ ਗੱਲ ਬਠਿੰਡਾ ਦਿਹਾਤੀ ਦੀ ਕਰੀਏ ਤਾਂ ਇੱਥੋਂ ਹੋਰਨਾਂ ਪਾਰਟੀਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਚੋਣਾਂ ਲੜਨ ਲਈ ਕਈ ਆਗੂ ਦਾਅਵੇ ਕਰ ਰਹੇ ਹਨ,ਜਿਨਾਂ ਦੇ ਵਿੱਚ ਰਾਜਵੰਤ ਸਿੰਘ ਕੋਟ ਭਾਰਾ, ਜਗਦੀਪ ਸਿੰਘ ਗਹਿਰੀ ਤੇ ਚਰਨਜੀਤ ਕੌਰ ਬਰਾੜ ਦੇ ਨਾਮ ਸਾਹਮਣੇ ਆ ਰਹੇ ਹਨ। ਪਰ ਜੇਕਰ ਇਹਨਾਂ ਵਿੱਚੋਂ ਦੇਖਿਆ ਜਾਵੇ ਤਾਂ ਚਰਨਜੀਤ ਕੌਰ ਦੀਆਂ ਸਿਆਸੀ ਸਰਗਰਮੀਆਂ ਸਭ ਤੋਂ ਵੱਧ ਹਨ ਕਿਉਂਕਿ ਉਹ ਜਿੱਥੇ ਇਸਤਰੀ ਅਕਾਲੀ ਦਲ ਬਠਿੰਡਾ ਦੇ ਜ਼ਿਲਾ ਪ੍ਰਧਾਨ ਹਨ, ਉੱਥੇ ਹੀ ਬਠਿੰਡਾ ਦਿਹਾਤੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਲਈ ਪੂਰੀ ਸਿਦਤ ਨਾਲ ਕੰਮ ਕਰ ਰਹੇ ਹਨ। ਚਰਨਜੀਤ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ  ਸੀਨੀਅਰ ਮੀਤ ਪ੍ਰਧਾਨ ਰਹਿੰਦਿਆਂ ਸਰੂਪ ਚੰਦ ਸਿੰਗਲਾ ਵੱਲੋਂ ਲੜੀਆਂ 2022 ਚੋਣਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਤੇ ਉਹਨਾਂ ਨੇ ਔਰਤਾਂ ਵਿੱਚ ਸਿਆਸੀ ਮੁਹਿੰਮ ਨੂੰ ਪੂਰਾ ਮਘਾਈ ਰੱਖਿਆ। ਇਸ ਤੋਂ ਇਲਾਵਾ ਉਹਨਾਂ ਨੇ ਲੋਕ ਸਭਾ ਚੋਣਾਂ 2024 ਮੌਕੇ ਬਠਿੰਡਾ ਜਿਲ੍ਹੇ ਦੇ ਨਾਲ ਨਾਲ ਮਾਨਸਾ ਜ਼ਿਲ੍ਹੇ ਵਿੱਚ ਵੀ ਕੰਮ ਕੀਤਾ। ਉਹਨਾਂ ਵੱਲੋਂ ਬਠਿੰਡਾ ਦਿਹਾਤੀ ਵਿੱਚ ਲੋਕਾਂ ਦੇ ਦੁੱਖ ਸੁੱਖ ਵਿੱਚ ਸਾਥ ਦਿੱਤਾ ਜਾ ਰਿਹਾ ਹੈ,ਹਰ ਰੋਜ਼ ਦਿਹਾਤੀ ਵਿੱਚ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਉਹਨਾਂ ਦੀ ਸਿਆਸੀ ਸਰਗਰਮੀ ਜਾਂ ਮੀਟਿੰਗ ਹੁੰਦੀ ਹੈ।ਇਥੇ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਅਜੇ ਆਪਣੇ ਪੱਤੇ ਨਹੀਂ ਖੋਲੇ ਗਏ ਪਰ ਜੇਕਰ ਇਸ ਸੀਟ ਦਾ ਸਿਆਸੀ ਇਤਿਹਾਸ ਦੇਖੀਏ ਤਾਂ ਜਦੋਂ 2012 ਵਿੱਚ ਬਠਿੰਡਾ ਦਿਹਾਤੀ ਬਣਿਆ ਤਾਂ ਦਰਸ਼ਨ ਸਿੰਘ ਅਕਾਲੀ ਦਲ ਵੱਲੋਂ ਵਿਧਾਇਕ ਚੁਣੇ ਗਏ ਤੇ ਉਸ ਤੋਂ ਬਾਅਦ ਸਾਲ 2017 ਤੇ 2022 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਗੂ ਚੋਣਾਂ ਜਿੱਤਦਾ ਰਿਹਾ ਪਰ ਹੁਣ ਮਾਹੌਲ ਬਿਲਕੁਲ ਵੱਖਰਾ ਹੈ ਕਿਉਂਕਿ ਲੰਘੀਆਂ ਜਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀ ਚੋਣਾਂ ਵਿੱਚ ਅਕਾਲੀ ਦਲ ਨੂੰ ਬਹੁਮਤ ਮਿਲਿਆ,ਇਸ ਕਰਕੇ ਅਕਾਲੀ ਦਲ ਦੀ ਪੁਜ਼ੀਸ਼ਨ ਇਥੋਂ ਚੰਗੀ ਮੰਨੀ ਜਾ ਰਹੀ ਹੈ ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਜੇਕਰ ਅਕਾਲੀ ਦਲ ਨੇ ਬਠਿੰਡਾ ਦਿਹਾਤੀ ਨਾਲ ਸੰਬੰਧਿਤ ਆਗੂ ਨੂੰ ਟਿਕਟ ਨਾ ਦਿੱਤੀ ਤਾਂ ਹੀ ਅਕਾਲੀ ਦਲ ਨੂੰ ਸਫਲਤਾ ਨਹੀਂ ਮਿਲੇਗੀ ਕਿਉਂਕਿ ਪਿਛਲੇ 2 ਚੋਣਾਂ ਦੇ ਵਿੱਚ ਅਕਾਲੀ ਦਲ ਨੇ ਬਾਹਰੋਂ ਆਗੂ ਲਿਆ ਕੇ ਬਠਿੰਡਾ ਦਿਹਾਤੀ ਦੇ ਵਿੱਚ ਉਤਾਰੇ ,ਜਿਸ ਕਰਕੇ ਹਾਰ ਦਾ ਮੂੰਹ ਦੇਖਣਾ ਪਿਆ। ਚਰਨਜੀਤ ਕੌਰ ਦਾ ਸਹੁਰਾ ਪਿੰਡ ਗੁਰੂਸਰ ਸਹਿਣੇ ਵਾਲਾ ਹੈ, ਜਿਸ ਕਰਕੇ ਉਹਨਾਂ ਦੇ ਬਠਿੰਡਾ ਦਿਹਾਤੀ ਦੇ ਪਿੰਡਾਂ ਦੇ ਲੋਕਾਂ ਨਾਲ ਸਹਿਚਾਰ ਤੇ ਮਿਲਵਰਤਨ ਹੈ, ਇਸ ਕਰਕੇ ਜੇਕਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਭ ਤੋਂ ਮਜਬੂਤ ਦਾਅਵੇਦਾਰ ਮੰਨਿਆ ਮੰਨੀਏ ਤਾਂ ਚਰਨਜੀਤ ਕੌਰ ਬਰਾੜ ਦਾ ਪਹਿਲਾ ਨੰਬਰ ਹੈ।
  • Related Posts

    ਭਾਜਪਾ ਦੀ ਸਟੇਜ ਤੇ ਦੋ ਮਹਿਲਾਵਾਂ ਨੇ ਨਸ਼ਿਆਂ ਤੋਂ ਪੀੜਤ ਬੱਚਿਆਂ ਦਾ ਦਰਦ ਭਾਜਪਾ ਆਗੂ ਐਚ ਐਸ ਫੂਲਕਾ ਅੱਗੇ ਫਰੋਲਿਆ, ਸਟੇਜ ਤੇ ਭਾਵਕ ਹੋਈ ਔਰਤ                                        ‌

    Spread the love

    Spread the loveਤਪਾ ਮੰਡੀ 24 ਸਤੰਬਰ( ਗੋਲਡੀ ਵਿਆਸ) ਭਾਰਤੀ ਜਨਤਾ ਪਾਰਟੀ ਦੀ ਨਸ਼ਾ ਛੱਡੋ ਸੰਕਲਪ ਯਾਤਰਾ ਤਪਾ ਦੀ ਅਨਾਜ ਮੰਡੀ ਵਿੱਚ ਪਹੁੰਚੀ। ਸਮਾਗਮ ਦੌਰਾਨ ਭਾਜਪਾ ਆਗੂ ਐਚ ਐਸ ਫੂਲਕਾ ਨੂੰ…

    ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਗਣੇਸ਼ ਚਤੁਰਥੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ

    Spread the love

    Spread the loveਤਪਾ ਮੰਡੀ 24  ਸਤੰਬਰ (ਗੋਲਡੀ ਵਿਆਸ) ਸਥਾਨਕ ਸ਼ਿਵਾਲਿਕ ਪਬਲਿਕ ਸਕੂਲ, ਵਿਖੇ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਭਗਵਾਨ ਗਣੇਸ਼ ਜੀ…

    Leave a Reply

    Your email address will not be published. Required fields are marked *